ਬਰਨਾਲਾ ਵਿਖੇ ਹੁਣ ਘਰਾਂ ਵਿਚ ਵੀ ਸੁਰੱਖਿਅਤ ਨਹੀਂ ਸ਼ਹਿਰ ਵਾਸੀ
ਬਰਨਾਲਾ, 8 ਅਕਤੂਬਰ (ਨਰਿੰਦਰ ਅਰੋੜਾ)-ਬਰਨਾਲਾ ਵਿਚ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਰਾਤ ਦੀ ਗੱਲ ਤਾਂ ਦੂਰ ਬਲਕਿ ਦਿਨ ਦਿਹਾੜੇ ਹੀ ਉਹ ਘਰਾਂ ਵਿਚ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿਚ ਬਿਨਾਂ ਕਿਸੇ ਪੁਲਿਸ ਦੇ ਡਰ ਤੋਂ ਘਟਨਾਵਾਂ ਨੂੰ ਅੰਜਾਮ ਦੇਣੇ ਲੱਗੇ ਹਨ, ਜਿਸ ਕਾਰਨ ਸ਼ਹਿਰ ਵਾਸੀ ਸਹਿਮ ਦੇ ਮਾਹੌਲ ਵਿਚ ਜਿਉਣ ਲਈ ਮਜ਼ਬੂਰ ਹਨ। ਤਾਜ਼ਾ ਘਟਨਾ ਕੱਚਾ ਕਾਲਜ ਰੋਡ ਗਲੀ ਨੰਬਰ 8 ਦੀ ਹੈ, ਜਿੱਥੇ ਦਿਨ ਦਿਹਾੜੇ ਲੁਟੇਰਾ ਮਾਰੂ ਹਥਿਆਰ ਨਾਲ ਘਰ ਅੰਦਰ ਦਾਖਲ ਹੋ ਗਿਆ।
ਬਰਨਾਲਾ, 8 ਅਕਤੂਬਰ (ਨਰਿੰਦਰ ਅਰੋੜਾ)-ਬਰਨਾਲਾ ਵਿਚ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਰਾਤ ਦੀ ਗੱਲ ਤਾਂ ਦੂਰ ਬਲਕਿ ਦਿਨ ਦਿਹਾੜੇ ਹੀ ਉਹ ਘਰਾਂ ਵਿਚ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿਚ ਬਿਨਾਂ ਕਿਸੇ ਪੁਲਿਸ ਦੇ ਡਰ ਤੋਂ ਘਟਨਾਵਾਂ ਨੂੰ ਅੰਜਾਮ ਦੇਣੇ ਲੱਗੇ ਹਨ, ਜਿਸ ਕਾਰਨ ਸ਼ਹਿਰ ਵਾਸੀ ਸਹਿਮ ਦੇ ਮਾਹੌਲ ਵਿਚ ਜਿਉਣ ਲਈ ਮਜ਼ਬੂਰ ਹਨ। ਤਾਜ਼ਾ ਘਟਨਾ ਕੱਚਾ ਕਾਲਜ ਰੋਡ ਗਲੀ ਨੰਬਰ 8 ਦੀ ਹੈ, ਜਿੱਥੇ ਦਿਨ ਦਿਹਾੜੇ ਲੁਟੇਰਾ ਮਾਰੂ ਹਥਿਆਰ ਨਾਲ ਘਰ ਅੰਦਰ ਦਾਖਲ ਹੋ ਗਿਆ। ਜਾਣਕਾਰੀ ਦਿੰਦਿਆਂ ਅਮਿਤ ਮਿੱਤਰ ਨੇ ਦੱਸਿਆ ਕਿ ਦੁਪਹਿਰ ਕਰੀਬ 12 ਵਜੇ ਇਕ ਲੁਟੇਰੇ ਵਲੋਂ ਗੁਆਂਢੀਆਂ ਦੇ ਘਰ ਦੀ ਬੈਲ ਵਜਾ ਕੇ ਬਹਾਨੇ ਨਾਲ ਪਤਾ ਕੀਤਾ ਗਿਆ ਕਿ ਸਾਹਮਣੇ ਵਾਲਾ ਘਰ ਖ਼ਾਲੀ ਹੈ ਜਾਂ ਨਹੀਂ। ਜਦੋਂ ਉਸ ਨੂੰ ਘਰ ਬੰਦ ਹੋਣ ਦਾ ਪਤਾ ਚੱਲਿਆ ਤਾਂ ਉਹ ਤੁਰੰਤ ਕੰਧ ਟੱਪ ਕੇ ਅੰਦਰ ਦਾਖਲ ਹੋ ਗਿਆ। ਲੁਟੇਰੇ ਵਲੋਂ ਆਪਣੇ ਨਾਲ ਲਿਆਂਦੀ ਲੋਹੇ ਦੀ ਰਾਡ ਨਾਲ ਘਰ ਦੇ ਦਰਵਾਜ਼ੇ ਤੋੜਨੇ ਸ਼ੁਰੂ ਕਰ ਦਿੱਤੇ। ਜਦੋਂ ਉਹ ਇਕ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਇਆ ਤਾਂ ਉੱਥੇ ਟਰਾਈਡੈਂਟ ਕੰਪਨੀ ਦਾ ਮੁਲਾਜ਼ਮ ਜੋ ਨਾਈਟ ਡਿਊਟੀ ਕਰ ਕੇ ਆਇਆ ਸੀ ਸੁੱਤਾ ਪਿਆ ਸੀ, ਉਹ ਅਚਾਨਕ ਜਾਗ ਪਿਆ ਅਤੇ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਲੁਟੇਰਾ ਬਾਹਰਲੀ ਕੰਧ ਟੱਪ ਕੇ ਫ਼ਰਾਰ ਹੋ ਗਿਆ ਤੇ ਆਪਣੀ ਲੋਹੇ ਦੀ ਰਾਡ ਉੱਥੇ ਹੀ ਸੁੱਟ ਗਿਆ। ਉਨ੍ਹਾਂ ਕਿਹਾ ਕਿ ਜੇਕਰ ਉਹ ਮੁਲਾਜ਼ਮ ਰੌਲਾ ਨਾ ਪਾਉਂਦਾ ਤਾਂ ਪਤਾ ਨਹੀਂ ਕੀ ਹੋ ਜਾਂਦਾ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ ਅਤੇ ਜ਼ਮੀਨੀ ਪੱਧਰ ’ਤੇ ਕਾਰਵਾਈਆਂ ਕੀਤੀਆਂ ਜਾਣ। ਲਗਾਤਾਰ ਹੋ ਰਹੀਆਂ ਚੋਰੀਆਂ ਅਤੇ ਲੁੱਟਾਂ ਕਾਰਨ ਸ਼ਹਿਰ ਨਿਵਾਸੀਆਂ ਵਿਚ ਪੂਰਾ ਖ਼ੌਫ਼ ਅਤੇ ਸਹਿਮ ਦਾ ਮਾਹੌਲ ਹੈ ਕਿ ਹੁਣ ਅਸੀਂ ਦਿਨੇ ਵੀ ਸੁਰੱਖਿਅਤ ਨਹੀਂ ਸਾਡੀਆਂ ਸੁਰੱਖਿਆ ਦਾ ਜ਼ਿੰਮੇਵਾਰ ਕੌਣ ਹੈ? ਇਹ ਘਟਨਾਵਾਂ ਪੁਲਿਸ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲਗਾ ਰਹੀਆਂ ਹਨ।