16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਮਿੱਟੀ ਫਾਊਂਡੇਸ਼ਨ ਵਲੋਂ ਪਿੰਡ ਸੰਘੇੜਾ ਵਿਖੇ ਛੇਵਾਂ ਮੁਫ਼ਤ ਐਨਕ ਵੰਡ ਕੈਂਪ ਲਗਾਇਆ

ਬਰਨਾਲਾ, 15 ਅਕਤੂਬਰ (ਰਾਜ ਪਨੇਸਰ)-ਮਿੱਟੀ ਫਾਊਂਡੇਸ਼ਨ ਵਲੋਂ ਪਿੰਡ ਸੰਘੇੜਾ ਵਿਖੇ ਛੇਵਾਂ ਮੁਫ਼ਤ ਐਨਕ ਵੰਡ ਕੈਂਪ ਮਿੱਟੀ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਡਾ: ਹੇਮ ਰਾਜ ਗਰਗ ਕੌਂਸਲਰ ਦੀ ਅਗਵਾਈ ਹੇਠ ਲਗਾਇਆ ਗਿਆ। ਕੈਂਪ ਦੌਰਾਨ ਲਗਭਗ 600 ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆਂ ਅਤੇ ਲੋੜ ਅਨੁਸਾਰ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ।

-600 ਲੋੜਵੰਦਾਂ ਨੂੰ ਵੰਡੀਆਂ ਐਨਕਾਂ ਅਤੇ ਦਵਾਈਆਂ 16-10-2026
ਬਰਨਾਲਾ, 15 ਅਕਤੂਬਰ (ਰਾਜ ਪਨੇਸਰ)-ਮਿੱਟੀ ਫਾਊਂਡੇਸ਼ਨ ਵਲੋਂ ਪਿੰਡ ਸੰਘੇੜਾ ਵਿਖੇ ਛੇਵਾਂ ਮੁਫ਼ਤ ਐਨਕ ਵੰਡ ਕੈਂਪ ਮਿੱਟੀ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਡਾ: ਹੇਮ ਰਾਜ ਗਰਗ ਕੌਂਸਲਰ ਦੀ ਅਗਵਾਈ ਹੇਠ ਲਗਾਇਆ ਗਿਆ। ਕੈਂਪ ਦੌਰਾਨ ਲਗਭਗ 600 ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆਂ ਅਤੇ ਲੋੜ ਅਨੁਸਾਰ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਅੱਖਾਂ ਦੇ ਮਾਹਿਰ ਡਾ: ਰਾਜ ਕੁਮਾਰ, ਡਾ: ਕਰਮਜੀਤ ਸਿੰਘ, ਡਾ: ਸੁਰੇਸ਼ ਰਾਣੀ ਅਤੇ ਡਾ: ਨਿਤੇਸ਼ ਗੋਇਲ ਨੇ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਤੇ ਲੋੜ ਅਨੁਸਾਰ ਐਨਕਾਂ ਤੇ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਮਿੱਟੀ ਫਾਊਂਡੇਸ਼ਨ ਦੇ ਚੇਅਰਮੈਨ ਬਲਬੀਰ ਸਿੰਘ ਜਾਗਲ, ਰਿਟਾਇਰਡ ਬੈਂਕ ਮੈਨੇਜਰ ਸੁਰੇਸ਼ ਕੁਮਾਰ, ਅਵਤਾਰ ਸਿੰਘ ਤਾਰੀ ਸੰਘੇੜਾ, ਸੁਸ਼ੀਲ ਕੱਲੀ, ਐਡਵੋਕੇਟ ਸ਼ਿਵ ਸਿੰਗਲਾ, ਰਾਜਿੰਦਰ ਰਾਜੂ, ਪ੍ਰਦੀਪ ਮੰਗਾ, ਲੀਲਾ ਸੰਧੂ ਪੱਤੀ, ਰਮਾ ਸ਼ਰਮਾ, ਸੇਵਾਮੁਕਤ ਨਰਸਿੰਗ ਅਫ਼ਸਰ ਕੁਲਵੀਰ ਕੌਰ, ਸ਼ੀਲਾ ਰਾਣੀ, ਲਵਪ੍ਰੀਤ ਕੌਰ, ਮੰਟਾਸ਼ਾ ਨੰਨੂ, ਰੇਸ਼ਮਾ ਸਮੇਤ ਫਾਊਂਡੇਸ਼ਨ ਦੇ ਹੋਰ ਮੈਂਬਰ ਮੌਜੂਦ ਸਨ। ਇਸ ਕੈਂਪ ਮੌਕੇ ਹਰਮਿੰਦਰ ਸਿੰਘ, ਨਛੱਤਰ ਨੰਬਰਦਾਰ, ਰਣਜੀਤ ਸਿੰਘ, ਮਨਜੀਤ ਸਿੰਘ ਖ਼ਾਲਸਾ, ਬਚਿੱਤਰ ਸਿੰਘ, ਰੇਸ਼ਮ ਸਿੰਘ, ਤਾਰਾ ਸਿੰਘ, ਗੁਲਾਬ ਸਿੰਘ ਫ਼ੌਜੀ, ਭੋਲਾ ਸਿੰਘ ਗਿੱਲ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ, ਸਕੱਤਰ ਨਛੱਤਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹਾਈ ਕੋਰਟ ਵਲੋਂ 300 ਗ੍ਰਾਮ ਚਿੱਟੇ ’ਚ ਗ੍ਰਿਫਤਾਰੀ ਗੈਰ-ਕਾਨੂੰਨੀ ਕਰਾਰ ਅਗਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਵਿਖੇ ਸਨਮਾਨ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।