24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਐਸ.ਐਨ. ਆਰੀਆ ਹਾਈ ਸਕੂਲ ਤਪਾ ਪ੍ਰਬੰਧਕ ਕਮੇਟੀ ਦੀ ਮੀਟਿੰਗ <br/>

ਅਜੀਤ ਡੈਸਕ 23-01-2026
ਤਪਾ ਮੰਡੀ, 22 ਜਨਵਰੀ (ਪ੍ਰਵੀਨ ਗਰਗ)-ਐਸ.ਐਨ. ਆਰੀਆ ਹਾਈ ਸਕੂਲ ਤਪਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਪ੍ਰਧਾਨ ਡਾ: ਰਾਜ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਸਕੂਲ ਦੀ ਮੁੱਖ ਅਧਿਆਪਕਾ ਅਲਕਾ ਕੌਸ਼ਲ ਨੇ ਪਿਛਲੀ ਮੀਟਿੰਗ ਦੀ ਕਾਰਵਾਈ ਪੇਸ਼ ਕੀਤੀ, ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨਿਤ ਕੀਤਾ ਗਿਆ | ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਕਿ ਨਵੇਂ ਵਿੱਦਿਅਕ ਵਰ੍ਹੇ ਤੋਂ ਸਕੂਲ ਵਿਚ ਇੰਗਲਿਸ਼ ਮੀਡੀਅਮ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮੋਹਾਲੀ ਏਡਿਡ ਸਕੂਲਾਂ ਨੂੰ ਪੇਸ਼ਕਸ਼ ਦੇ ਕੇ ਉਹ ਆਪਣੇ ਸਕੂਲ ਨੂੰ ਪਦ ਉੱਨਤ ਕਰ ਕੇ ਸੀਨੀਅਰ ਸੈਕੰਡਰੀ ਸਕੂਲ ਬਣਾ ਸਕਦੇ ਹਨ | ਕਮੇਟੀ ਨੇ ਸਰਬਸੰਮਤੀ ਨਾਲ ਸਕੂਲ ਨੂੰ ਓਪਨ ਸਕੂਲ ਵਜੋਂ ਸੀਨੀਅਰ ਸੈਕੰਡਰੀ ਸਕੂਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ | ਜਿਸ ਲਈ ਸਕੂਲ ਨੂੰ ਓਪਨ ਸਕੂਲ ਵਜੋਂ ਰਜਿਸਟਰੇਸ਼ਨ ਕਰਵਾਉਣ ਲਈ ਸਕੂਲ ਦੀ ਮੁੱਖ ਅਧਿਆਪਕਾ ਅਤੇ ਮੈਂਬਰ ਮਨੋਜ ਕੌਸ਼ਲ ਨੂੰ ਜ਼ਿੰਮੇਵਾਰੀ ਸੌਂਪੀ ਗਈ | ਇਸ ਮੌਕੇ ਡਾ: ਰਾਜ ਕੁਮਾਰ, ਰਘਵੀਰ ਚੰਦ ਅਗਰਵਾਲ ਅਤੇ ਜਵਾਹਰ ਲਾਲ ਬਾਂਸਲ ਨੇ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਲਈ ਗਰਮ ਜਰਸੀਆਂ, ਵਰਦੀਆਂ ਅਤੇ ਪੁਸ਼ਾਕਾਂ ਭੇਟ ਕਰਨ ਦੀ ਪੇਸ਼ਕਸ਼ ਕੀਤੀ | ਮੀਟਿੰਗ ਵਿਚ ਸੇਵਾ ਮੁਕਤ ਏ.ਡੀ.ਸੀ ਪਰਵੀਨ ਕੁਮਾਰ ਗੋਇਲ, ਡਾ: ਮਦਨ ਲਾਲ ਸ਼ਰਮਾ, ਸੀ. ਮਾਰਕੰਡਾ, ਪਰਮਜੀਤ ਕੌਰ, ਰਮਨ ਕੌਰ, ਸੋਨੀ ਕੁਮਾਰੀ ਅਧਿਆਪਕਾਵਾਂ, ਮਨੀ ਅੰਮਿ੍ਤਸਰੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਰੈਣ ਸਿੰਘ ਪੰਧੇਰ ਨੂੰ ਸਦਮਾ, ਮਾਤਾ ਦਾ ਦਿਹਾਂਤ <br/> ਅਗਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਤਿੰਨ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।