ਮਹਿਲ ਕਲਾਂ, 1 ਅਪ੍ਰੈਲ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਇਲਾਕੇ ਦੀ ਪ੍ਰਮੁੱਖ ਸ਼ਖ਼ਸੀਅਤ ਮਾਸਟਰ ਹਰਮਨਜੀਤ ਸਿੰਘ ਕੁਤਬਾ ਦੇ ਪੂਜਨੀਕ ਦਾਦਾ ਨਿਰੰਜਣ ਸਿੰਘ ਰਾਏ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ, ਜਿਨ੍ਹਾਂ ਦਾ ਅੰਤਿਮ ਸਸਕਾਰ ਅੱਜ ਪਿੰਡ ਕੁਤਬਾ ਵਿਖੇ ਪੂਰਨ ਸਤਿਕਾਰ ਨਾਲ ਕਰ ਦਿੱਤਾ ਗਿਆ | ਇਸ ਦੁਖਦਾਈ ਮੌਕੇ ਇਲਾਕੇ ਭਰ ਤੋਂ ਪਹੁੰਚੇ ਸਰਪੰਚਾਂ, ਪੰਚਾਂ ਅਤੇ ਸਥਾਨਕ ਨਿਵਾਸੀਆਂ ਨੇ ਸੇਜਲ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ | ਉਨ੍ਹਾਂ ਦੀ ਚਿਖਾ ਨੂੰ ਅਗਨੀ ਪੋਤਰੇ ਮਾਸਟਰ ਹਰਮਨਜੀਤ ਸਿੰਘ ਅਤੇ ਹਰਸਿਮਰਨਜੀਤ ਸਿੰਘ ਵਲੋਂ ਦਿਖਾਈ ਗਈ | ਸਵਰਗੀ ਨਿਰੰਜਣ ਸਿੰਘ ਰਾਏ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਦੱਸਿਆ ਕਿ 1931 ਵਿਚ ਜਨਮੇ ਸ: ਨਿਰੰਜਣ ਸਿੰਘ ਆਜ਼ਾਦੀ ਤੋਂ ਬਾਅਦ ਪਿੰਡ ਕੁਤਬਾ ਦੇ ਦੂਜੇ ਸਰਪੰਚ ਬਣੇ ਸਨ | ਉਹ ਆਪਣੇ ਸਮੇਂ ਦੇ ਇਕ ਕੱਦਾਵਰ ਅਤੇ ਦੂਰਅੰਦੇਸ਼ ਆਗੂ ਸਨ, ਜਿਨ੍ਹਾਂ ਨੇ ਪਿੰਡ ਦੇ ਵਿਕਾਸ ਅਤੇ ਸਮਾਜ ਸੇਵਾ ਦੇ ਕਾਰਜਾਂ ਵਿਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ | ਉਨ੍ਹਾਂ ਦੇ ਚਲੇ ਜਾਣ ਨਾਲ ਇਲਾਕੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਚੇਅਰਮੈਨ ਰਾਵਿੰਦਰ ਸਿੰਘ ਸ਼ੇਰਪੁਰ, ਚੇਅਰਮੈਨ ਕਰਮਜੀਤ ਸਿੰਘ ਨਾਈਵਾਲਾ, ਟਰੇਡ ਕਮਿਸ਼ਨ ਦੇ ਸੂਬਾ ਮੈਂਬਰ ਗੁਰੀ ਅÏਲਖ, ਮਨਜੀਤ ਸਿੰਘ ਸਹਿਜੜਾ, ਸਰਪੰਚ ਨਛੱਤਰ ਸਿੰਘ ਖੇੜੀ ਚਹਿਲਾਂ, ਦਵਿੰਦਰ ਸਿੰਘ ਧਨੋਆ, ਸਰਪੰਚ ਧਿਆਨ ਸਿੰਘ ਟਿੱਬਾ, ਸਰਪੰਚ ਚੇਤਨ ਰਿਸ਼ੀ ਭਗਵਾਨਪੁਰਾ, ਸਰਪੰਚ ਰਣਧੀਰ ਸਿੰਘ ਦੀਵਾਨਾ, ਨਿਰਭੈ ਸਿੰਘ ਛੀਨੀਵਾਲ, ਪੁਨੀਤ ਮਾਨ, ਗੁਰਦੀਪ ਸਿੰਘ ਛੀਨੀਵਾਲ, ਸਰਪੰਚ ਹਰਤੇਜ ਸਿੰਘ ਠੁੱਲੀਵਾਲ, ਬਲਰਾਮ ਸਿੰਘ ਰਾਏ, ਸਰਪੰਚ ਹਰਪਾਲ ਸਿੰਘ ਮਹਿਲ ਖ਼ੁਰਦ, ਸਾਬਕਾ ਸਰਪੰਚ ਜਤਿੰਦਰ ਸਿੰਘ ਨਾਈਵਾਲਾ, ਅਵਤਾਰ ਸਿੰਘ ਮਹਿਲ ਖ਼ੁਰਦ, ਸਰਪੰਚ ਜਤਿੰਦਰਪਾਲ ਸਿੰਘ ਪੰਡੋਰੀ, ਸਰਪੰਚ ਪ੍ਰਦੀਪ ਸਿੰਘ ਕੁਤਬਾ, ਭਾਈ ਜਗਸੀਰ ਸਿੰਘ ਖ਼ਾਲਸਾ, ਦਾਰਾ ਸਿੰਘ ਵਜੀਦਕੇ, ਸਤਨਾਮ ਸਿੰਘ ਰਾਏ ਅਤੇ ਤੇਜਿੰਦਰਦੇਵ ਸਿੰਘ ਮਿੰਟੂ ਸਮੇਤ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ | ਸ: ਨਿਰੰਜਣ ਸਿੰਘ ਦੇ ਫੁੱਲ ਚੁਗਣ ਦੀ ਰਸਮ 3 ਅਪ੍ਰੈਲ ਨੂੰ ਸਵੇਰੇ 9 ਵਜੇ ਪਿੰਡ ਕੁਤਬਾ (ਬਰਨਾਲਾ) ਵਿਖੇ ਹੋਵੇਗੀ |