ਜ਼ਿਲ੍ਹਾ ਮਲੇਰਕੋਟਲਾ ’ਚ ਵਾਹਨਾਂ ‘ਤੇ ਲੱਗੇ ਪ੍ਰੈਸ਼ਰ ਹਾਰਨਾਂ ਕਾਰਨ ਰਾਹਗੀਰ ਪ੍ਰੇਸ਼ਾਨ
ਕਈ ਸਕੂਲੀ ਬੱਸਾਂ ‘ਤੇ ਵੀ ਲੱਗੇ ਹਨ ਪ੍ਰੈਸ਼ਰ ਹਾਰਨ
ਮਾਲੇਰਕੋਟਲਾ, 16 ਸਤੰਬਰ (ਮਨਜਿੰਦਰ ਸਿੰਘ ਸਰੌਦ) - ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਪ੍ਰੈਸ਼ਰ ਹਾਰਨ ਲੱਗੇ ਵੱਡੇ ਵਾਹਨਾਂ ਦੀ ਭਰਮਾਰ ਦੇ ਚਲਦਿਆਂ ਮੁੱਖ ਮਾਰਗਾਂ ’ਤੇ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਬੀਤੇ ਕੱਲ੍ਹ ਸਥਾਨਕ ਲੁਧਿਆਣਾ-ਮਲੇਰਕੋਟਲਾ ਮੁੱਖ ਮਾਰਗ ‘ਤੇ ਇੱਕ ਸਕੂਲੀ ਬੱਸ ਜਿਸ ’ਤੇ ਪ੍ਰੈਸਰ ਹਾਰਨ ਲੱਗਿਆ ਹੋਇਆ ਸੀ, ਜਦ ਇੱਕ ਮੋਟਰਸਾਈਕਲ ਸਵਾਰ ਨੂੰ ਪਾਸ ਕਰਨ ਲੱਗੀ ਤਾਂ ਬੇਹੱਦ ਉੱਚੀ ਆਵਾਜ਼ ਵਿੱਚ ਵੱਜੇ ਹਾਰਨ ਦੇ ਕਾਰਨ ਘਬਰਾ ਕੇ ਮੋਟਰਸਾਈਕਲ ਸੜਕ ਦੇ ਕਿਨਾਰੇ ਤੋਂ ਤਿਲਕਦਾ ਹੋਇਆ ਪਾਸੇ ਜਾ ਡਿੱਗਿਆ ਪਰ ਚੰਗੀ ਕਿਸਮਤ ਨੂੰ ਮੋਟਰਸਾਈਕਲ ਸਵਾਰ ਦੀ ਜਾਨ ਬਚ ਗਈ ।
ਮਾਲੇਰਕੋਟਲਾ, 16 ਸਤੰਬਰ (ਮਨਜਿੰਦਰ ਸਿੰਘ ਸਰੌਦ) - ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਪ੍ਰੈਸ਼ਰ ਹਾਰਨ ਲੱਗੇ ਵੱਡੇ ਵਾਹਨਾਂ ਦੀ ਭਰਮਾਰ ਦੇ ਚਲਦਿਆਂ ਮੁੱਖ ਮਾਰਗਾਂ ’ਤੇ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਬੀਤੇ ਕੱਲ੍ਹ ਸਥਾਨਕ ਲੁਧਿਆਣਾ-ਮਲੇਰਕੋਟਲਾ ਮੁੱਖ ਮਾਰਗ ‘ਤੇ ਇੱਕ ਸਕੂਲੀ ਬੱਸ ਜਿਸ ’ਤੇ ਪ੍ਰੈਸਰ ਹਾਰਨ ਲੱਗਿਆ ਹੋਇਆ ਸੀ, ਜਦ ਇੱਕ ਮੋਟਰਸਾਈਕਲ ਸਵਾਰ ਨੂੰ ਪਾਸ ਕਰਨ ਲੱਗੀ ਤਾਂ ਬੇਹੱਦ ਉੱਚੀ ਆਵਾਜ਼ ਵਿੱਚ ਵੱਜੇ ਹਾਰਨ ਦੇ ਕਾਰਨ ਘਬਰਾ ਕੇ ਮੋਟਰਸਾਈਕਲ ਸੜਕ ਦੇ ਕਿਨਾਰੇ ਤੋਂ ਤਿਲਕਦਾ ਹੋਇਆ ਪਾਸੇ ਜਾ ਡਿੱਗਿਆ ਪਰ ਚੰਗੀ ਕਿਸਮਤ ਨੂੰ ਮੋਟਰਸਾਈਕਲ ਸਵਾਰ ਦੀ ਜਾਨ ਬਚ ਗਈ । ਇਸ ਘਟਨਾ ਤੋਂ ਬਾਅਦ ਸਕੂਲੀ ਬੱਸ ਉਸੇ ਤਰ੍ਹਾਂ ਹਾਰਨ ਮਾਰਦੀ ਹੋਈ ਅੱਗੇ ਲੰਘ ਗਈ। ਜਿਸ ਤੋਂ ਬਾਅਦ ਰਾਹਗੀਰਾਂ ਨੇ ਉਸ ਮੋਟਰਸਾਈਕਲ ਸਵਾਰ ਨੂੰ ਸੰਭਾਲਿਆ ਤੇ ਉਸ ਦੀ ਮੱਲਮ ਪੱਟੀ ਕਰਵਾ ਕੇ ਸਾਂਭ ਸੰਭਾਲ ਕੀਤੀ। ਹੈਰਾਨੀਜਨਕ ਤੱਥ ਇਹ ਹੈ ਕਿ ਸੰਬੰਧਿਤ ਵਿਭਾਗ ਵਲੋਂ ਹਰ ਰੋਜ਼ ਜਿਹੜੇ ਵਾਹਨ ਸਰਕਾਰੀ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ, ਉਨ੍ਹਾਂ ‘ਤੇ ਕਾਰਵਾਈ ਦੀ ਗੱਲ ਤਾਂ ਕੀਤੀ ਜਾਂਦੀ ਹੈ ਪਰ ਪ੍ਰੈਸ਼ਰ ਹਾਰਨ ਵਾਲੇ ਮਾਮਲੇ ‘ਤੇ ਪਤਾ ਨਹੀਂ ਕਿਉਂ ਕੋਈ ਖ਼ਾਸ ਕਾਰਗੁਜ਼ਾਰੀ ਸਾਹਮਣੇ ਨਹੀਂ ਆ ਰਹੀ। ਇਹ ਵਰਤਾਰਾ ਪਿਛਲੇ ਲੰਬੇ ਸਮੇਂ ਤੋਂ ਜ਼ਿਲ੍ਹਾ ਮਲੇਰਕੋਟਲਾ ਦੀਆਂ ਸੜਕਾਂ ‘ਤੇ ਬਾਦਸਤੂਰ ਜਾਰੀ ਹੈ। ਕਈ ਵਾਰ ਤਾਂ ਮੁੱਖ ਮਾਰਗਾਂ ‘ਤੇ ਪ੍ਰੈਸ਼ਰ ਹਾਰਨਾਂ ਦੀ ਬਦੌਲਤ ਇਨਸਾਨੀ ਜ਼ਿੰਦਗੀਆਂ ਭੰਗ ਦੇ ਭਾਅ ਮੌਤ ਦੇ ਮੂੰਹ ’ਚ ਜਾ ਪੈਂਦੀਆਂ ਹਨ। ਚੰਗਾ ਹੋਵੇ ਜੇਕਰ ਜ਼ਿਲ੍ਹਾ ਮਲੇਰਕੋਟਲਾ ਦਾ ਸੰਬੰਧਿਤ ਵਿਭਾਗ ਪ੍ਰੈਸ਼ਰ ਹਾਰਨਾਂ ’ਤੇ ਸ਼ਿਕੰਜਾ ਕੱਸ ਕੇ ਆਮ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰੇ।