09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਆਰੀਆਭੱਟਾ ਕਾਲਜ ਦਾ ਬੀ.ਏ. ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

ਤਪਾ ਮੰਡੀ, 8 ਅਕਤੂਬਰ (ਪ੍ਰਵੀਨ ਗਰਗ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (ਪੰਜਾਬ) ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿਲਵਾਂ ਦੀ ਅਗਵਾਈ ਹੇਠ ਜਥੇਬੰਦੀ ਵਲੋਂ ਤਹਿਸੀਲ ਕੰਪਲੈਕਸ ਤਪਾ ਵਿਖੇ ਧਰਨਾ ਲਗਾਇਆ ਗਿਆ। ਜਿਸ ਵਿਚ ਉਨ੍ਹਾਂ ਜ਼ਮੀਨਾਂ ਦੀ ਲੇਜ਼ਰ ਮੈਪਿੰਗ ਦੀ ਪੁਰਾਣੀ ਫ਼ੀਸ ਬਹਾਲ ਕਰਨ ਅਤੇ ਝੋਨੇ ਦੀ ਪਰਾਲੀ ਦਾ ਢੁਕਵਾਂ ਹੱਲ ਕਰਨ ਸਬੰਧੀ ਮੰਗ ਰੱਖੀ।

ਆਰੀਆਭੱਟਾ ਕਾਲਜ ਬਰਨਾਲਾ ਦੀਆਂ ਹੋਣਹਾਰ ਵਿਦਿਆਰਥਣਾਂ। 09-10-2026
ਤਪਾ ਮੰਡੀ, 8 ਅਕਤੂਬਰ (ਪ੍ਰਵੀਨ ਗਰਗ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (ਪੰਜਾਬ) ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿਲਵਾਂ ਦੀ ਅਗਵਾਈ ਹੇਠ ਜਥੇਬੰਦੀ ਵਲੋਂ ਤਹਿਸੀਲ ਕੰਪਲੈਕਸ ਤਪਾ ਵਿਖੇ ਧਰਨਾ ਲਗਾਇਆ ਗਿਆ। ਜਿਸ ਵਿਚ ਉਨ੍ਹਾਂ ਜ਼ਮੀਨਾਂ ਦੀ ਲੇਜ਼ਰ ਮੈਪਿੰਗ ਦੀ ਪੁਰਾਣੀ ਫ਼ੀਸ ਬਹਾਲ ਕਰਨ ਅਤੇ ਝੋਨੇ ਦੀ ਪਰਾਲੀ ਦਾ ਢੁਕਵਾਂ ਹੱਲ ਕਰਨ ਸਬੰਧੀ ਮੰਗ ਰੱਖੀ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿਲਵਾਂ ਨੇ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਦੀ ਜ਼ਮੀਨ ਦੀ ਮਿਣਤੀ ਮੌਕੇ ਰੱਖੀ ਵੱਡੀ ਫ਼ੀਸ 15-20 ਹਜ਼ਾਰ ਤੋਂ ਘਟਾ ਕੇ ਪਿਛਲੇ ਸਮੇਂ ਵਾਂਗ ਕਾਨੂੰਗੋ ਫ਼ੀਸ ਹੀ ਕੀਤੀ ਜਾਵੇ। ਇਸੇ ਤਰ੍ਹਾਂ ਝੋਨੇ ਦੀ ਪਰਾਲੀ ਦਾ ਢੁਕਵਾਂ ਹੱਲ ਕੀਤਾ ਜਾਵੇ। ਕਿਉਂਕਿ ਅੱਗ ਲਾਉਣਾ ਕਿਸਾਨਾਂ ਦੀ ਮਜਬੂਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਹੋਰ ਏਜੰਡਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਣਕ ਦੇ ਰੇਟ ਵਿਚ ਜੋ 25 ਰੁਪਏ ਨਿਗੂਣਾ ਜਿਹਾ ਵਾਧਾ ਕੀਤਾ ਗਿਆ ਹੈ ਉਸ ਨੂੰ ਜਥੇਬੰਦੀ ਵਲੋਂ ਮੁੱਢ ਤੋਂ ਰੱਦ ਕੀਤਾ ਜਾਂਦਾ ਹੈ। ਇਹ ਰੇਟ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਸੀ-2 ਪਲਸ ਦਿੱਤਾ ਜਾਵੇ, ਐਮ.ਐਸ.ਪੀ ਦੀ ਲੀਗਲ ਗਰੰਟੀ ਦਿੱਤੀ ਜਾਵੇ, ਦਾਣਾ ਮੰਡੀਆਂ ’ਚ ਪਾਣੀ, ਬਿਜਲੀ, ਕੰਪਿਊਟਰ ਕੰਡਿਆਂ ਆਦਿ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ, ਤੇਲ ਅਤੇ ਖਾਦਾਂ ਦੇ ਰੇਟ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲਿਆ ਜਾਵੇ। ਇਸ ਮੌਕੇ ਹੋਰ ਬੁਲਾਰਿਆਂ ਵਲੋਂ ਹੋਰ ਏਜੰਡਿਆਂ ਅਤੇ ਸਰਕਾਰ ਦੀਆਂ ਵਧੀਕੀਆਂ ’ਤੇ ਵੀ ਚਾਨਣਾ ਪਾਇਆ। ਜਥੇਬੰਦੀ ਨੇ ਸਰਕਾਰ ਦੇ ਨਾਂਅ ਇਕ ਮੈਮੋਰੰਡਮ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਜਲਦ ਸਥਾਈ ਹੱਲ ਨਾ ਹੋਇਆ ਤਾਂ ਜਥੇਬੰਦੀ ਅਗਲਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਇਸ ਮੌਕੇ ਸਰਪ੍ਰਸਤ ਬਲੌਰ ਸਿੰਘ ਢਿੱਲਵਾਂ, ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ, ਗੁਰਜੰਟ ਸਿੰਘ ਮੌੜ (ਨਾਭਾ) ਇਕਾਈ ਪ੍ਰਧਾਨ, ਗੁਰਪ੍ਰੀਤ ਸਿੰਘ ਬਿੱਟੂ ਮੌੜ ਜ਼ਿਲ੍ਹਾ ਪ੍ਰੈਸ ਸਕੱਤਰ, ਬੂਟਾ ਸਿੰਘ ਜ਼ਿਲ੍ਹਾ ਖ਼ਜ਼ਾਨਚੀ, ਇਕਾਈ ਪ੍ਰਧਾਨ ਹਰਪ੍ਰੀਤ ਸਿੰਘ ਢਿੱਲਵਾਂ, ਇਕਾਈ ਪ੍ਰਧਾਨ ਤਾਜੋਕੇ ਮਿੱਠੂ ਸਿੰਘ, ਗਿੰਦਰ ਸਿੰਘ ਜੰਡਸਰ, ਇਕਾਈ ਪ੍ਰਧਾਨ ਧਰਮਪੁਰਾ ਅਜੈਬ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਨਾਇਬ ਸਿੰਘ ਰੂੜੇਕੇ ਕਲਾਂ, ਗੁਰਚਰਨ ਸਿੰਘ ਗਿੱਲ ਪੱਤੀ, ਜੋਗਿੰਦਰ ਸਿੰਘ ਸੈਕਟਰੀ ਢਿੱਲਵਾਂ, ਸ਼ਿੰਦਰ ਸਿੰਘ ਢਿੱਲਵਾਂ, ਜਗਦੀਪ ਸਿੰਘ ਮੌੜ, ਲਖਵਿੰਦਰ ਸਿੰਘ ਢਿੱਲਵਾਂ, ਭੋਲਾ ਸਿੰਘ ਤਾਜੋਕੇ, ਬਹਾਲ ਸਿੰਘ ਢਿੱਲਵਾਂ, ਬੀਰ ਸਿੰਘ ਭੋਲਾ ਤਾਜੋਕੇ, ਸੁਖਪਾਲ ਸਿੰਘ ਢਿੱਲਵਾਂ, ਨਿਰਪਾਲ ਸਿੰਘ ਢਿੱਲਵਾਂ, ਬਲਵਿੰਦਰ ਸਿੰਘ ਢਿੱਲਵਾਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ‘ਟੀ.ਬੀ. ਮੁਕਤ ਭਾਰਤ ਅਭਿਆਨ’ ਤਹਿਤ ਜ਼ਿਲ੍ਹੇ ਦੀਆਂ 16 ਪੰਚਾਇਤਾਂ ਅਤੇ ਸਿਹਤ ਕਰਮਚਾਰੀਆਂ ਦਾ ਕੀਤਾ ਗਿਆ... ਅਗਲੀ ਖ਼ਬਰ ਸਪੈਸ਼ਲਾਈਜ਼ਡ ਅਡਾਪਸ਼ਨ ਏਜੰਸੀ ਬਰਨਾਲਾ ਵਲੋਂ ਸਲਮ ਏਰੀਏ ਵਿਚ ਬੱਚਾ ਗੋਦ ਲੈਣ ਸੰਬੰਧੀ ਜਾਗਰੂਕਤਾ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।