ਜ਼ੀਰਕਪੁਰ ਵਿਖੇ ਪਿੰਡ ਸੇਖਾ ਨਾਲ ਸਬੰਧਿਤ ਇਕ ਜੋੜੇ ਵਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ ’ਚ ਪਿੰਡ ਝਲੂਰ ਦੇ ਏਜੰਟ ਦਾ ਨਾਂਅ ਆਇਆ ਸਾਹਮਣੇ
ਬਰਨਾਲਾ, 22 ਅਗਸਤ (ਰਾਜ ਪਨੇਸਰ)-ਪਿੰਡ ਸੇਖਾ ਨਾਲ ਸਬੰਧਿਤ ਇਕ ਜੋੜੇ ਵਲੋਂ ਜ਼ੀਕਰਪੁਰ ਵਿਖੇ ਠੱਗੀ ਵੱਜਣ ਕਾਰਨ ਜੋੜੇ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ’ਚ ਪਿੰਡ ਝਲੂਰ ਦੇ ਇਕ ਏਜੰਟ ਦਾ ਨਾਂਅ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਹਾਕਮ ਸਿੰਘ ਵਾਸੀ ਸੇਖਾ ਵਲੋਂ ਜੋ ਖੁਦਕੁਸ਼ੀ ਨੋਟ ਲਿਖਿਆ ਗਿਆ ਹੈ, ਵਿਚ ਪਿੰਡ ਝਲੂਰ ਦਾ ਇੱਕ ਏਜੰਟ ਜੋ ਕਿ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ ਵਲੋਂ 36 ਲੱਖ ਰੁਪਏ ਦੀ ਠੱਗੀ ਮਾਰਨ ਦਾ ਜ਼ਿਕਰ ਕੀਤਾ ਗਿਆ ਹੈ।
ਅਜੀਤ ਡੈਸਕ
23-08-2026