18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਕ੍ਰਿਸ਼ਚਨ ਨੈਸ਼ਨਲ ਫਰੰਟ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ-ਪੱਤਰ <br/>

ਅਜੀਤ ਡੈਸਕ 22-01-2026
ਬਰਨਾਲਾ, 21 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਕ੍ਰਿਸ਼ਚਨ ਨੈਸ਼ਨਲ ਫਰੰਟ ਅਤੇ ਪਾਸਟਰ ਸਾਹਿਬਾਨ ਵਲੋਂ ਗੁਰਬਾਜ ਕੋਆਰਡੀਨੇਟਰ ਦੀ ਪ੍ਰਧਾਨਗੀ ਹੇਠ ਕੇਂਦਰ ਦੀ ਮੋਦੀ ਸਰਕਾਰ ਵਲੋਂ ਮਨਰੇਗਾ ਸਕੀਮ ਵਿਚ ਤਬਦੀਲੀ ਕਰਨ ਅਤੇ ਕਿ੍ਸਮਸ ਦੌਰਾਨ ਭਾਜਪਾ ਸਾਸ਼ਤ ਰਾਜਾਂ ਵਿਚ ਆਰ.ਐਸ.ਐਸ. ਤੇ ਬਜਰੰਗ ਦਲ ਵਲੋਂ ਆਤੰਕ ਮਚਾਉਣ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪਿਆ ਗਿਆ | ਉਪਰੰਤ ਜਾਣਕਾਰੀ ਦਿੰਦਿਆਂ ਗੁਰਬਾਜ ਨੇ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਮਨਰੇਗਾ ਸਕੀਮ ਵਿਚ ਕੀਤੇ ਬੇਲੋੜੇ ਬਦਲਾਓ ਦਾ ਉਹ ਸਖਤ ਖੰਡਨ ਕਰਦੇ ਹਨ ਕਿਉਂਕਿ ਇਹ ਤਬਦੀਲੀ ਗਰੀਬ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਲਈ ਘਾਤਕ ਹੈ | ਇਸ ਲਈ ਨਵੇਂ ਕਾਨੂੰਨ 'ਵਿਕਸਤ ਭਾਰਤ ਜੀ-ਰਾਮ ਜੀ' ਨੂੰ ਤਰੁੰਤ ਵਾਪਿਸ ਲੈਣ ਅਤੇ ਪੁਰਾਣੇ ਕਾਨੂੰਨ ਮਨਰੇਗਾ ਨੂੰ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਕਿ੍ਸਮਸ ਮੌਕੇ ਭਾਜਪਾ ਸਾਸ਼ਤ ਰਾਜਾਂ ਵਿਚ ਚਰਚਾਂ ਉੱਪਰ ਹੋਏ ਹਮਲਿਆਂ ਦੀ ਵੀ ਨਿਖੇਧੀ ਕਰਦਿਆਂ ਬਜਰੰਗ ਦਲ ਅਤੇ ਆਰ.ਐਸ.ਐਸ. ਵਿਰੁੱਧ ਹਿੰਸਾ ਭੜਕਾਉਣ ਲਈ ਯੂ.ਏ.ਪੀ.ਏ. ਤੇ ਐਨ.ਐਸ.ਏ. ਤਹਿਤ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਇਸ ਮੌਕੇ ਪਾਸਟਰ ਅਜੀਤ ਸਿੰਘ, ਪਾਸਟਰ ਰਾਜ ਕੁਮਾਰ, ਪਾਸਟਕ ਦੀਪਕ, ਪਾਸਟਰ ਹੰਸ ਰਾਜ, ਪਾਸਟਰ ਸੁੰਦਰ ਲਾਲ, ਜਸਵੀਰ ਕੌਰ, ਨਾਨਕ ਚੰਦ, ਸਵਿੱਤਰੀ ਦੇਵੀ, ਰਿੰਕੂ, ਮੀਨੂੰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਨੂੰ ਗੈਂਗਸਟਰ ਮੁਕਤ ਬਣਾਉਣ ਲਈ ਚੁੱਕੇ ਜਾਣਗੇ ਸਖ਼ਤ ਕਦਮ-ਐਸ. ਐਸ. ਪੀ. <br/> ਅਗਲੀ ਖ਼ਬਰ ਮਾਤਾ ਚਾਮੁੰਡਾ ਦੇਵੀ ਲੰਗਰ ਕਮੇਟੀ ਭਦੌੜ ਦੇ ਰਾਕੇਸ਼ ਗਰਗ ਪ੍ਰਧਾਨ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।