ਤਪਾ ਮੰਡੀ, 22 ਜਨਵਰੀ (ਵਿਜੇ ਸ਼ਰਮਾ)-ਸਥਾਨਕ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਇਕਾਈ ਤਪਾ ਦੀ ਮੀਟਿੰਗ ਇਕਾਈ ਪ੍ਰਧਾਨ ਚਾਨਣ ਸਿੰਘ ਦੀ ਅਗਵਾਈ ਹੇਠ ਹੋਈ | ਇਸ ਮੌਕੇ ਕਾਰਜਕਾਰਨੀ ਕਮੇਟੀ ਦੀ ਦੋ ਸਾਲ ਦੀ ਮਿਆਦ ਪੂਰੀ ਹੋਣ ਉਪਰੰਤ ਮੀਤ ਪ੍ਰਧਾਨ ਸੁਖਦੇਵ ਸ਼ਰਮਾ ਨੇ ਤਪਾ ਇਕਾਈ ਦੀ ਕਾਰਜਕਾਰਨੀ ਕਮੇਟੀ ਦੀ ਕਾਰਗੁਜ਼ਾਰੀ ਅਤੇ ਗਤੀਵਿਧੀਆਂ ਬਾਰੇ ਲੇਖਾ ਜੋਖਾ ਪੇਸ਼ ਕੀਤਾ | ਇਸ ਤੋਂ ਬਾਅਦ ਕੈਸ਼ੀਅਰ ਅਛਰੂ ਰਾਮ ਨੇ ਇਕਾਈ ਤਪਾ ਦਾ ਫਾਈਨੈਂਸ਼ੀਅਲ ਲੇਖਾ ਜੋਖਾ ਪੇਸ਼ ਕੀਤਾ | ਪਹਿਲੀ ਕਾਰਜਕਾਰਨੀ ਕਮੇਟੀ ਵਿਚ ਪੂਰਨ ਵਿਸ਼ਵਾਸ਼ ਪ੍ਰਗਟ ਕਰਦਿਆਂ ਪਹਿਲੀ ਕਮੇਟੀ ਨੂੰ ਹੀ ਸਰਬਸੰਮਤੀ ਨਾਲ ਜਿੰਮੇਵਾਰੀ ਦੇਣ ਦਾ ਫੈਸਲਾ ਕੀਤਾ ਗਿਆ | ਇਸ ਮੌਕੇ ਦੇਵਰਾਜ ਗਰਗ, ਪ੍ਰੇਮਨਾਥ, ਪਵਨ ਕੁਮਾਰ, ਜੋਗਿੰਦਰ ਨਾਥ, ਨਰਿੰਦਰ ਕੁਮਾਰ, ਬਸੰਤ ਕਾਲੀਆ ਨਰਾਇਣ ਦਾਸ, ਸੋਹਨ ਲਾਲ, ਸਕੱਤਰ ਭਾਰਤ ਭੂਸ਼ਣ, ਕੇਵਲ ਕਿ੍ਸ਼ਨ, ਸਰਜੀਤ ਸਿੰਘ, ਅਜਮੇਰ ਸਿੰਘ, ਪ੍ਰਕਾਸ਼ ਚੰਦ, ਪ੍ਰਸ਼ੋਤਮ ਦਾਸ, ਗੁਰਜਸ਼ਨ ਗੋਗੀ, ਜੋਰਾ ਸਿੰਘ, ਨਾਹਰ ਸਿੰਘ, ਦਰਸ਼ਨ ਸਿੰਘ, ਮੇਜਰ ਸਿੰਘ, ਸੁਰਿੰਦਰ ਕੁਮਾਰ, ਰਮੇਸ਼ਵਰ ਦਾਸ, ਗਲੋਦਰ ਖਾਨ, ਹਮੀਰ ਸਿੰਘ, ਹਰਪਾਲ ਕੌਰ, ਸ਼ਾਂਤੀ ਦੇਵੀ, ਕੁਲਵੰਤ ਕੌਰ ਅਤੇ ਪਿਆਰ ਕੌਰ ਆਦਿ ਹਾਜ਼ਰ ਸਨ |