09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਮੁਫ਼ਤ ਮੈਡੀਕਲ ਕੈਂਪ ਦੌਰਾਨ 230 ਮਰੀਜ਼ਾਂ ਦਾ ਕੀਤਾ ਚੈੱਕਅੱਪ <br/>

ਹੰਡਿਆਇਆ ਵਿਖੇ ਲਾਏ ਕੈਂਪ ਵਿਚ ਡਾਕਟਰਾਂ ਦੀ ਟੀਮ ਅਤੇ ਪ੍ਰਬੰਧਕ | ਤਸਵੀਰ : ਗੁਰਜੀਤ ਸਿੰਘ ਖੁੱਡੀ <br/> 06-04-2026
ਹੰਡਿਆਇਆ, 5 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)-ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਹੰਡਿਆਇਆ ਵਲੋਂ ਬੀ.ਐਸ.ਸੀ. ਹਸਪਤਾਲ ਬਰਨਾਲਾ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਪਾਤਸ਼ਾਹੀ ਨੌਵੀਂ ਹੰਡਿਆਇਆ ਦੇ ਦੀਵਾਨ ਹਾਲ ਵਿਚ ਲਗਾਇਆ ਗਿਆ | ਜਿਸ ਵਿਚ ਡਾ: ਈਸ਼ਾਨ ਬਾਂਸਲ, ਡਾ: ਸਾਗਰ ਚਾਵਲਾ ਤੇ ਡਾ: ਵਿਕਾਸ ਗੁਪਤਾ ਵਲੋਂ ਕੈਂਪ ਵਿਚ ਪੁੱਜੇ ਮਰੀਜ਼ਾਂ ਦਾ ਨਿਰੀਖਣ ਕਰ ਕੇ ਮੁਫ਼ਤ ਦਵਾਈਆਂ ਦਿੱਤੀਆਂ | ਕੈਂਪ ਵਿਚ 230 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਜੰਟ ਸਿੰਘ, ਮੋਹਣ ਸਿੰਘ ਖ਼ਾਲਸਾ, ਸੁਖਵੀਰ ਸਿੰਘ ਗਿੱਲ, ਬਸਾਵਾ ਸਿੰਘ ਭਰੀ ਐਮ.ਸੀ, ਜਗਤਾਰ ਦਾਸ, ਜਸਪ੍ਰੀਤ ਕੌਰ, ਕਮਲਦੀਪ ਕੌਰ, ਦਿਲਜੀਤ ਸਿੰਘ, ਡਾ: ਦੀਪ ਸਿੰਘ, ਡਾ: ਗਿਆਨ ਸਿੰਘ, ਡਾ: ਰਾਜ ਕੁਮਾਰ, ਸੁਮੇਸ਼ਵਰ ਕੁਮਾਰ, ਕੁਲਦੀਪ ਸਿੰਘ, ਮੈਨੇਜਰ ਨਿਰਮਲ ਸਿੰਘ ਰਾਜੀਆ, ਗੁਰਜੰਟ ਸਿੰਘ ਸੋਨਾ, ਰੱਬੀ ਧਨੌਲਾ, ਕਰਮਜੀਤ ਸਿੰਘ ਰੰਗੀਆਂ, ਲਖਵਿੰਦਰ ਲੱਕੀ ਆਦਿ ਸਮੇਤ ਪ੍ਰਬੰਧਕ ਹਾਜ਼ਰ ਸਨ |

ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਫ਼ਸਲਾਂ ਦੇ ਵਿਸ਼ੇਸ਼ ਮੁਆਵਜੇ ਦੀ ਮੰਗ ਨੂੰ ਲੈ ਕੇ ਧਰਨਾ ਅੱਜ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਵਿਚ ਇੰਟਰਮਿਊਰਲ ਕਬੱਡੀ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।