ਧਨੌਲਾ, 22 ਜਨਵਰੀ (ਜਤਿੰਦਰ ਸਿੰਘ ਧਨੌਲਾ)-ਇਨਸਾਨੀਅਤ ਦੀ ਵਧੀਆ ਮਿਸਾਲ ਪੇਸ਼ ਕਰਦਿਆਂ ਪਿੰਡ ਭੱਠਲਾਂ ਵਿਖੇ ਸਾਬਕਾ ਸੈਨਿਕਾਂ ਵਲੋਂ ਗ਼ਰੀਬ ਕਿਸਾਨ ਤੇਜਾ ਸਿੰਘ ਦਾ ਘਰ ਜਿਹੜਾ ਪਿਛਲੀਆਂ ਬਾਰਿਸ਼ਾਂ ਦੌਰਾਨ ਡਿਗ ਪਿਆ ਸੀ ਨੂੰ ਦੁਬਾਰਾ ਬਣਾਉਣ ਲਈ 20 ਥੈਲੇ ਸੀਮਿੰਟ ਇਕ ਟਰਾਲੀ ਰੇਤਾ ਅਤੇ ਇਕ ਕੁਇੰਟਲ ਲੋਹਾ ਖ਼ਰੀਦਣ ਲਈ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਰਾਸ਼ੀ ਭੇਟ ਕੀਤੀ ਗਈ | ਪਿੰਡ ਦੇ ਸਾਬਕਾ ਫ਼ੌਜੀਆਂ ਅਤੇ ਪੰਚਾਇਤ ਵਲੋਂ ਕੈਪਟਨ ਸਿੱਧੂ ਅਤੇ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਸਵਰਨਜੀਤ ਸਿੰਘ ਭੰਗੂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਦੀ ਵਿਲੱਖਣਤਾ ਹੈ ਕਿ ਕਿਸੇ ਵੀ ਲੋੜਵੰਦ ਦੀ ਮਦਦ ਤੋਂ ਗੁਰੇਜ਼ ਨਹੀਂ ਕਰਦੇ | ਉਨ੍ਹਾਂ ਦੱਸਿਆ ਕਿ ਹੁਣ ਤੱਕ ਸਾਬਕਾ ਸੈਨਿਕਾਂ ਨੇ ਤਕਰੀਬਨ 9 ਗ਼ਰੀਬ ਲੋੜਵੰਦ ਲੋਕਾਂ ਦੇ ਘਰ ਬਣਾਉਣ ਲਈ ਮਦਦ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਸਾਬਕਾ ਸੈਨਿਕ ਜੇ ਲੋੜ ਪਈ ਤਾਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣਗੇ | ਇਸ ਮੌਕੇ ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ, ਸੂਬੇਦਾਰ ਸਵਰਨਜੀਤ ਸਿੰਘ ਭੰਗੂ, ਵਾਰੰਟ ਅਫ਼ਸਰ ਸ਼ਮਸ਼ੇਰ ਸਿੰਘ ਸੇਖੋਂ, ਕੈਪਟਨ ਪ੍ਰਗਟ ਸਿੰਘ, ਹੌਲਦਾਰ ਸੁਖਵਿੰਦਰ ਸਿੰਘ ਭੱਠਲ, ਹੌਲਦਾਰ ਮਹਿੰਦਰ ਸਿੰਘ ਭੱਠਲ, ਹੌਲਦਾਰ ਛੋਟਾ ਸਿੰਘ, ਹੌਲਦਾਰ ਗੁਰਜੰਟ ਸਿੰਘ ਭੱਠਲ, ਹੌਲਦਾਰ ਨਿਰਮਲ ਸਿੰਘ, ਹੌਲਦਾਰ ਰਾਜਿੰਦਰ ਸਿੰਘ, ਹੌਲਦਾਰ ਗੁਰਬਖ਼ਸ਼ ਸਿੰਘ, ਹੌਲਦਾਰ ਬਸੰਤ ਸਿੰਘ ਉੱਗੋਕੇ, ਹੌਲਦਾਰ ਊਧਮ ਸਿੰਘ ਅਤੇ ਪੰਚਾਇਤ ਮੈਂਬਰ ਹਾਜ਼ਰ ਸਨ |