ਸ਼ਹਿਣਾ, 22 ਜਨਵਰੀ (ਸੁਰੇਸ਼ ਗੋਗੀ)-ਬਾਬਾ ਫਲਗੂ ਦਾਸ ਡੇਰਾ ਸ਼ਹਿਣਾ ਵਿਖੇ ਬਾਬਾ ਚੇਤਨ ਮੁਨੀ ਦੀ 52ਵੀਂ ਬਰਸੀ ਨੂੰ ਸਮਰਪਿਤ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੁਰਾਣੀਆਂ ਸਮਾਧਾਂ ਸ਼ਹਿਣਾ ਵਿਖੇ ਆਰੰਭ ਕੀਤੇ ਹੋਏ ਪਾਠਾਂ ਦੇ ਭੋਗ ਪਾਏ ਗਏ | ਸਮਾਗਮ ਦੌਰਾਨ ਰਾਗੀ ਭਾਈ ਚਮਕੌਰ ਸਿੰਘ ਸ਼ਹਿਣਾ ਦੇ ਕੀਰਤਨੀ ਜਥੇ ਵਲੋਂ ਰਸਭਿੰਨੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਡੇਰੇ ਦੇ ਮੁੱਖ ਸੇਵਾਦਾਰ ਬਾਬਾ ਦਿਆਲ ਦਾਸ ਅਤੇ ਬਾਬਾ ਹਰੀ ਪ੍ਰਕਾਸ਼ ਨੇ ਕਿਹਾ ਕਿ ਬਾਬਾ ਚੇਤਨ ਮੁਨੀ ਦੀ ਬਰਸੀ ਸਮਾਗਮ ਵਿਚ ਡੇਰੇ ਦੇ ਸ਼ਰਧਾਲੂਆਂ ਨੇ ਵੱਡਾ ਯੋਗਦਾਨ ਪਾਇਆ ਅਤੇ ਸੇਵਾਦਾਰਾਂ ਨੇ ਤਨਦੇਹੀ ਨਾਲ ਸੇਵਾ ਕੀਤੀ ਗਈ | ਸੰਤ ਬਾਬਾ ਦਿਆਲ ਦਾਸ ਵਲੋਂ ਭੋਗ ਉਪਰੰਤ ਗ੍ਰੰਥੀ ਸਿੰਘ, ਸਾਬਕਾ ਪੰਚਾਇਤ, ਵੱਖ-ਵੱਖ ਜਥੇਬੰਦੀਆਂ ਅਤੇ ਸੇਵਾਦਾਰਾਂ ਦਾ ਸਿਰੋਪਾਉ ਪਾ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਹਰਜੀਤ ਸਿੰਘ ਖਹਿਰਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਬਕਾ ਸਰਪੰਚ ਅੰਮਿ੍ਤਪਾਲ ਸਿੰਘ ਖ਼ਾਲਸਾ, ਚਰਨਜੀਤ ਸਿੰਘ ਪੰਧੇਰ, ਪੰਚ ਗੁਰਪ੍ਰੀਤ ਸਿੰਘ ਪੀਤਾ, ਪੰਚ ਜੋਗਿੰਦਰ ਸਿੰਘ, ਮਲਕੀਤ ਸਿੰਘ ਜਟਾਣਾ, ਉਂਕਾਰ ਸਿੰਘ ਉੱਪਲ, ਰੂਪ ਸਿੰਘ, ਮੈਡਮ ਦਵਿੰਦਰ ਕੌਰ, ਸੁਖਜੀਤ ਸਿੰਘ ਨੰਬਰਦਾਰ, ਜਗਤਾਰ ਸਿੰਘ ਤਾਰਾ, ਬੇਅੰਤ ਸਿੰਘ ਸਰਾਂ ਪ੍ਰਧਾਨ, ਸਾਬਕਾ ਸਰਪੰਚ ਜਤਿੰਦਰ ਸਿੰਘ ਖਹਿਰਾ, ਰਾਜਾ ਸਿੰਘ ਮੌੜ, ਗੁਰਜੰਟ ਸਿੰਘ ਜੰਟਾ ਬਦਰੇ ਵਾਲਾ ਇਕਾਈ ਪ੍ਰਧਾਨ, ਚਰਨੀ ਗੀਲੇਕਾ, ਸੁਖਵਿੰਦਰ ਸਿੰਘ ਧਾਲੀਵਾਲ ਸਾਬਕਾ ਪੰਚ, ਸੌਦਾਗਰ ਸਿੰਘ ਫ਼ੌਜੀ, ਚਰਨੀ ਨੰਬਰਦਾਰ, ਸਮੀਤ, ਗੋਰਾ, ਪੰਚ ਗਗਨਦੀਪ ਸਿੰਘ, ਜਸਪਾਲ ਸਿੰਘ ਝੱਜ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |