ਬਰਨਾਲਾ, 21 ਜਨਵਰੀ (ਅਸ਼ੋਕ ਭਾਰਤੀ)-ਆਰੀਆਭੱਟ ਕਾਲਜ ਬਰਨਾਲਾ ਦੀ ਪ੍ਰਬੰਧਕ ਕਮੇਟੀ ਦਾ ਵਫ਼ਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪੋ੍ਰ: ਡਾ: ਜਗਦੀਪ ਸਿੰਘ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਸੰਸਥਾ ਦੇ ਚੇਅਰਮੈਨ ਇੰਜੀ: ਆਰ.ਕੇ.ਗੁਪਤਾ, ਜਨਰਲ ਸੈਕਟਰੀ ਇੰਜੀ: ਵਿੱਕੀ ਸਿੰਗਲਾ ਨੇ ਵਾਈਸ ਚਾਂਸਲਰ ਨੂੰ ਸੰਸਥਾ ਦੀਆਂ ਪ੍ਰਾਪਤੀਆਂ, ਚੱਲ ਰਹੀਆਂ ਅਕਾਦਮਿਕ ਗਤੀਵਿਧੀਆਂ ਅਤੇ ਸਿੱਖਿਆ-ਸਿਖਲਾਈ ਪ੍ਰਕਿਰਿਆਵਾਂ ਅਤੇ ਉਦਯੋਗ-ਅਕਾਦਮਿਕ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ | ਡਾ: ਜਗਦੀਪ ਸਿੰਘ ਨੇ ਅਕਾਦਮਿਕ ਮਿਆਰਾਂ ਨੂੰ ਬਣਾਈ ਰੱਖਣ, ਉੱਚ ਸਿੱਖਿਆ ਵਿਚ ਸਭ ਤੋਂ ਵਧੀਆ ਅਭਿਆਸਾਂ ਨੂੰ ਅਪਣਾਉਣ ਅਤੇ ਸੰਸਥਾਗਤ ਟੀਚਿਆਂ ਨੂੰ ਯੂਨੀਵਰਸਿਟੀ ਦੇ ਦਿ੍ਸ਼ਟੀਕੋਣ ਅਤੇ ਨੀਤੀਆਂ ਨਾਲ ਜੋੜਨ ਬਾਰੇ ਕੀਮਤੀ ਮਾਰਗਦਰਸ਼ਨ ਸਾਂਝਾ ਕੀਤਾ |