05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਅਧਰੰਗ ਦੇ ਮਰੀਜ਼ਾਂ ਦੀ ਜਾਨ ਬਚਾਉਣ ’ਚ ਸਿਵਲ ਹਸਪਤਾਲ ਬਰਨਾਲਾ ਪੰਜਾਬ ਭਰ ’ਚੋਂ ਤੀਜੇ ਸਥਾਨ ’ਤੇ 8 ਮਹੀਨਿਆਂ ’ਚ 7 ਮਰੀਜ਼ਾਂ ਨੂੰ ਮਿਲੀ ਨਵੀਂ ਜ਼ਿੰਦਗੀ-ਡਾ: ਦੀਪ ਲੇਖ ਬਾਜਵਾ

ਬਰਨਾਲਾ, 4 ਅਕਤੂਬਰ (ਨਰਿੰਦਰ ਅਰੋੜਾ)-ਸਿਵਲ ਹਸਪਤਾਲ ਬਰਨਾਲਾ ਨੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਇੱਕ ਵੱਡੀ ਮੱਲ ਮਾਰਦਿਆਂ ਸਟਰੋਕ (ਲਕਵਾ/ਅਧਰੰਗ) ਦੇ ਮਰੀਜ਼ਾਂ ਦੇ ਸਮੇਂ ਸਿਰ ਸਫਲ ਇਲਾਜ ਲਈ ਪੰਜਾਬ ਭਰ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਹਸਪਤਾਲ ਦੇ ਮੈਡੀਸਨ ਮਾਹਿਰ ਡਾਕਟਰਾਂ ਦੀ ਅਣਥੱਕ ਮਿਹਨਤ ਸਦਕਾ ਪਿਛਲੇ ਅੱਠ-ਨੌਂ ਮਹੀਨਿਆਂ ਦੌਰਾਨ ਅਧਰੰਗ ਦੇ 7 ਗੰਭੀਰ ਮਰੀਜ਼ਾਂ ਨੂੰ ਸਫਲਤਾ ਪੂਰਵਕ ਥਰੋਬੋਲਾਈਸਿਸ ਕਰ ਕੇ ਉਨ੍ਹਾਂ ਦੀ ਜਾਨ ਬਚਾਈ ਗਈ।

ਡਾਕਟਰ ਦੀਪ ਲੇਖ ਬਾਜਵਾ 05-10-2026
ਬਰਨਾਲਾ, 4 ਅਕਤੂਬਰ (ਨਰਿੰਦਰ ਅਰੋੜਾ)-ਸਿਵਲ ਹਸਪਤਾਲ ਬਰਨਾਲਾ ਨੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਇੱਕ ਵੱਡੀ ਮੱਲ ਮਾਰਦਿਆਂ ਸਟਰੋਕ (ਲਕਵਾ/ਅਧਰੰਗ) ਦੇ ਮਰੀਜ਼ਾਂ ਦੇ ਸਮੇਂ ਸਿਰ ਸਫਲ ਇਲਾਜ ਲਈ ਪੰਜਾਬ ਭਰ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਹਸਪਤਾਲ ਦੇ ਮੈਡੀਸਨ ਮਾਹਿਰ ਡਾਕਟਰਾਂ ਦੀ ਅਣਥੱਕ ਮਿਹਨਤ ਸਦਕਾ ਪਿਛਲੇ ਅੱਠ-ਨੌਂ ਮਹੀਨਿਆਂ ਦੌਰਾਨ ਅਧਰੰਗ ਦੇ 7 ਗੰਭੀਰ ਮਰੀਜ਼ਾਂ ਨੂੰ ਸਫਲਤਾ ਪੂਰਵਕ ਥਰੋਬੋਲਾਈਸਿਸ ਕਰ ਕੇ ਉਨ੍ਹਾਂ ਦੀ ਜਾਨ ਬਚਾਈ ਗਈ। ਜ਼ਿਕਰਯੋਗ ਹੈ ਕਿ ਇਸ ਕਾਰਗੁਜ਼ਾਰੀ ਵਿਚ ਬਰਨਾਲਾ ਜ਼ਿਲ੍ਹਾ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਰਗੇ ਵੱਡੇ ਸ਼ਹਿਰਾਂ ਤੇ ਵਿਕਸਤ ਜ਼ਿਲ੍ਹਿਆਂ ਨੂੰ ਵੀ ਪਿੱਛੇ ਛੱਡ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਮ.ਡੀ. ਮੈਡੀਸਨ ਡਾ: ਦੀਪ ਲੇਖ ਸਿੰਘ ਬਾਜਵਾ ਨੇ ਦੱਸਿਆ ਕਿ ਦਿਮਾਗ਼ ਦੇ ਦੌਰੇ (ਇਸਕੀਮਿਕ ਸਟਰੋਕ) ਦੌਰਾਨ ਮਰੀਜ਼ ਲਈ ਪਹਿਲੇ ਸਾਢੇ ਚਾਰ ਘੰਟੇ (4.5 ਘੰਟੇ) ਬਹੁਤ ਅਹਿਮ ਹੁੰਦੇ ਹਨ, ਜਿਸ ਨੂੰ ਮੈਡੀਕਲ ਭਾਸ਼ਾ ਵਿਚ ‘ਵਿੰਡੋ ਪੀਰੀਅਡ’ ਕਿਹਾ ਜਾਂਦਾ ਹੈ। ਜੇਕਰ ਮਰੀਜ਼ ਲੱਛਣ ਸਾਹਮਣੇ ਆਉਣ ਦੇ ਸਾਢੇ ਚਾਰ ਘੰਟਿਆਂ ਦੇ ਅੰਦਰ-ਅੰਦਰ ਹਸਪਤਾਲ ਦੀ ਐਮਰਜੈਂਸੀ ਵਿਚ ਪਹੁੰਚ ਜਾਂਦਾ ਹੈ, ਤਾਂ ਤੁਰੰਤ ਉਸ ਦਾ ਸੀਟੀ ਸਕੈਨ ਕਰਵਾਇਆ ਜਾਂਦਾ ਹੈ। ਜੇਕਰ ਸੀਟੀ ਸਕੈਨ ਵਿਚ ਦਿਮਾਗ਼ ਦੀ ਨਾੜੀ ਵਿਚ ਖ਼ੂਨ ਦਾ ਥੱਕਾ (ਬਲੋਕੇਜ) ਸਾਹਮਣੇ ਆਉਂਦਾ ਹੈ, ਤਾਂ ਮਰੀਜ਼ ਨੂੰ ਤੁਰੰਤ ਖ਼ਾਸ ਥਰੋਬੋਲਾਈਟਿਕ ਇੰਜੈੱਕਸ਼ਨ ਦਿੱਤਾ ਜਾਂਦਾ ਹੈ। ਇਹ ਇੰਜੈੱਕਸ਼ਨ ਨਾੜੀ ਵਿਚ ਜੰਮੇ ਖ਼ੂਨ ਨੂੰ ਪਤਲਾ ਕਰ ਕੇ ਬਹਾਅ ਮੁੜ ਬਹਾਲ ਕਰ ਦਿੰਦਾ ਹੈ, ਜਿਸ ਨਾਲ 5 ਤੋਂ 6 ਘੰਟਿਆਂ ਦੇ ਅੰਦਰ-ਅੰਦਰ ਮਰੀਜ਼ ਦਾ ਬੇਜਾਨ ਜਾਂ ਸੁੰਨ ਹੋਇਆ ਅੰਗ ਦੁਬਾਰਾ ਹਰਕਤ ਕਰਨ ਲੱਗ ਪੈਂਦਾ ਹੈ। ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਵਿਚ ਇਸ ਜੀਵਨ-ਰੱਖਿਅਕ ਟੀਕੇ ਦੀ ਕੀਮਤ ਲਗਭਗ 40,000 ਤੋਂ 50,0 00 ਰੁਪਏ ਹੁੰਦੀ ਹੈ, ਜੋ ਆਮ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਹੈ। ਪਰ ਪੰਜਾਬ ਸਰਕਾਰ ਵਲੋਂ ਇਹ ਕੀਮਤੀ ਇੰਜੈਕਸ਼ਨ ਸਿਵਲ ਹਸਪਤਾਲ ਬਰਨਾਲਾ ਦੀ ਐਮਰਜੈਂਸੀ ਵਿਚ ਮੁਫ਼ਤ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਪਿਛਲੀ ਖ਼ਬਰ ਅੰਡਰ 14 ਅਤੇ 16 ਸਾਲ ਲੜਕੇ-ਲੜਕੀਆਂ ਦੇ ਅਥਲੈਟਿਕਸ ਮੁਕਾਬਲੇ 6 ਨੂੰ ਅਗਲੀ ਖ਼ਬਰ ਵਾਰਡ ਨੰ: 25 ਨਿਵਾਸੀ ਸੀਵਰੇਜ ਓਵਰਫਲੋ ਕਾਰਨ ਨਰਕ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।