08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਇਕਾਦਸ਼ੀ ਨੂੰ ਮੁੱਖ ਰੱਖਦਿਆਂ 23ਵੀਂ ਨਿਸ਼ਾਨ ਯਾਤਰਾ ਕੱਢੀ

ਅਜੀਤ ਡੈਸਕ 30-01-2026
ਤਪਾ ਮੰਡੀ, 29 ਜਨਵਰੀ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪੰਚਮੁਖੀ ਹਨੂਮਾਨ ਤੇ ਸ਼ਨੀਦੇਵ ਮੰਦਰ ਕਮੇਟੀ ਵਲੋਂ ਇਕਾਦਸੀ ਨੂੰ ਮੁੱਖ ਰੱਖਦਿਆ ਹੋਇਆ 23ਵੀਂ ਨਿਸ਼ਾਨ ਕੱਢੀ ਗਈ, ਜੋ ਕਿ ਦਿਨੇਸ਼ ਕੁਮਾਰ ਪਿੰਟਾ ਸਬਜ਼ੀ ਵਾਲਾ ਸੁਖਾਨੰਦ ਬਸਤੀ ਦੇ ਘਰੋਂ ਰਵਾਨਾ ਹੋ ਕੇ ਖਾਟੂ ਸ਼ਿਆਮ ਮੰਦਰ ਵਿਖੇ ਪਹੁੰਚੀ | ਯਾਤਰਾ ਦੌਰਾਨ ਸ਼ਰਧਾਲੂਆਂ ਨੇ ਪ੍ਰਭੂ ਦੇ ਭਜਨਾਂ ਦਾ ਗੁਣਗਾਨ ਕੀਤਾ ਅਤੇ ਮੰਦਰ 'ਚ ਪਹੁੰਚ ਕੇ ਨਿਸ਼ਾਨ ਚੜ੍ਹਾਉਣ ਦੀ ਰਸਮ ਅਦਾ ਕਰਨ ਉਪਰੰਤ ਪ੍ਰਭੂ ਦੀ ਆਰਤੀ ਕੀਤੀ | ਨਿਸ਼ਾਨ ਯਾਤਰਾ ਦੌਰਾਨ ਸ੍ਰੀ ਸ਼ਿਆਮ ਪ੍ਰਚਾਰ ਮੰਡਲ ਦਾ ਭਰਪੂਰ ਸਹਿਯੋਗ ਰਿਹਾ | ਇਸ ਮੌਕੇ ਹਰੀਸ਼ ਮਿੱਤਲ ਗੋਸ਼ਾ, ਸੁਰੇਸ਼ ਮਿੱਤਲ, ਵਿਵੇਕ, ਕਰਨ ਮਿੱਤਲ, ਚਮਨ ਕਸ਼ਿਸ਼, ਰਿੰਕੂ ਮੋੜ, ਕਿ੍ਸ਼ਨ, ਲਾਡੀ ਕਿ੍ਸ਼ਨ ਕੁਮਾਰ, ਭਾਰਤ ਭੂਸ਼ਣ, ਦੀਪੂ ਵਰਾਇਟੀ ਸਟੋਰ, ਯੋਗੇਸ਼ ਕੁਮਾਰ, ਵਿਜੇ ਧੂਰਕੋਟੀਆ, ਕਾਲਾ ਜਨਤਾ ਬੇਕਰੀ, ਸੁਭਾਸ਼ ਕਾਂਸਲ ਆਦਿ ਸ਼ਰਧਾਲੂ ਮੌਜੂਦ ਸਨ |
ਪਿਛਲੀ ਖ਼ਬਰ ਐੱਸ. ਬੀ. ਐੱਸ. ਪਬਲਿਕ ਸਕੂਲ ਵਿਖੇ ਬੋਰਡ ਦੀ ਪ੍ਰੀਖਿਆ ਦੀ ਤਿਆਰੀ ਸੰਬੰਧੀ ਸੈਮੀਨਾਰ ਅਗਲੀ ਖ਼ਬਰ ਧੂਰਕੋਟ ਵਿਖੇ 10 ਲੱਖ ਵਾਲੇ ਸਿਹਤ ਬੀਮਾ ਕਾਰਡ ਬਣਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।