10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸ਼ੈਲਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਤਰਸੇਮ ਸੈਣੀ ਨੇ ਜ਼ਿਲ੍ਹਾ ਬਰਨਾਲਾ ਦੇ ਸ਼ੈਲਰ ਮਾਲਕਾਂ ਨਾਲ ਕੀਤੀ ਅਹਿਮ ਬੈਠਕ

ਬਰਨਾਲਾ, 9 ਅਗਸਤ (ਨਰਿੰਦਰ ਅਰੋੜਾ)-ਆਲ ਇੰਡੀਆ ਰਾਈਸ ਮਿਲਰਜ ਐਸੋਸੀਏਸ਼ਨ ਦੇ ਆਲ ਇੰਡੀਆ ਪ੍ਰਧਾਨ ਤਰਸੇਮ ਸੈਣੀ ਅੱਜ ਬਰਨਾਲਾ ਦੀ ਰੋਇਲ ਗਰੀਨ ਪੈਲੇਸ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਵਲੋਂ ਬਰਨਾਲਾ ਜ਼ਿਲ੍ਹਾ ਦੇ ਸ਼ੈਲਰ ਮਾਲਕਾਂ ਨਾਲ ਵਿਸ਼ੇਸ਼ ਬੈਠਕ ਕੀਤੀ। ਬੈਠਕ ਵਿਚ ਆਉਣ ਵਾਲੇ ਝੋਨੇ ਦੇ ਸੀਜ਼ਨ ਦੀਆਂ ਸਮੱਸਿਆਵਾਂ ਅਤੇ ਚੁਨੌਤੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।

ਬੀਬੀ ਹਰਚੰਦ ਕੌਰ ਘਨੌਰੀ ਪਿੰਡ ਚੀਮਾ ਵਿਖੇ ਗੱਲਬਾਤ ਕਰਨ ਉਪਰੰਤ। ਤਸਵੀਰ : ਸੋਨੀ ਚੀਮਾ 10-08-2026
ਬਰਨਾਲਾ, 9 ਅਗਸਤ (ਨਰਿੰਦਰ ਅਰੋੜਾ)-ਆਲ ਇੰਡੀਆ ਰਾਈਸ ਮਿਲਰਜ ਐਸੋਸੀਏਸ਼ਨ ਦੇ ਆਲ ਇੰਡੀਆ ਪ੍ਰਧਾਨ ਤਰਸੇਮ ਸੈਣੀ ਅੱਜ ਬਰਨਾਲਾ ਦੀ ਰੋਇਲ ਗਰੀਨ ਪੈਲੇਸ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਵਲੋਂ ਬਰਨਾਲਾ ਜ਼ਿਲ੍ਹਾ ਦੇ ਸ਼ੈਲਰ ਮਾਲਕਾਂ ਨਾਲ ਵਿਸ਼ੇਸ਼ ਬੈਠਕ ਕੀਤੀ। ਬੈਠਕ ਵਿਚ ਆਉਣ ਵਾਲੇ ਝੋਨੇ ਦੇ ਸੀਜ਼ਨ ਦੀਆਂ ਸਮੱਸਿਆਵਾਂ ਅਤੇ ਚੁਨੌਤੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰਸੇਮ ਸੈਣੀ ਨੇ ਕਿਹਾ ਕਿ ਅੱਜ ਸ਼ੈਲਰ ਉਦਯੋਗ ਲਗਾਤਾਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਐਫ਼.ਸੀ.ਆਈ. ਗੁਦਾਮਾਂ ਵਿਚ ਚੌਲ ਲਾਉਣ ਲਈ ਜਗ੍ਹਾ ਨਹੀਂ ਹੈ ਜਿਸ ਕਾਰਨ ਝੋਨੇ ਦੀ ਮਿਲਿੰਗ ਰੁਕ ਰੁਕ ਕੇ ਹੋ ਰਹੀ ਹੈ ਸੂਬੇ ਦੇ ਸ਼ੈਲਰਾਂ ਵਿਚ ਅੱਜ ਵੀ ਕਰੀਬ 20 ਪ੍ਰਤੀਸ਼ਤ ਝੋਨਾ ਮਿਲਿੰਗ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਏ.ਜੀ.ਏ. ਮਸ਼ੀਨਾਂ ਚਾਲੂ ਕੀਤੀਆਂ ਗਈਆਂ ਸਨ ਜਿਸ ਨਾਲ ਦੋ ਸਾਲ ਕੰਮ ਬਹੁਤ ਹੀ ਵਧੀਆ ਚੱਲਿਆ ਪਰ ਹੁਣ ਐਫ਼.ਸੀ.ਆਈ. ਦੇ ਮੁਲਾਜ਼ਮਾਂ ਅਤੇ ਹੋਰਾਂ ਦੀ ਮਿਲੀ ਭੁਗਤ ਨਾਲ ਖ਼ਰਾਬ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਭ੍ਰਿਸ਼ਟਾਚਾਰ ਦਾ ਰਾਹ ਖੁੱਲ ਜਾਂਦਾ ਹੈ। ਉਨ੍ਹਾਂ ਵਲੋਂ ਸ਼ੈਲਰ ਮਾਲਕਾਂ ਨੂੰ ਆ ਰਹੀਆਂ ਟਰਾਂਸਪੋਰਟ ਅਤੇ ਹੋਰ ਸਮੱਸਿਆਵਾਂ ਸਬੰਧੀ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਕੇਂਦਰ ਅਤੇ ਪੰਜਾਬ ਸਰਕਾਰ ਦੋਵਾਂ ਨਾਲ ਹੈ। ਉਨ੍ਹਾਂ ਚਿਤਾਵਨੀ ਦਿੰਦੀਆਂ ਕਿਹਾ ਕਿ ਜਲਦ ਹੀ ਪੂਰੇ ਹਾਊਸ ਦੀ ਮੀਟਿੰਗ ਬੁਲਾਈ ਜਾਵੇਗੀ। ਜੇਕਰ ਸਾਡੀਆਂ ਮੁਸ਼ਕਲਾਂ ਦਾ ਹੱਲ ਨਾ ਹੋਇਆ ਤਾਂ ਅਸੀਂ ਮਜਬੂਰਨ ਸੜਕਾਂ ’ਤੇ ਉੱਤਰਨ ਲਈ ਮਜਬੂਰ ਹੋਵਾਂਗੇ ਅਤੇ ਤਿੱਖਾ ਸੰਘਰਸ਼ ਕਰਾਂਗੇ। ਇਸ ਮੌਕੇ ਸ਼ੈਲਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਚੀਮਾ, ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਗਰਗ ਸ਼ੈਲੀ, ਅਸ਼ੋਕ ਮਿੱਤਲ, ਇਕਬਾਲ ਸਿੰਘ ਸਰਾਂ, ਰਘੂਬੀਰ ਚੰਦ, ਅਜੈਬ ਸਿੰਘ ਜਵੰਧਾ, ਸੰਜੀਵ ਟਾਂਡਾ, ਜਗਰਾਜ ਰਾਜਾ, ਮੋਹਿਤ ਸਿੰਗਲਾ, ਤਰਸੇਮ ਤਪਾ, ਹਰਦੀਪ ਭੁੱਲਰ ਸੰਗਰੂਰ, ਵਿਜੇ ਮੌੜ, ਨਰਾਇਣ ਬਠਿੰਡਾ, ਸੁਰਜੀਤ ਢਿੱਲੋਂ, ਸੰਜੂ ਧਨੌਲਾ, ਬੋਨੀ ਧਨੌਲਾ, ਹਰੀਸ਼ ਭਦੌੜ, ਪ੍ਰੇਮ ਕੱਟੂ, ਸੰਜੇ ਉਪਲੀ, ਇਸ਼ਾਨ, ਕੁਲਦੀਪ ਸਹੌਰੀਆ, ਸੁਰਿੰਦਰ ਅਗਰਵਾਲ, ਗੌਰਵ ਗੋਇਲ , ਸਤੀਸ਼ ਚੀਮਾ ਆਦਿ ਵੱਡੀ ਗਿਣਤੀ ਵਿਚ ਸ਼ੈਲਰ ਮਾਲਕ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ ਪੰਜ ਜਣੇ ਕਾਬੂ, ਤਿੰਨ ਵੱਖ-ਵੱਖ ਮਾਮਲੇ ਦਰਜ ਅਗਲੀ ਖ਼ਬਰ ਖਾਈ ਬਾਈ ਕਰਦਾ ਵਿਅਕਤੀ ਨਕਦੀ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।