15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਫ਼ੌਜੀਆਂ ਦੀ ਸਾਈਕਲ ਰੈਲੀ ਦਾ ਹੰਡਿਆਇਆ ਪਹੁੰਚਣ ’ਤੇ ਨਿੱਘਾ ਸਵਾਗਤ

ਹੰਡਿਆਇਆ, 14 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਅੰਬਾਲਾ ਤੋਂ ਚੱਲੀ ਕੈਪਟਨ ਨਵਨੀਤ ਤਿਵਾੜੀ ਦੀ ਅਗਵਾਈ ਹੇਠ ਫ਼ੌਜੀਆਂ ਦੀ ਸਾਈਕਲ ਰੈਲੀ ਦਾ ਹੰਡਿਆਇਆ (ਬਰਨਾਲਾ) ਪਹੁੰਚਣ ’ਤੇ ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ ਪਰਬਤ ਅਲੀ ਪਲਟਨ ਜ਼ਿਲ੍ਹਾ ਬਰਨਾਲਾ ਅਤੇ ਮਾਨਸਾ ਦੇ ਸਾਬਕਾ ਸੈਨਿਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਸਾਈਕਲ ਰੈਲੀ ਦਾ ਆਯੋਜਨ 10 ਸਿਖਲਾਈ ਪਰਬਤ ਅਲੀ ਰੈਜੀਮੈਂਟ ਵਲੋਂ ਕੀਤਾ ਗਿਆ।

ਅਜੀਤ ਡੈਸਕ 15-10-2026
ਹੰਡਿਆਇਆ, 14 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਅੰਬਾਲਾ ਤੋਂ ਚੱਲੀ ਕੈਪਟਨ ਨਵਨੀਤ ਤਿਵਾੜੀ ਦੀ ਅਗਵਾਈ ਹੇਠ ਫ਼ੌਜੀਆਂ ਦੀ ਸਾਈਕਲ ਰੈਲੀ ਦਾ ਹੰਡਿਆਇਆ (ਬਰਨਾਲਾ) ਪਹੁੰਚਣ ’ਤੇ ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ ਪਰਬਤ ਅਲੀ ਪਲਟਨ ਜ਼ਿਲ੍ਹਾ ਬਰਨਾਲਾ ਅਤੇ ਮਾਨਸਾ ਦੇ ਸਾਬਕਾ ਸੈਨਿਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਸਾਈਕਲ ਰੈਲੀ ਦਾ ਆਯੋਜਨ 10 ਸਿਖਲਾਈ ਪਰਬਤ ਅਲੀ ਰੈਜੀਮੈਂਟ ਵਲੋਂ ਕੀਤਾ ਗਿਆ। ਜਿਹੜੀ ਅੰਬਾਲਾ ਵਿਖੇ ਤਾਇਨਾਤ ਹੈ। ਇਹ ਸੈਨਿਕ ਸਾਈਕਲ ਰੈਲੀ 14 ਜ਼ਿਲ੍ਹਿਆਂ ਵਿਚ ਦੀ ਹੁੰਦੀ ਹੋਈ ਅੰਬਾਲਾ ਵਿਖੇ ਸਮਾਪਤ ਹੋਵੇਗੀ। ਰੈਲੀ ਦਾ ਉਦੇਸ਼ ਹੈ ਕਿ ਪੰਜਾਬ ਦੇ ਲੋਕਾਂ ਵਿਚ ਦੇਸ਼ ਭਗਤੀ ਦਾ ਸੁਨੇਹਾ ਦੇਣਾ, ਏਕਤਾ, ਅਨੁਸ਼ਾਸਨ ਅਤੇ ਸਿਹਤ ਪ੍ਰਤੀ ਜਾਗਰੂਕ ਕਰਨਾ, ਫ਼ੌਜ ਤੇ ਆਮ ਲੋਕਾਂ ਵਿਚ ਸਾਂਝ ਨੂੰ ਬਰਕਰਾਰ ਕਰਨਾ ਅਤੇ ਨੌਜਵਾਨਾਂ ਨੂੰ ਫ਼ੌਜ ਵਿਚ ਭਰਤੀ ਹੋਣ ਲਈ ਪ੍ਰੇਰਨਾ ਦੇਣਾ ਹੈ। ਬਰਨਾਲਾ ਦੇ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਵਲੋਂ ਪਹੁੰਚ ਪਲਟਨ ਦੇ ਜਵਾਨਾਂ ਨੂੰ ਯਾਦਗਾਰੀ ਚਿੰਨ ਭੇਟ ਕੀਤਾ ਗਿਆ । ਇਸ ਮੌਕੇ ਕੈਪਟਨ ਗੁਰਦਾਸ ਸਿੰਘ, ਸੂਬੇਦਾਰ ਮੇਜਰ ਰਣਜੀਤ ਸਿੰਘ, ਸੂਬੇਦਾਰ ਮੇਜਰ ਸੋਹਨ ਸਿੰਘ, ਸੂਬੇਦਾਰ ਮੇਜਰ ਸਰਦਾਰ ਸਿੰਘ, ਸੂਬੇਦਾਰ ਮੇਜਰ ਸਵਰਨਜੀਤ ਸਿੰਘ, ਸੂਬੇਦਾਰ ਮੇਜਰ ਬਲਦੇਵ ਸਿੰਘ, ਸੂਬੇਦਾਰ ਮੇਜਰ ਅਵਤਾਰ ਸਿੰਘ, ਸੂਬੇਦਾਰ ਮੇਜਰ ਸੁਦਾਗਰ ਸਿੰਘ ਬਾਜਵਾ, ਸੂਬੇਦਾਰ ਗੁਰਜਿੰਦਰ ਸਿੰਘ, ਸੂਬੇਦਾਰ ਰਣਜੀਤ ਸਿੰਘ, ਹੌਲਦਾਰ ਬਸੰਤ ਸਿੰਘ ਉਗੋਕੇ, ਹੌਲਦਾਰ ਮੇਲਾ ਸਿੰਘ, ਹੌਲਦਾਰ ਬੰਸ ਸਿੰਘ, ਹੌਲਦਾਰ ਕਰਨੈਲ ਸਿੰਘ, ਬਲਜਿੰਦਰ ਸਿੰਘ, ਹੌਲਦਾਰ ਬਲਵਿੰਦਰ ਸਿੰਘ, ਹੌਲਦਾਰ ਬਹਾਦਰ ਸਿੰਘ, ਹੌਲਦਾਰ ਜਗਸੀਰ ਸਿੰਘ ਭੈਣੀ, ਹੌਲਦਾਰ ਮੇਲਾ ਸਿੰਘ, ਹੌਲਦਾਰ ਜਗਸੀਰ ਸਿੰਘ ਭੈਣੀ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਅਗਰਵਾਲ ਸਭਾ ਨੇ ਮਹਾਰਾਜਾ ਅਗਰਸੈਨ ਜੈਅੰਤੀ ਮਨਾਈ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਵਧੀਕ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।