16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸਾਬਕਾ ਸਰਪੰਚ ਬਲਵੀਰ ਸਿੰਘ ਨੇ ਸਿਆਸੀ ਅਤੇ ਕਿਸਾਨ ਜਥੇਬੰਦੀਆਂ ਤੋਂ ਕੀਤਾ ਕਿਨਾਰਾ

ਅਜੀਤ ਡੈਸਕ 22-05-2026
ਸ਼ਹਿਣਾ, 21 ਮਈ (ਸੁਰੇਸ਼ ਗੋਗੀ)-ਪਿੰਡ ਜੰਡਸਰ ਦੇ ਸਾਬਕਾ ਸਰਪੰਚ ਅਤੇ ਕਾਂਗਰਸੀ ਆਗੂ ਬਲਵੀਰ ਸਿੰਘ ਜੰਡਸਰ ਜੋ ਕਿ ਕਿਸਾਨ ਜਥੇਬੰਦੀਆਂ ਨਾਲ ਵੀ ਨੇੜਤਾ ਰੱਖਦੇ ਸਨ ਨੇ ਕਾਂਗਰਸ ਪਾਰਟੀ ਸਮੇਤ ਕਿਸਾਨ ਜਥੇਬੰਦੀਆਂ ਦੇ ਅਹੁਦੇ ਤੋਂ ਵੀ ਕਿਨਾਰਾਕਸ਼ੀ ਕਰ ਲਈ | ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਆਸੀ ਤੌਰ 'ਤੇ ਲੰਬਾ ਸਮਾਂ ਕਾਂਗਰਸ ਪਾਰਟੀ ਤੇ ਹੋਰ ਪਾਰਟੀਆਂ ਨਾਲ ਉਸ ਨੇ ਕੰਮ ਕੀਤਾ, ਕੁੱਝ ਸਮਾਂ ਪਹਿਲਾਂ ਉਸ ਦੇ ਨੇੜਲੇ ਮਿੱਤਰਾਂ ਨੇ ਕਿਸਾਨ ਜਥੇਬੰਦੀਆਂ 'ਚ ਵੀ ਉਸ ਨੂੰ ਸ਼ਾਮਿਲ ਕੀਤਾ ਸੀ, ਪਰ ਅਜੋਕੇ ਸਮੇਂ ਦੌਰਾਨ ਉਹ ਸਿਆਸੀ ਤੇ ਗੈਰ ਸਿਆਸੀ ਪਾਰਟੀਆਂ ਤੋਂ ਨਾਤਾ ਤੋੜ ਚੱੁਕੇ ਹਨ |
ਪਿਛਲੀ ਖ਼ਬਰ ਸਰਕਾਰ ਵਲੋਂ ਹਲਕਾ ਮਹਿਲ ਕਲਾਂ ਵਿਚ ਕਰਵਾਏ ਜਾ ਰਹੇ ਵੱਡੀ ਪੱਧਰ 'ਤੇ ਵਿਕਾਸ ਕਾਰਜ-ਵਿਧਾਇਕ ਪੰਡੋਰੀ ਅਗਲੀ ਖ਼ਬਰ ਹਲਕਾ ਇੰਚਾਰਜ ਰਾਹੀ ਨੇ ਗੁਰਮੀਤ ਸਿੰਘ ਰੋਡ ਦੇ ਹੱਕ ਵਿਚ ਕੀਤਾ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।