28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਆਰੀਆਭੱਟ ਗਰੁੱਪ ਆਫ ਇੰਸਟੀਚਿਊਟਸ ਦਾ ਐਮ.ਬੀ.ਏ. ਪਹਿਲੇ ਤੇ ਤੀਜੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ <br/>

ਅਜੀਤ ਡੈਸਕ 04-04-2026
ਬਰਨਾਲਾ, 3 ਅਪ੍ਰੈਲ (ਅਸ਼ੋਕ ਭਾਰਤੀ)-ਆਰੀਆਭੱਟ ਗਰੁੱਪ ਆਫ਼ ਇੰਸਟੀਚਿਊਟਸ ਬਰਨਾਲਾ ਦਾ ਐਮ.ਬੀ.ਏ. ਪਹਿਲੇ ਸਮੈਸਟਰ ਅਤੇ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਸੰਸਥਾ ਦੇ ਡਾਇਰੈਕਟਰ ਡਾ: ਅਜੈ ਮਿੱਤਲ ਨੇ ਦਿੱਤੀ ਤੇ ਦੱਸਿਆ ਕਿ ਪਹਿਲੇ ਸਮੈਸਟਰ ਵਿਚੋਂ ਵਿਦਿਆਰਥਣ ਜਸ਼ਨਦੀਪ ਕੌਰ ਨੇ ਐੱਸ.ਜੀ.ਪੀ.ਏ. 8.33 ਅੰਕ ਲੈ ਕੇ ਪਹਿਲਾ, ਜੰਨਤ ਖੁਰਮੀ ਨੇ ਐੱਸ.ਜੀ.ਪੀ.ਏ. 8.17 ਅੰਕ ਲੈ ਕੇ ਦੂਜਾ, ਮਾਨਸੀ ਗੋਇਲ ਨੇ ਐੱਸ.ਜੀ.ਪੀ.ਏ. 8.08 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਤੀਜੇ ਸਮੈਸਟਰ ਵਿਚੋਂ ਵਿਦਿਆਰਥਣ ਨਵਰੀਤ ਸ਼ਰਮਾ ਤੇ ਪਿ੍ਯੰਕਾ ਸਿੰਗਲਾ ਨੇ ਐੱਸ.ਜੀ.ਪੀ.ਏ. 8.46 ਅੰਕ ਲੈ ਕੇ ਪਹਿਲਾ, ਜਸਪਿੰਦਰ ਕੌਰ ਨੇ ਐੱਸ.ਜੀ.ਪੀ.ਏ. 8.38 ਅੰਕ ਲੈ ਕੇ ਦੂਜਾ, ਵੀਰਪਾਲ ਕੌਰ ਨੇ ਐੱਸ.ਜੀ.ਪੀ.ਏ. 8.08 ਅੰਕ ਲੈ ਕੇ ਤੀਜਾ ਸਥਾਨ ਲਿਆ | ਇਸ ਸ਼ਾਨਦਾਰ ਪ੍ਰਾਪਤੀ 'ਤੇ ਸੰਸਥਾ ਦੇ ਚੇਅਰਮੈਨ ਇੰਜ: ਰਾਕੇਸ਼ ਗੁਪਤਾ, ਡਾਇਰੈਕਟਰ ਡਾ: ਅਜੈ ਮਿੱਤਲ, ਡੀਨ ਅਕਾਦਮਿਕ ਡਾ: ਭਾਵੇਤ ਗਰਗ ਅਤੇ ਮੈਨੇਜਮੈਂਟ ਵਿਭਾਗ ਦੇ ਮੁਖੀ ਡਾ: ਜਸ਼ਨ ਜੋਤ ਨੇ ਹੋਣਹਾਰ ਵਿਦਿਆਰਥੀਆਂ ਤੇ ਸਟਾਫ਼ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਵਿਧਾਇਕ ਪੰਡੋਰੀ ਵਲੋਂ ਸਰਪੰਚ ਗੁਰਦੀਪ ਸਿੰਘ ਬਾਬਾ ਮੁੱਖ ਸਲਾਹਕਾਰ ਨਿਯੁਕਤ <br/> ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਜੁਮਲਾ ਮਾਲਕਾਨ ਸਕੂਲ ਵਿਖੇ ਨਤੀਜੇ ਐਲਾਨੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।