24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਤਿੰਨ ਯੂਥ ਆਗੂ ਮੈਦਾਨ 'ਚ <br/>

ਅਜੀਤ ਡੈਸਕ 23-01-2026
ਸ਼ਹਿਣਾ, 22 ਜਨਵਰੀ (ਸੁਰੇਸ਼ ਗੋਗੀ)- ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਯੂਥ ਪ੍ਰਧਾਨ ਦੀ ਚੋਣ ਲਈ ਕੀਤੇ ਐਲਾਨ ਤੋਂ ਬਾਅਦ ਯੂਥ ਆਗੂਆਂ ਵਲੋਂ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਹਨ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਯੂਥ ਪ੍ਰਧਾਨ ਦੀ ਚੋਣ ਲਈ ਵਿਸ਼ਾਲ ਸਿੰਗਲਾ ਜੋ ਕਿ ਬਲਾਕ ਦੇ ਸਾਬਕਾ ਪ੍ਰਧਾਨ ਰਾਜਵੀਰ ਸਿੰਗਲਾ ਭਦੌੜ ਦੇ ਸਪੱੁਤਰ ਹਨ ਅਤੇ ਦੂਜੇ ਉਮੀਦਵਾਰ ਜਸਕਰਨ ਸਿੰਘ ਸੰਧੂ ਜੋ ਕਿ ਸਵ: ਰਾਜਿੰਦਰ ਝਲੂਰ ਕਾਂਗਰਸੀ ਆਗੂ ਦੇ ਭਾਣਜੇ ਹਨ ਅਤੇ ਕਾਂਗਰਸੀ ਆਗੂ ਕੁਲਦੀਪ ਸਿੰਘ ਗੱੁਗ ਦੇ ਭਤੀਜੇ ਹਨ | ਇਸੇ ਤਰ੍ਹਾਂ ਧਨੌਲੇ ਤੋਂ ਕੁਲਦੀਪ ਸਿੰਘ ਵੀ ਯੂਥ ਪ੍ਰਧਾਨ ਦੀ ਚੋਣ ਲਈ ਮੈਦਾਨ ਵਿਚ ਨਿੱਤਰੇ ਹੋਏ ਹਨ | ਪਾਰਟੀ ਵਲੋਂ 23 ਜਨਵਰੀ ਤੱਕ ਨੋਮੀਨੇਸ਼ਨ ਲਈ ਮਿਤੀ ਤੈਅ ਕੀਤੀ ਹੋਈ ਹੈ, ਜਦਕਿ ਉਪਰੋਕਤ ਤਿੰਨ ਉਮੀਦਵਾਰਾਂ ਤੋਂ ਇਲਾਵਾ ਭਲਕੇ ਤੱਕ ਕੋਈ ਹੋਰ ਚਿਹਰਾ ਵੀ ਸਾਹਮਣੇ ਆ ਸਕਦਾ ਹੈ | ਉਕਤ ਆਗੂਆਂ ਵਲੋਂ ਯੂਥ ਵਿੰਗ ਨਾਲ ਪਿੰਡਾਂ ਵਿਚ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ | 28 ਜਨਵਰੀ ਤਕ ਕਾਗ਼ਜ਼ ਵਾਪਸ ਲੈਣ ਦੀ ਤਰੀਕ ਤੈਅ ਕੀਤੀ ਗਈ ਹੈ, ਜਦਕਿ ਉਸ ਤੋਂ ਬਾਅਦ ਹਾਈਕਮਾਂਡ ਦੇ ਆਦੇਸ਼ਾਂ ਮੁਤਾਬਿਕ ਪਿੰਡਾਂ ਵਿਚੋਂ ਯੂਥ ਵਿੰਗ ਦੀ ਭਰਤੀ ਕੀਤੀ ਜਾਵੇਗੀ ਅਤੇ ਉਸ ਅਨੁਸਾਰ ਹੀ ਜ਼ਿਲ੍ਹਾ ਪ੍ਰਧਾਨ ਦੀ ਚੋਣ ਹੋਵੇਗੀ | ਜਿਸ ਲਈ ਅਗਲੀ ਤਰੀਕ ਐਲਾਨ ਕੀਤੀ ਜਾਵੇਗੀ, ਪਰ ਫ਼ਿਲਹਾਲ ਜਸਕਰਨ ਸਿੰਘ ਸੰਧੂ ਤੇ ਵਿਸਾਲ ਸਿੰਗਲਾ ਨੇ ਪਿੰਡਾਂ ਦੇ ਯੂਥ ਨਾਲ ਰਾਬਤਾ ਕਾਇਮ ਕਰ ਕੇ ਸਰਗਰਮੀਆਂ ਪੂਰੀ ਤਰ੍ਹਾਂ ਵਿੱਢ ਦਿੱਤੀਆਂ ਹਨ |

ਪਿਛਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਤਿੰਨ ਕਾਬੂ <br/> ਅਗਲੀ ਖ਼ਬਰ ਸੰਤ ਬਾਬਾ ਚੇਤਨ ਮੁਨੀ ਦੀ ਬਰਸੀ ਮੌਕੇ ਧਾਰਮਿਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।