05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਵਾਰਡ ਨੰ: 25 ਨਿਵਾਸੀ ਸੀਵਰੇਜ ਓਵਰਫਲੋ ਕਾਰਨ ਨਰਕ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ

ਬਰਨਾਲਾ, 4 ਅਕਤੂਬਰ (ਨਰਿੰਦਰ ਅਰੋੜਾ)-ਬਰਨਾਲਾ ਦੇ ਵਾਰਡ ਨੰ: 25, ਨੇੜੇ ਕਪਿਲ ਪੈਲਿਸ ਨਿਵਾਸੀ ਸੀਵਰੇਜ ਓਵਰਫਲੋ ਕਾਰਨ ਨਰਕ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਰੋਸ ਪ੍ਰਦਰਸ਼ਨ ਕਰਦੇ ਹੋਏ ਐਡਵੋਕੇਟ ਸੁਖਵਿੰਦਰ ਕੌਰ, ਪਰਮਜੀਤ ਸਿੰਘ ਪੰਮਾ, ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਉਪਲ, ਸੰਦੀਪ ਜੇਠੀ ਆਦਿ ਨੇ ਕਿਹਾ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਓਵਰਫਲੋ ਤੋਂ ਪ੍ਰੇਸ਼ਾਨ ਹਾਂ।

ਕੰਮਾਂ ਦੇ ਬੈਨਰ ਲਗਾਉਣ ਦੀ ਥਾਂ ਜ਼ਮੀਨੀ ਪੱਧਰ ’ਤੇ ਕੰਮ ਨੂੰ ਤਰਜੀਹ ਦੇਣ ਆਮ ਆਦਮੀ ਪਾਰਟੀ ਦੇ ਆਗੂ 05-10-2026
ਬਰਨਾਲਾ, 4 ਅਕਤੂਬਰ (ਨਰਿੰਦਰ ਅਰੋੜਾ)-ਬਰਨਾਲਾ ਦੇ ਵਾਰਡ ਨੰ: 25, ਨੇੜੇ ਕਪਿਲ ਪੈਲਿਸ ਨਿਵਾਸੀ ਸੀਵਰੇਜ ਓਵਰਫਲੋ ਕਾਰਨ ਨਰਕ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਰੋਸ ਪ੍ਰਦਰਸ਼ਨ ਕਰਦੇ ਹੋਏ ਐਡਵੋਕੇਟ ਸੁਖਵਿੰਦਰ ਕੌਰ, ਪਰਮਜੀਤ ਸਿੰਘ ਪੰਮਾ, ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਉਪਲ, ਸੰਦੀਪ ਜੇਠੀ ਆਦਿ ਨੇ ਕਿਹਾ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਓਵਰਫਲੋ ਤੋਂ ਪ੍ਰੇਸ਼ਾਨ ਹਾਂ। ਜਿਸ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਵੀ ਵੜ ਜਾਂਦਾ ਹੈ। ਇਕ ਪਾਸੇ ਤਾਂ ਸਿਹਤ ਵਿਭਾਗ ਵਲੋਂ ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ ਮੁਹਿੰਮ ਚਲਾਈ ਜਾਂਦੀ ਹੈ ਪਰ ਇਸ ਵਾਰਡ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਜਾ ਰਿਹਾ। ਬਿਮਾਰੀਆਂ ਫੈਲਣ ਦਾ ਖ਼ਤਰਾ ਹਰ ਸਮੇਂ ਸਿਰ ’ਤੇ ਮੰਡਰਾ ਰਿਹਾ ਹੈ। ਸਾਡੇ ਬੱਚਿਆਂ ਨੂੰ ਗੰਦੇ ਪਾਣੀ ਦੇ ਵਿਚੋਂ ਨਿਕਲ ਕੇ ਸਕੂਲ ਜਾਣਾ ਪੈਂਦਾ ਹੈ। ਕਈ ਮੈਂਬਰ ਬਿਮਾਰ ਵੀ ਪਏ ਹਨ। ਜਿਸ ਤਰ੍ਹਾਂ ਕਿ ਡੇਂਗੂ, ਚਿਕਨਗੁਣੀਆਂ ਦਾ ਪ੍ਰਕੋਪ ਚੱਲ ਰਿਹਾ ਹੈ ਅਤੇ ਸਾਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੰਘੀਆ ਨਗਰ ਨਿਗਮ ਚੋਣਾ ਦੌਰਾਨ ਉਮੀਦਵਾਰ ਵੋਟਾਂ ਮੰਗਣ ਆਉਂਦੇ ਸਨ ਅਤੇ ਹੱਥ ਜੋੜਦੇ ਸਨ। ਪਰ ਹੁਣ ਸਾਡੀ ਸਾਰ ਵੀ ਨਹੀਂ ਲੈ ਰਹੇ। ਅਸੀਂ ਕਈ ਵਾਰ ਵਾਰਡ ਨੰ: 25 ਦੇ ਕੌਂਸਲਰ ਮਮਤਾ ਕੌਸ਼ਲ ਅਤੇ ਉਨ੍ਹਾਂ ਦੇ ਪਤੀ ਨਵੀਨ ਕੌਸ਼ਲ ਨੂੰ ਫੋਨ ਕੀਤੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਉਲਟਾ ਜਵਾਬ ਮਿਲਿਆ ਕਿ ਅਸੀਂ ਕਿਹੜਾ ਐਮ.ਸੀ. ਤੁਹਾਡੀਆਂ ਨਾਲੀਆਂ ਸਾਫ਼ ਕਰਨ ਨੂੰ ਬਣੇ ਹਾਂ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਚੈਲੰਜ ਕੀਤਾ ਜਾ ਰਿਹਾ ਹੈ ਕਿ ਸਾਡੇ ਵਲੋਂ ਰਿਕਾਰਡਤੋੜ ਵਿਕਾਸ ਕਰਵਾਏ ਗਏ ਹਨ, ਜਿਨ੍ਹਾਂ ਦੇ ਬੈਨਰ ਸਾਡੇ ਵਲੋਂ ਲਾਏ ਜਾਣਗੇ। ਪਰ ਦੂਜੇ ਪਾਸੇ ਸਾਡੇ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਦੇ ਬੈਨਰ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਫੋਕੀ ਵਾਹੋਵਾਹੀ ਲਈ ਕਰਵਾਏ ਗਏ ਕੰਮਾਂ ਦੇ ਬੈਨਰ ਦੀ ਥਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਜ਼ਮੀਨੀ ਪੱਧਰ ’ਤੇ ਲੋਕਾਂ ਦੇ ਕੰਮਾਂ ਨੂੰ ਤਰਜੀਹ ਦੇਣ। ਉਨ੍ਹਾਂ ਚੇਤਵਾਨੀ ਦਿੱਤੀ ਕਿ ਵਿਧਾਨ ਸਭਾ ਚੋਣਾਂ ਵੀ ਨਜ਼ਦੀਕ ਆਉਣ ਵਾਲੀਆਂ ਹਨ ਜੇ ਸਾਡੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਇਸ ਖ਼ਮਿਆਜਾ ਮੌਜੂਦਾ ਸਰਕਾਰ ਨੂੰ ਭੁਗਤਣਾ ਪਵੇਗਾ ਅਤੇ ਸਾਡੇ ਵਲੋਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਧਰਮਜੀਤ ਸਿੰਘ, ਅਵਤਾਰ ਸਿੰਘ, ਬਲਵੀਰ ਸਿੰਘ, ਦਲਜੀਤ ਸਿੰਘ, ਸੁਖਵੀਰ ਸਿੰਘ, ਜਸਪ੍ਰੀਤ ਸਿੰਘ, ਅਸ਼ੋਕ ਕੁਮਾਰ ਆਦਿ ਵਾਰਡ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਅਧਰੰਗ ਦੇ ਮਰੀਜ਼ਾਂ ਦੀ ਜਾਨ ਬਚਾਉਣ ’ਚ ਸਿਵਲ ਹਸਪਤਾਲ ਬਰਨਾਲਾ ਪੰਜਾਬ ਭਰ ’ਚੋਂ ਤੀਜੇ ਸਥਾਨ ’ਤੇ 8 ਮਹੀਨਿਆਂ ’ਚ 7 ਮਰੀਜ਼ਾ... ਅਗਲੀ ਖ਼ਬਰ ਪਾਬੰਦੀਸ਼ੁਦਾ ਗੋਲੀਆਂ ਸਮੇਤ ਇੱਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।