ਪਿੰਡ ਜਗਜੀਤਪੁਰਾ ਵਿਖੇ ਕਬਜ਼ਾ ਵਾਰੰਟ ਦੇ ਮਾਮਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਕੀਤੀ ਰੈਲੀ
ਸ਼ਹਿਣਾ, 10 ਨਵੰਬਰ (ਸੁਰੇਸ਼ ਗੋਗੀ)-ਪਿੰਡ ਉਗੋਕੇ ਵਿਖੇ ਇਕ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਧਾਰਮਿਕ ਸੰਪ੍ਰਦਾਇ ਅਤੇ ਪਿੰਡ ਉਗੋਕੇ, ਜਗਜੀਤਪੁਰਾ ਅਤੇ ਨਾਨਕਪੁਰਾ ਆਧਾਰਤ ਪਿੰਡਾਂ ਦੇ ਨੁਮਾਇੰਦਿਆਂ ਦੀ ਬਣੀ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਕਿਸਾਨ ਜਥੇਬੰਦੀਆਂ ਨੇ ਕਬਜ਼ਾ ਵਾਰੰਟ ਦੇ ਵਿਰੋਧ ਵਿਚ ਪੁਰਾਣੇ ਟੋਲ ਪਲਾਜ਼ੇ ਨੇੜੇ ਰੈਲੀ ਕੀਤੀ। ਇਸ ਮੌਕੇ ਚਮਕੌਰ ਸਿੰਘ ਨੈਣੇਵਾਲ ਜ਼ਿਲ੍ਹਾ ਪ੍ਰਧਾਨ ਉਗਰਾਹਾਂ, ਦਰਸ਼ਨ ਸਿੰਘ ਉਗੋਕੇ ਜ਼ਿਲ੍ਹਾ ਪ੍ਰਧਾਨ ਡਕੌਂਦਾ, ਬਲਜਿੰਦਰ ਸਿੰਘ ਧੌਲਾ ਬਲਾਕ ਪ੍ਰਧਾਨ ਬਰਨਾਲਾ, ਦਰਸ਼ਨ ਸਿੰਘ ਚੀਮਾ ਬਲਾਕ ਪ੍ਰਧਾਨ ਸ਼ਹਿਣਾ, ਰਾਮ ਸਿੰਘ ਸੰਘੇੜਾ, ਅਮਰਜੀਤ ਕੌਰ ਬਡਬਰ, ਬਲੌਰ ਸਿੰਘ, ਕੁਲਵੰਤ ਕੌਰ ਭੋਤਨਾ, ਸੰਦੀਪ ਕੌਰ ਪੱਤੀ ਆਦਿ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਜ਼ਮੀਨਾਂ ’ਤੇ ਕਬਜ਼ਾ ਕਰਨ ਵਾਲੇ ਧਾਰਮਿਕ ਅਤੇ ਧਨਾਢ ਵਿਅਕਤੀਆਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਹਨ।
ਸ਼ਹਿਣਾ, 10 ਨਵੰਬਰ (ਸੁਰੇਸ਼ ਗੋਗੀ)-ਪਿੰਡ ਉਗੋਕੇ ਵਿਖੇ ਇਕ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਧਾਰਮਿਕ ਸੰਪ੍ਰਦਾਇ ਅਤੇ ਪਿੰਡ ਉਗੋਕੇ, ਜਗਜੀਤਪੁਰਾ ਅਤੇ ਨਾਨਕਪੁਰਾ ਆਧਾਰਤ ਪਿੰਡਾਂ ਦੇ ਨੁਮਾਇੰਦਿਆਂ ਦੀ ਬਣੀ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਕਿਸਾਨ ਜਥੇਬੰਦੀਆਂ ਨੇ ਕਬਜ਼ਾ ਵਾਰੰਟ ਦੇ ਵਿਰੋਧ ਵਿਚ ਪੁਰਾਣੇ ਟੋਲ ਪਲਾਜ਼ੇ ਨੇੜੇ ਰੈਲੀ ਕੀਤੀ। ਇਸ ਮੌਕੇ ਚਮਕੌਰ ਸਿੰਘ ਨੈਣੇਵਾਲ ਜ਼ਿਲ੍ਹਾ ਪ੍ਰਧਾਨ ਉਗਰਾਹਾਂ, ਦਰਸ਼ਨ ਸਿੰਘ ਉਗੋਕੇ ਜ਼ਿਲ੍ਹਾ ਪ੍ਰਧਾਨ ਡਕੌਂਦਾ, ਬਲਜਿੰਦਰ ਸਿੰਘ ਧੌਲਾ ਬਲਾਕ ਪ੍ਰਧਾਨ ਬਰਨਾਲਾ, ਦਰਸ਼ਨ ਸਿੰਘ ਚੀਮਾ ਬਲਾਕ ਪ੍ਰਧਾਨ ਸ਼ਹਿਣਾ, ਰਾਮ ਸਿੰਘ ਸੰਘੇੜਾ, ਅਮਰਜੀਤ ਕੌਰ ਬਡਬਰ, ਬਲੌਰ ਸਿੰਘ, ਕੁਲਵੰਤ ਕੌਰ ਭੋਤਨਾ, ਸੰਦੀਪ ਕੌਰ ਪੱਤੀ ਆਦਿ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਜ਼ਮੀਨਾਂ ’ਤੇ ਕਬਜ਼ਾ ਕਰਨ ਵਾਲੇ ਧਾਰਮਿਕ ਅਤੇ ਧਨਾਢ ਵਿਅਕਤੀਆਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਹਨ। ਜੇਕਰ ਸੰਘਰਸ਼ ਦੇ ਮੈਦਾਨ ਵਿਚੋਂ ਕਿਸਾਨ ਜਥੇਬੰਦੀਆਂ ਪਿੱਛੇ ਹਟ ਜਾਣ ਤਾਂ ਪੰਜਾਬ ਵਿਚ ਕੋਈ ਵੀ ਜ਼ਮੀਨ ਵਾਹੀਯੋਗ ਨਹੀਂ ਰਹਿਣ ਦਿੱਤੀ ਜਾਵੇਗੀ। ਜਿਸ ’ਤੇ ਸ਼ਰਮਾਏਦਾਰ ਤੇ ਕਾਰਪੋਰੇਟ ਘਰਾਣੇ ਕਾਬਜ਼ ਹੋ ਜਾਣਗੇ। ਬੁਲਾਰਿਆਂ ਨੇ ਕਿਹਾ ਕਿ ਜ਼ਮੀਨ ਕਿਸਾਨ ਦੀ ਮਾਂ ਹੈ ਅਤੇ ਆਪਣੀ ਮਾਂ ਦੀ ਰਾਖੀ ਕਰਨ ਲਈ ਕਿਸਾਨ ਮੈਦਾਨ ਵਿਚ ਨਿੱਤਰੇ ਹੋਏ ਹਨ। ਇਸ ਸਮੇਂ ਜੀਤ ਸਿੰਘ ਗਿਆਨੀ, ਬਲਵੀਰ ਸਿੰਘ ਸਿੱਧੂ, ਕਾਲਾ ਸਿੰਘ ਸਿੱਧੂ, ਗੁਰਮੇਲ ਸਿੰਘ ਜਗਜੀਤਪੁਰਾ, ਸੁਖਦੇਵ ਸਿੰਘ, ਰਾਜਵਿੰਦਰ ਸਿੰਘ ਭੋਤਨਾ, ਜੰਗੀਰ ਸਿੰਘ, ਹਰਲੀਨ ਸਿੰਘ ਚੰਨੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਉਗਰਾਹਾਂ ਅਤੇ ਡਕੌਂਦਾ ਦੇ ਵਰਕਰ ਹਾਜ਼ਰ ਸਨ। ਦੂਜੇ ਪਾਸੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਵਿਚ ਪਹੁੰਚਿਆ ਹੋਇਆ ਸੀ। ਚੱਲ ਰਹੇ ਧਰਨੇ ਦੌਰਾਨ ਦੋਵੇਂ ਧਿਰਾਂ ਦਰਮਿਆਨ ਗੱਲਬਾਤ ਲਈ ਕੋਈ ਮਾਹੌਲ ਨਹੀਂ ਬਣ ਸਕਿਆ।