22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸੀ.ਪੀ.ਆਈ (ਐੱਮ.ਐੱਲ) ਰੈੱਡ ਸਟਾਰ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਫਾਸ਼ੀਵਾਦ ਵਿਰੋਧੀ ਸੈਮੀਨਾਰ

ਅਜੀਤ ਡੈਸਕ 02-04-2026
ਬਰਨਾਲਾ, 1 ਅਪ੍ਰੈਲ (ਅਸ਼ੋਕ ਭਾਰਤੀ)-ਸੀ.ਪੀ.ਆਈ (ਐੱਮ.ਐੱਲ) ਰੈੱਡ ਸਟਾਰ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਰ.ਐੱਸ.ਐੱਸ ਫਾਸ਼ੀਵਾਦ ਵਿਰੋਧੀ ਸੈਮੀਨਾਰ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਰਵਾਇਆ ਗਿਆ | ਸੈਮੀਨਾਰ ਵਿਚ 'ਸਾਮਰਾਜਵਾਦ- ਕਾਰਪੋਰੇਟ ਅਤੇ ਸੰਘੀ ਮਨੂੰਵਾਦ ਫਾਸ਼ੀਵਾਦ ਦਾ ਵਧ ਰਿਹਾ ਖ਼ਤਰਾ ਅਤੇ ਖੱਬੇ ਪੱਖੀਆਂ ਦੀ ਭੂਮਿਕਾ' ਵਿਸ਼ੇ ਉੱਪਰ ਗੰਭੀਰ ਚਰਚਾ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਕਾਮਰੇਡ ਮੰਗਤ ਰਾਮ ਪਾਸਲਾ ਜਨਰਲ ਸਕੱਤਰ ਇਨਕਲਾਬੀ ਮਾਰਕਸਵਾਦੀ ਪਾਰਟੀ ਆਫ਼ ਇੰਡੀਆ, ਕਾਮਰੇਡ ਤੁਹਿਨ ਦੇਵ ਪੋਲਿਟ ਬਿਓਰੋ ਮੈਂਬਰ ਸੀ.ਪੀ.ਆਈ (ਐੱਮ.ਐੱਲ) ਰੈੱਡ ਸਟਾਰ ਅਤੇ ਕਾਮਰੇਡ ਮੁਖਤਿਆਰ ਸਿੰਘ ਪੂਹਲਾ ਸੀਨੀਅਰ ਆਗੂ ਇਨਕਲਾਬੀ ਕੇਂਦਰ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਅੰਦਰ ਆਰ.ਐੱਸ.ਐੱਸ ਮਨੂੰਵਾਦੀ ਫਾਸ਼ੀਵਾਦ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ | ਸੰਘ ਪਰਿਵਾਰ ਵਲੋਂ ਲਗਾਤਾਰ ਫਿਰਕੂ ਜ਼ਹਿਰ ਘੋਲੀ ਜਾ ਰਹੀ ਹੈ, ਘੱਟ ਗਿਣਤੀਆਂ, ਦਲਿਤਾਂ, ਅÏਰਤਾਂ, ਕਮਿਊਨਿਸਟਾਂ ਅਤੇ ਹਰ ਤਰ੍ਹਾਂ ਦੇ ਵਿਰੋਧੀ ਵਿਚਾਰਾਂ ਦੇ ਪ੍ਰਤੀ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ | ਦੇਸ਼ ਅੰਦਰ ਹਰ ਰੋਜ਼ ਮੁਸਲਮਾਨਾਂ, ਈਸਾਈਆਂ ਅਤੇ ਅÏਰਤਾਂ ਉੱਤੇ ਸਮੂਹਿਕ ਹਮਲੇ ਅਤੇ ਬਲਾਤਕਾਰ ਹੋ ਰਹੇ ਹਨ ਅਤੇ ਮੌਵਲੀਚਿੰਗ ਜ਼ਰੀਏ ਕਤਲ ਕੀਤੇ ਜਾ ਰਹੇ ਹਨ | ਆਰ.ਐੱਸ.ਐੱਸ ਪਿਛਾਖੜੀ ਫਾਸ਼ੀਵਾਦੀ ਲਹਿਰ ਦੇਸ਼ ਦੇ ਹਰ ਖੇਤਰ ਵਿਚ ਕਾਬਜ਼ ਹੋ ਚੁੱਕੀ ਹੈ | ਵਿਧਾਨ ਪਾਲਿਕਾ ਤੋਂ ਲੈ ਕੇ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਤੱਕ ਭਗਵੇਂ ਫਾਸ਼ੀਵਾਦ ਦਾ ਕੰਟਰੋਲ ਪੂਰੀ ਤਰ੍ਹਾਂ ਸਥਾਪਤ ਹੋ ਗਿਆ ਹੈ | ਕਾਰਪੋਰੇਟ ਪੂੰਜੀਪਤੀਆਂ ਦੇ ਇਸ਼ਾਰਿਆਂ 'ਤੇ ਕਾਨੂੰਨਾਂ ਵਿਚ ਸੋਧਾਂ ਕੀਤੀਆਂ ਜਾ ਰਹੀਆਂ ਹਨ | ਕਿਸਾਨ ਵਿਰੋਧੀ ਖੇਤੀ ਨੀਤੀ ਅਤੇ ਮਜ਼ਦੂਰ ਵਿਰੋਧੀ 'ਚਾਰ ਲੇਬਰ ਕੋਡ' ਲਾਗੂ ਕਰ ਦਿੱਤੇ ਗਏ ਹਨ | ਬੁਲਾਰਿਆਂ ਨੇ ਕਿਹਾ ਕਿ ਫਾਸ਼ੀਵਾਦੀ ਹਮਲੇ ਦਾ ਕੋਈ ਇਕ ਪਾਰਟੀ ਮੁਕਾਬਲਾ ਨਹੀਂ ਕਰ ਸਕਦੀ, ਇਸੇ ਕਰ ਕੇ ਸਾਰੀਆਂ ਖੱਬੇ ਪੱਖੀ, ਜਮਹੂਰੀ, ਪ੍ਰਗਤੀਸ਼ੀਲ ਤਾਕਤਾਂ ਸਮੇਤ ਸਾਰੀਆਂ ਉਹ ਤਾਕਤਾਂ ਨੂੰ ਵੀ ਇਕ ਜੁੱਟ ਕਰਨਾ ਹੋਵੇਗਾ, ਜਿਨ੍ਹਾਂ ਉੱਤੇ ਫਾਸ਼ੀਵਾਦੀ ਹਮਲਾ ਹੋ ਰਿਹਾ ਹੈ | ਸੈਮੀਨਾਰ ਨੂੰ ਲਾਭ ਸਿੰਘ ਅਕਲੀਆ ਸੂਬਾ ਸਕੱਤਰ ਸੀ.ਪੀ.ਆਈ (ਐੱਮ ਐੱਲ) ਰੈੱਡ ਸਟਾਰ, ਅਜਮੇਰ ਅਕਲੀਆ, ਬੱਗੜ ਸਿੰਘ ਰੂੜੇਕੇ ਕਲਾਂ, ਜਮਹੂਰੀ ਅਧਿਕਾਰ ਸਭਾ ਦੇ ਸੂਬਾ ਜਥੇਬੰਦਕ ਸਕੱਤਰ ਕਾਮਰੇਡ ਨਰਭਿੰਦਰ, ਰਾਜੀਵ ਕੁਮਾਰ ਬਰਨਾਲਾ ਸੂਬਾ ਮੀਤ ਪ੍ਰਧਾਨ ਡੀ.ਟੀ.ਐਫ, ਡਾ: ਗੁਰਤੇਜ ਖੀਵੇ ਨੇ ਵੀ ਸੰਬੋਧਨ ਕੀਤਾ | ਇਸ ਉਪਰੰਤ ਪ੍ਰਧਾਨਗੀ ਮੰਡਲ ਵਲੋਂ ਫਾਸ਼ੀਵਾਦ ਵਿਰੋਧੀ ਪੰਜਾਬੀ ਕਿਤਾਬਚੇ ਦਾ ਉਦਘਾਟਨ ਕੀਤਾ ਗਿਆ |
ਪਿਛਲੀ ਖ਼ਬਰ ਪਿੰਡ ਕੁਤਬਾ ਦੇ ਸਾਬਕਾ ਸਰਪੰਚ ਨਿਰੰਜਣ ਸਿੰਘ ਰਾਏ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਅਗਲੀ ਖ਼ਬਰ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਲਾਕ ਮਹਿਲ ਕਲਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।