18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਮਾਤਾ ਚਾਮੁੰਡਾ ਦੇਵੀ ਲੰਗਰ ਕਮੇਟੀ ਭਦੌੜ ਦੇ ਰਾਕੇਸ਼ ਗਰਗ ਪ੍ਰਧਾਨ ਬਣੇ <br/>

ਅਜੀਤ ਡੈਸਕ 22-01-2026
ਭਦੌੜ, 21 ਜਨਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਮਾਤਾ ਚਾਮੁੰਡਾ ਦੇਵੀ ਲੰਗਰ ਕਮੇਟੀ ਭਦੌੜ ਦੇ ਆਗੂਆਂ ਦੀ ਮੀਟਿੰਗ ਹੋਈ ਜਿਸ ਦੌਰਾਨ ਮਾਤਾ ਚਾਮੁੰਡਾ ਦੇਵੀ ਧਾਮ ਵਿਖੇ ਤਿਆਰ ਕੀਤੀ ਗਈ ਧਰਮਸ਼ਾਲਾ ਅਤੇ ਹੋਰ ਕਈ ਵਿਸ਼ਿਆਂ ਉਪਰ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੀਟਿੰਗ ਦੌਰਾਨ ਕੁੱਝ ਮਹੀਨੇ ਪਹਿਲਾਂ ਕਮੇਟੀ ਪ੍ਰਧਾਨ ਲਾਲਾ ਬੁੱਧ ਰਾਮ ਦੀ ਮੌਤ ਹੋ ਜਾਣ ਕਾਰਨ ਕਮੇਟੀ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿਚ ਰਾਕੇਸ਼ ਗਰਗ (ਰੌਕੀ) ਨੂੰ ਪ੍ਰਧਾਨ ਅਤੇ ਸਤੀਸ਼ ਕੁਮਾਰ ਨੂੰ ਜਨਰਲ ਸੈਕਟਰੀ ਚੁਣਿਆ ਗਿਆ ਹੈ | ਪ੍ਰਧਾਨ ਰਾਕੇਸ਼ ਗਰਗ ਰੌਕੀ ਨੇ ਦੱਸਿਆ ਕਿ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਮਾਤਾ ਚਾਮੁੰਡਾ ਦੇਵੀ ਧਾਮ (ਹਿਮਾਚਲ ਪ੍ਰਦੇਸ਼) ਵਿਖੇ ਪਾਲਮਪੁਰ ਰੋਡ ਉਪਰ ਦੋ ਮੰਜ਼ਿਲਾ ਬਣਾਈ ਗਈ ਧਰਮਸ਼ਾਲਾ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ ਜਿਸ ਦੇ ਦਰਵਾਜੇ ਸੰਗਤਾਂ ਲਈ ਹਰ ਵਕਤ ਖੁੱਲ੍ਹੇ ਹਨ | ਇਸ ਮੌਕੇ ਮੀਤ ਪ੍ਰਧਾਨ ਲੱਖਮੀ ਚੰਦ, ਖ਼ਜ਼ਾਨਚੀ ਮਾ: ਪ੍ਰੇਮ ਕੁਮਾਰ ਸਿੰਗਲਾ, ਸਹਾਇਕ ਖ਼ਜ਼ਾਨਚੀ ਸੁਸ਼ੀਲ ਕੁਮਾਰ, ਜੀਵਨ ਕੁਮਾਰ ਗਰਗ, ਅਸ਼ਵਨੀ ਕੁਮਾਰ ਬੱਬੂ, ਸੁਭਾਸ਼ ਚੰਦਰ ਸਿੰਗਲਾ, ਮੰਗਤ ਰਾਏ ਸਿੰਗਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕ੍ਰਿਸ਼ਚਨ ਨੈਸ਼ਨਲ ਫਰੰਟ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ-ਪੱਤਰ <br/> ਅਗਲੀ ਖ਼ਬਰ ਆਰੀਆਭੱਟ ਕਾਲਜ ਦੇ ਪ੍ਰਬੰਧਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਨੂੰ ਮਿਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।