16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸਰਕਾਰ ਵਲੋਂ ਹਲਕਾ ਮਹਿਲ ਕਲਾਂ ਵਿਚ ਕਰਵਾਏ ਜਾ ਰਹੇ ਵੱਡੀ ਪੱਧਰ 'ਤੇ ਵਿਕਾਸ ਕਾਰਜ-ਵਿਧਾਇਕ ਪੰਡੋਰੀ

ਅਜੀਤ ਡੈਸਕ 22-05-2026
ਬਰਨਾਲਾ, 21 ਮਈ (ਗੁਰਪ੍ਰੀਤ ਸਿੰਘ ਲਾਡੀ)-ਆਮ ਆਦਮੀ ਪਾਰਟੀ ਸਰਕਾਰ ਵਲੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਚ ਲਾਮਿਸਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਇਹ ਪ੍ਰਗਟਾਵਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ 'ਅਜੀਤ' ਉਪ-ਦਫ਼ਤਰ ਬਰਨਾਲਾ ਵਿਖੇ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਅੱਖੋਂ ਪਰੋਖੇ ਕੀਤੇ ਗਏ ਇਸ ਹਲਕੇ ਦਾ ਹੁਣ ਸਰਬਪੱਖੀ ਵਿਕਾਸ ਹੋ ਰਿਹਾ ਹੈ ਅਤੇ ਹਲਕੇ ਦਾ ਕੋਈ ਵੀ ਐਸਾ ਪਿੰਡ ਨਹੀਂ ਜਿੱਥੇ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦੇ ਕੰਮ ਨਾ ਕਰਵਾਏ ਗਏ ਹੋਣ | ਉਨ੍ਹਾਂ ਦੱਸਿਆ ਕਿ ਹਲਕੇ ਦੇ ਲਗਭਗ ਸਾਰੇ ਪਿੰਡਾਂ ਦੇ ਲੋਕਾਂ ਨੂੰ ਸੁਖਾਲੀ ਆਵਾਜਾਈ ਮੁਹੱਈਆ ਕਰਵਾਉਣ ਲਈ ਨਾ ਕੇਵਲ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਈ ਗਈ ਹੈ ਬਲਕਿ ਸੜਕਾਂ ਨੂੰ 18 ਫੁੱਟ ਤੱਕ ਚੌੜੀਆਂ ਕਰ ਕੇ ਉਨ੍ਹਾਂ ਦਾ ਨਵੀਨੀਕਰਨ ਵੀ ਕੀਤਾ ਗਿਆ ਹੈ | ਜਿਸ ਨਾਲ ਹਲਕਾ ਮਹਿਲ ਕਲਾਂ ਸੂਬੇ ਦਾ ਪਹਿਲੇ ਨੰਬਰ ਦਾ ਹਲਕਾ ਬਣਿਆ ਹੈ | ਇਸ ਤੋਂ ਇਲਾਵਾ ਤਕਰੀਬਨ ਸਾਰੇ ਹੀ ਪਿੰਡਾਂ ਵਿਚ ਕੱਚੇ ਰਾਹਾਂ ਨੂੰ ਪੱਕਾ ਦਾ ਕੰਮ ਚੱਲ ਰਿਹਾ ਹੈ | ਵਿਧਾਇਕ ਪੰਡੋਰੀ ਨੇ ਕਿਹਾ ਕਿ ਪਿੰਡਾਂ ਦੇ ਆਪਸੀ ਸੰਪਰਕ ਮਜ਼ਬੂਤ ਕਰਨ ਲਈ ਲੋੜੀਂਦੀਆਂ ਥਾਵਾਂ 'ਤੇ ਨਵੇਂ ਪੁਲਾਂ ਦਾ ਨਿਰਮਾਣ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚ ਪਿੰਡ ਚੂੰਘਾਂ ਤੋਂ ਵਿਧਾਤਾ, ਪਿੰਡ ਮੂੰਮ ਤੋਂ ਸੱਦੋਵਾਲ, ਪਿੰਡ ਠੁੱਲੀਵਾਲ ਤੋਂ ਟਿੱਬਾ, ਪਿੰਡ ਫ਼ਤਿਹਗੜ੍ਹ ਪੰਜਗਰਾਈਆਂ ਤੋਂ ਗੰਢੇਵਾਲ, ਪਿੰਡ ਮਾਹਮਦਪੁਰ ਤੋਂ ਕੁਠਾਲਾ ਅਤੇ ਸ਼ੇਰਪੁਰ ਵਾਲਾ ਪੁਲ ਜ਼ਿਕਰਯੋਗ ਹਨ | ਪੁਲਾਂ ਦੇ ਨਿਰਮਾਣ ਨਾਲ ਇਲਾਕਾ ਨਿਵਾਸੀਆਂ ਨੂੰ ਵੱਡੀ ਸਹੂਲਤ ਮਿਲੀ ਹੈ | ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢ ਕੇ ਖੇਡਾਂ ਦੇ ਮੈਦਾਨ ਨਾਲ ਜੋੜਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ 'ਤੇ ਪਹਿਰਾ ਦਿੰਦਿਆਂ ਹਲਕੇ ਦੇ ਕਰੀਬ 45 ਪਿੰਡਾਂ ਵਿਚ ਨਵੇਂ ਅਤੇ ਆਧੁਨਿਕ ਖੇਡ ਗਰਾਊਾਡ ਤਿਆਰ ਕੀਤੇ ਗਏ ਹਨ | ਆਉਣ ਵਾਲੇ ਸਮੇਂ ਵਿਚ ਹਲਕਾ ਮਹਿਲ ਕਲਾਂ ਨੂੰ ਪੰਜਾਬ ਦੇ ਸਭ ਤੋਂ ਵਿਕਸਤ ਹਲਕਿਆਂ ਦੀ ਕਤਾਰ ਵਿਚ ਖੜ੍ਹਾ ਕੀਤਾ ਜਾਵੇਗਾ |
ਪਿਛਲੀ ਖ਼ਬਰ ਮਹਿਲ ਕਲਾਂ 'ਚ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ 26 ਨੂੰ ਅਗਲੀ ਖ਼ਬਰ ਸਾਬਕਾ ਸਰਪੰਚ ਬਲਵੀਰ ਸਿੰਘ ਨੇ ਸਿਆਸੀ ਅਤੇ ਕਿਸਾਨ ਜਥੇਬੰਦੀਆਂ ਤੋਂ ਕੀਤਾ ਕਿਨਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।