07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਜ਼ਿਲ੍ਹਾ ਸੰਗਰੂਰ 'ਚ 30 ਦੇ ਕਰੀਬ ਕਿਸਾਨ ਕਰ ਰਹੇ ਹਨ ਜੈਵਿਕ ਖੇਤੀ

ਅਜੀਤ ਡੈਸਕ 30-01-2026
• ਇਕ ਦਰਜਨ ਕਿਸਾਨ ਤਿਆਰ ਕਰ ਰਹੇ ਹਨ ਗੰਡੋਆ ਖਾਦ
• ਬਡਰੁੱਖਾਂ ਦਾ ਜਗਸੀਰ ਸਿੰਘ ਗੰਡੋਆ ਖਾਦ ਦਾ ਇਕ ਏਕੜ 'ਚ ਲਗਾ ਰਿਹਾ ਹੈ ਨਵਾਂ ਪ੍ਰਾਜੈਕਟ
ਸੰਗਰੂਰ, 29 ਜਨਵਰੀ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸੰਗਰੂਰ 'ਚ 30 ਦੇ ਕਰੀਬ ਕਿਸਾਨ ਜੈਵਿਕ ਖੇਤੀ ਕਰ ਰਹੇ ਹਨ ਜਿਸ ਤੋਂ ਉਹ ਚੋਖਾ ਮੁਨਾਫ਼ਾ ਕਮਾ ਰਹੇ ਹਨ | ਇਸ ਸੰਬੰਧੀ ਉੱਦਮੀ ਕਿਸਾਨ ਤੇ ਸਾਇੰਟਿਫਿਕ ਅਵੇਅਰਨੈੱਸ ਫੋਰਮ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਮਾਨ ਨੇ ਦੱਸਿਆ ਕਿ ਇਹ ਕਿਸਾਨ ਆਪਣੇ ਉਤਪਾਦਾਂ ਨੂੰ ਜ਼ਿਲੇ੍ਹ ਵਿਚ ਵੱਖ-ਵੱਖ ਥਾਵਾਂ 'ਤੇ ਲੱਗਦੀਆਂ ਪਹਿਲ ਮੰਡੀਆਂ ਵਿਚ ਵੇਚ ਕੇ ਚੋਖਾ ਮੁਨਾਫ਼ਾ ਕਮਾ ਰਹੇ ਹਨ | ਜੈਵਿਕ ਖੇਤੀ ਨੂੰ ਕਾਮਯਾਬ ਕਰਨ ਲਈ ਇਕ ਦਰਜਨ ਦੇ ਕਰੀਬ ਕਿਸਾਨ ਜ਼ਿਲੇ੍ਹ ਵਿਚ ਵੱਖ-ਵੱਖ ਥਾਵਾਂ 'ਤੇ ਗੰਡੋਆ ਖਾਦ ਵੀ ਤਿਆਰ ਕਰ ਰਹੇ ਹਨ | ਪਿੰਡ ਬਡਰੁੱਖਾਂ 'ਚ ਪਿਛਲੇ ਸਾਲਾਂ ਤੋਂ ਗੰਡੋਆ ਖਾਰ ਤਿਆਰ ਕਰ ਰਹੇ ਕਿਸਾਨ ਜਗਸੀਰ ਸਿੰਘ ਮਾਨ ਨੇ ਦੱਸਿਆ ਕਿ ਪਹਿਲਾਂ ਉਹ ਡੇਢ ਵਿੱਘੇ ਵਿਚ ਕਲੋਆ ਖਾਦ ਤਿਆਰ ਕਰਦੇ ਸਨ ਪਰ ਹੁਣ ਉਹ ਇਕ ਏਕੜ 'ਚ ਨਵਾਂ ਪ੍ਰਾਜੈਕਟ ਲਗਾ ਰਹੇ ਹਨ ਉਨ੍ਹਾਂ ਦਾਅਵਾ ਕੀਤਾ ਕਿ ਜਿਸ ਵੀ ਖੇਤ ਵਿਚ ਇਹ ਖਾਦ ਪਾਈ ਜਾਂਦੀ ਹੈ ਉਥੇ ਕਿਸੇ ਵੀ ਰਸਾਇਣਿਕ ਖਾਦ ਤੇ ਕੀਟ ਨਾਸਕ ਦੀ ਲੋੜ ਨਹੀਂ ਰਹਿੰਦੀ ਫ਼ਸਲਾਂ ਲਈ ਉਹ ਸਿਰਫ਼ ਜੈਵਿਕ ਸਪਰੇ ਹੀ ਤਿਆਰ ਕਰਦੇ ਹਨ ਉਹ ਡੇਢ ਵਿੱਘੇ 'ਚ ਬੀ ਕੁਆਂਟਲ ਦੇ ਕਰੀਬ ਗੰਡੋਆ ਖਾਦ ਤਿਆਰ ਕਰ ਲੈਂਦੇ ਹਨ ਜੋ 10 ਤੋਂ 20 ਰੁਪਏ ਕਿੱਲੋ ਤੱਕ ਵਿਕਦੀ ਹੈ | ਇਸ ਮਿਸ਼ਨ ਨੂੰ ਕਾਮਯਾਬ ਕਰਨ ਲਈ ਪੀ. ਏ. ਯੂ.-ਕਿ੍ਸ਼ੀ ਵਿਗਿਆਨ ਕੇਂਦਰ, ਸੰਗਰੂਰ ਵਲੋਂ ਸਮੇਂ ਸਮੇਂ ਤੇ ਜੈਵਿਕ ਖੇਤੀ ਅਤੇ ਗੰਡੋਆ ਬਾਰੇ ਪੰਜ-ਰੋਜ਼ਾ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਏ ਜਾਂਦੇ ਹਨ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿ੍ਸ਼ੀ ਵਿਗਿਆਨ ਕੇਂਦਰ, ਸੰਗਰੂਰ ਵਲੋਂ ਜੈਵਿਕ ਖੇਤੀ ਅਤੇ ਗੰਡੋਆ ਖਾਦ ਤਿਆਰ ਕਰਨ ਸੰਬੰਧੀ ਪੰਜ-ਰੋਜ਼ਾ ਕਿੱਤਾਮੁਖੀ ਸਿਖਲਾਈ ਕੋਰਸ ਜਿਸ 'ਚ 18 ਕਿਸਾਨਾਂ ਨੇ ਭਾਗ ਲਿਆ ਬਾਰੇ ਜਾਣਕਾਰੀ ਦਿੰਦਿਆਂ ਡਾ. ਮਨਦੀਪ ਸਿੰਘ, ਇੰਚਾਰਜ, ਕਿ੍ਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰਸ ਦੌਰਾਨ ਕਿਸਾਨਾਂ ਨੂੰ ਜੈਵਿਕ ਖੇਤੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਕਰਵਾਇਆ | ਕਿਸਾਨਾਂ ਨੂੰ ਜੈਵਿਕ ਖੇਤੀ ਰਾਹੀਂ ਆਪਣੇ ਪਰਿਵਾਰ ਲਈ ਪੌਸ਼ਟਿਕ ਭੋਜਨ ਦੀ ਲੋੜ ਪੂਰੀ ਕਰਨ ਦੇ ਨਾਲ-ਨਾਲ ਵਪਾਰਕ ਪੱਧਰ 'ਤੇ ਵੀ ਇਸ ਦੇ ਵਧਦੇ ਹੋਏ ਰੁਝਾਨਾਂ ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਨੂੰ ਕਿ੍ਸ਼ੀ ਵਿਗਿਆਨ ਕੇਂਦਰ, ਸੰਗਰੂਰ ਦੀਆਂ ਸਾਲਾਨਾ ਗਤੀਵਿਧੀਆਂ ਤੇ ਰਸਾਇਣਿਕ ਖਾਦਾਂ ਦੀ ਸੁਚੱਜੀ ਅਤੇ ਸੰਜਮ ਨਾਲ ਵਰਤੋਂ ਕਰਨ ਬਾਰੇ ਵੀ ਜਾਣਕਾਰੀ ਦਿੱਤੀ | ਡਾ. ਰੁਕਿੰਦਰਪ੍ਰੀਤ ਸਿੰਘ ਧਾਲੀਵਾਲ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ), ਡਾ. ਗੁਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਵੀ ਕਿਸਾਨਾਂ ਨੂੰ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ | ਸ. ਇਕਬਾਲ ਸਿੰਘ, ਅਮਰ ਇਕਬਾਲ ਕੁਦਰਤੀ ਖੇਤੀ ਫਾਰਮ, ਪਿੰਡ ਡਸਕਾ ਨੇ ਕਿਸਾਨਾਂ ਨੂੰ ਜੈਵਿਕ ਖੇਤੀ ਵਿਚ ਬੀਜੀਆਂ ਜਾਣ ਵਾਲੀਆਂ ਕਣਕ ਅਤੇ ਸਰੋਂ ਦੀਆਂ ਵੱਖ-ਵੱਖ ਕਿਸਮਾਂ ਦੇ ਨਾਲ-ਨਾਲ ਹਲਦੀ ਦੀ ਪ੍ਰੋਸੈਸਿੰਗ ਬਾਰੇ ਜਾਣਕਾਰੀ ਦਿੱਤੀ | ਅਵਤਾਰ ਸਿੰਘ ਮਾਸਟਰ ਵਰਮੀਕੰਪੋਸਟ ਫਾਰਮ, ਪਿੰਡ ਢੰਡੋਲੀ ਖੁਰਦ ਨੇ ਕਿਸਾਨਾਂ ਨੂੰ ਆਪਣੇ ਵਰਮੀ ਕੰਪੋਸਟ ਯੂਨਿਟ ਦਾ ਦੌਰਾ ਕਰਵਾਇਆ ਅਤੇ ਗੰਡੋਆ ਖਾਦ ਤਿਆਰ ਕਰਨ ਸਮੇਂ ਧਿਆਨ ਰੱਖਣਯੋਗ ਨੁਕਤਿਆਂ ਤੇ ਇਸ ਦੇ ਸੁਚੱਜੇ ਮੰਡੀਕਰਨ ਬਾਰੇ ਵਿਸਥਾਰ ਵਿਚ ਦੱਸਿਆ | ਇਸ ਦੇ ਨਾਲ ਹੀ ਸਿੱਖਿਆਰਥੀਆਂ ਨੇ ਪੀ. ਏ. ਯੂ., ਲੁਧਿਆਣਾ ਵਿਖੇ ਸੰਯੁਕਤ ਖੇਤੀਬਾੜੀ ਮਾਡਲ ਤੇ ਜੈਵਿਕ ਖੇਤੀ ਫਾਰਮ ਦਾ ਦੌਰਾ ਵੀ ਕਰਵਾਇਆ | ਸ. ਅੰਮਿ੍ਤਪਾਲ ਸਿੰਘ ਚਾਹਲ, ਬਰਨਾਲਾ ਨੈਚੂਰਲ ਫਾਰਮ, ਪਿੰਡ ਵਾਹਿਗੁਰੂਪੁਰਾ ਨੇ ਕਿਸਾਨਾਂ ਨੂੰ ਆਪਣੇ ਖੇਤ ਦਾ ਦੌਰਾ ਕਰਵਾਇਆ ਅਤੇ ਉਨ੍ਹਾਂ ਨਾਲ ਵੱਖ-ਵੱਖ ਜੈਵਿਕ ਫ਼ਸਲਾਂ ਦੇ ਉਤਪਾਦਨ, ਮੰਡੀਕਰਨ ਅਤੇ ਜੈਵਿਕ ਖੇਤੀ ਵਿਚ ਵਰਤੇ ਜਾਣ ਵਾਲੇ ਦੇਸੀ ਬੀਜਾਂ ਦੀਆਂ ਉਤਪਾਦਨ ਤਕਨੀਕਾਂ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ |
ਪਿਛਲੀ ਖ਼ਬਰ ਪਿੰਡ ਪੰਡੋਰੀ 'ਚ ਕਿਸਾਨ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਗੁਰਮੀਤ ਸਿੰਘ ਮੁੜ ਬਣੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।