15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਖੇਤੀਬਾੜੀ ਸਹਿਕਾਰੀ ਸਭਾ ਸਰੌਦ ਦੀ ਸਰਬਸੰਮਤੀ ਨਾਲ ਚੋਣ ਸਭਾ ਦੇ ਮੈਂਬਰਾਂ ਵਲੋਂ 7 ਡਾਇਰੈਕਟਰ ਚੁਣੇ ਗਏ

ਮਾਲੇਰਕੋਟਲਾ, 14 ਅਕਤੂਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਪਿੰਡ ਸਰੌਦ ਵਿਖੇ ਖੇਤੀਬਾੜੀ ਸਹਿਕਾਰੀ ਸਭਾ ਸਰੌਦ ਦੀ ਪਹਿਲੀ ਚੋਣ ਸਰਬਸੰਮਤੀ ਨਾਲ ਹੋਈ। ਇਹ ਚੋਣ ਇੰਸਪੈਕਟਰ ਰੋਬਿਨ ਵਲੋਂ ਨੇਪਰੇ ਚਾੜ੍ਹੀ ਗਈ।

ਅਜੀਤ ਡੈਸਕ 15-10-2026
ਮਾਲੇਰਕੋਟਲਾ, 14 ਅਕਤੂਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਪਿੰਡ ਸਰੌਦ ਵਿਖੇ ਖੇਤੀਬਾੜੀ ਸਹਿਕਾਰੀ ਸਭਾ ਸਰੌਦ ਦੀ ਪਹਿਲੀ ਚੋਣ ਸਰਬਸੰਮਤੀ ਨਾਲ ਹੋਈ। ਇਹ ਚੋਣ ਇੰਸਪੈਕਟਰ ਰੋਬਿਨ ਵਲੋਂ ਨੇਪਰੇ ਚਾੜ੍ਹੀ ਗਈ। ਸਹਿਕਾਰੀ ਸਭਾ ਦੀ ਚੋਣ ਸਬੰਧੀ ਸਭਾ ਦੇ ਸਕੱਤਰ ਨੇਤਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਬਕਾ ਪ੍ਰਧਾਨ ਜਸਪਾਲ ਸਿੰਘ ਰੰਗੀ, ਸੁਖਵਿੰਦਰ ਸਿੰਘ ਰਟੌਲ, ਨਰਿੰਦਰ ਸਿੰਘ ਜੀਤਾ, ਮਨਜਿੰਦਰ ਸਿੰਘ ਸਰੌਦ, ਗੁਰਮੁਖ ਸਿੰਘ ਰੰਗੀ, ਗਿਆਨ ਚੰਦ, ਕੁਲਜਿੰਦਰ ਕੌਰ ਪਤਨੀ ਗੁਰਦੀਪ ਸਿੰਘ ਰਟੌਲ (ਸਾਰੇ ਡਾਇਰੈਕਟਰ) ਸਣੇ 7 ਡਾਇਰੈਕਟਰ ਚੁਣੇ ਗਏ ਹਨ। ਚੇਅਰਮੈਨ ਜਥੇਦਾਰ ਗੁਰਜੀਵਨ ਸਿੰਘ ਸਰੌਦ ਨੇ ਆਖਿਆ ਕਿ ਸਹਿਕਾਰਤਾ ਖੇਤਰ ਦੀ ਮਜ਼ਬੂਤੀ ਲਈ ਸਹਿਕਾਰੀ ਸਭਾਵਾਂ ਦਾ ਅਹਿਮ ਰੋਲ ਹੈ। ਇਹ ਅਦਾਰੇ ਕਿਸਾਨੀ ਹਿੱਤਾਂ ਦੀ ਪਹਿਰੇਦਾਰੀ ਕਰਦੇ ਹਨ। ਇਸ ਮੌਕੇ ਸਹਿਕਾਰੀ ਮੰਡੀਕਰਨ ਬੋਰਡ ਮਾਲੇਰਕੋਟਲਾ ਦੇ ਚੇਅਰਮੈਨ ਜਥੇਦਾਰ ਗੁਰਜੀਵਨ ਸਿੰਘ ਸਰੌਦ, ਸਕੱਤਰ ਗੁਰਕੀਰਤ ਸਿੰਘ ਸਲਾਰ, ਮਹਿੰਦਰ ਸਿੰਘ, ਪੰਚਾਇਤ ਮੈਂਬਰ ਧੀਰਾ ਰਾਮ, ਗੁਰਦੀਪ ਸਿੰਘ ਲੂਬਾ, ਚਰਨਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਰੌਦ, ਗੁਰਦੀਪ ਸਿੰਘ ਰਟੌਲ, ਮਨਿੰਦਰ ਸਿੰਘ ਰੰਗੀ, ਚਮਕੌਰ ਸਿੰਘ ਬਿੱਲੂ, ਪ੍ਰਗਟ ਸਿੰਘ ਰੰਗੀ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਵਧੀਕ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਮਾਨਸਾ ਜਾਣ ਤੋਂ ਰੋਕਣ ’ਤੇ ਸਟੈਂਡਰਡ ਚੌਕ ਵਿਖੇ ਕਿਸਾਨਾਂ ਦੀ ਪੁਲਿਸ ਨਾਲ ਹੋਈ ਤਿੱਖੀ ਝੜਪ ਲੋਕਾਂ ਨੂੰ ਮਾਨਸਾ ਜਾਣ ਤੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।