18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸ੍ਰੀ ਬਾਲਾ ਜੀ ਟਰੱਸਟ ਵਲੋਂ ਹਨੂੰਮਤ ਕਥਾ 20 ਤੋਂ

ਅਜੀਤ ਡੈਸਕ 16-04-2026
ਬਰਨਾਲਾ, 15 ਅਪ੍ਰੈਲ (ਨਰਿੰਦਰ ਅਰੋੜਾ)-ਸ੍ਰੀ ਬਾਲਾ ਜੀ ਟਰੱਸਟ ਅਤੇ ਸ੍ਰੀ ਰਾਮ ਬਾਗ਼ ਕਮੇਟੀ ਵਲੋਂ 3 ਦਿਨੀਂ ਹਨੂੰਮਤ ਕਥਾ ਸਥਾਨਕ ਸ਼ਾਂਤੀ ਹਾਲ ਰਾਮ ਬਾਗ਼ ਵਿਖੇ ਕਰਵਾਈ ਜਾ ਰਹੀ ਹੈ | ਜਾਣਕਾਰੀ ਦਿੰਦਿਆਂ ਪ੍ਰਧਾਨ ਗਿਆਨ ਚੰਦ ਉਪਲੀ, ਜਨਰਲ ਸਕੱਤਰ ਵਿਸਾਲ ਜੈਨ ਨੇ ਦੱਸਿਆ ਕਿ ਸ੍ਰੀ ਬਾਲਾ ਜੀ ਧਾਮ ਦੀ ਮੂਰਤੀ ਸਥਾਪਨਾ ਦਿਵਸ ਮੌਕੇ ਬਰਨਾਲਾ 'ਚ ਪਹਿਲੀ ਵਾਰ 3 ਦਿਨੀਂ ਹਨੂੰਮਤ ਕਥਾ 20 ਤੋਂ 22 ਅਪ੍ਰੈਲ 2026 ਤੱਕ ਕਰਵਾਈ ਜਾ ਰਹੀ ਹੈ | ਇਸ ਕਥਾ ਵਿਚ ਮੱੁਖ ਤੌਰ 'ਤੇ ਚਿੱਤਰਕੱੁਟ ਧਾਮ ਵਾਲੇ ਪੰਡਿਤ ਸ੍ਰੀ ਵੈਂਕਟੇਂਸ ਵਲੋਂ ਕਥਾ ਕੀਤੀ ਜਾਵੇਗੀ | ਕਥਾ ਦਾ ਸਮਾਂ ਸ਼ਾਮ 7 ਵਜੇ ਤੋਂ ਸ਼ੁਰੂ ਹੋ ਕੇ ਪ੍ਰਭੂ ਇੱਛਾ ਤੱਕ ਹੋਵੇਗਾ | 20 ਅਪ੍ਰੈਲ ਨੂੰ ਝੰਡਾ ਯਾਤਰਾ ਸਵੇਰੇ 9:30 ਵਜੇ ਸ਼ੁਰੂ ਕੀਤੀ ਜਾਵੇਗੀ ਜੋ ਕਿ ਸ੍ਰੀ ਰਾਧਾ ਕ੍ਰਿਸ਼ਨ ਬਾਬਾ ਬੰਸੀ ਵਾਲਾ ਮੰਦਰ ਪ੍ਰਾਚੀਨ ਗਊਸ਼ਾਲਾ ਤੋਂ ਸ਼ੁਰੂ ਹੋ ਕੇ ਸ੍ਰੀ ਬਾਲਾ ਜੀ ਧਾਮ ਰਾਮ ਬਾਗ਼ ਵਿਖੇ ਸੰਪੂਰਨ ਹੋਵੇਗੀ | ਇਸ ਮੌਕੇ ਸੰਜੀਵ ਢੰਡ ਬਿੱਟੂ, ਰਾਜਿੰਦਰ ਗੋਇਲ, ਬਿੰਨੂ ਸਿੰਗਲਾ, ਅਸ਼ਵਨੀ ਕਾਂਸਲ, ਮੁਨੀਸ਼ ਮਿੰਟਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਕੁਰੜ ਦਾ ਅੱਠਵੀਂ ਸ਼੍ਰੇਣੀ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ 'ਚ ਸੁੰਦਰ ਲਿਖਾਈ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।