ਬਲਾਕ ਪੱਧਰੀ ਸਬਜੈਕਟ ਫੇਅਰ ਮੁਕਾਬਲੇ ’ਚ ਕੰਨਿਆਂ ਸਕੂਲ ਮਲੌਦ ਦਾ ਪਹਿਲਾਂ ਸਥਾਨ
ਮਲੌਦ, 14 ਨਵੰਬਰ (ਦਿਲਬਾਗ ਸਿੰਘ ਚਾਪੜਾ)- ਸਿੱਖਿਆ ਵਿਭਾਗ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਲੁਧਿਆਣਾ ਡਿੰਪਲ ਮਦਾਨ ਦੀਆਂ ਹਦਾਇਤਾਂ ਅਨੁਸਾਰ ਬਲਾਕ ਨੋਡਲ ਅਫ਼ਸਰ ਕਮਲਪ੍ਰੀਤ ਕੌਰ ਸੋਮਲ ਦੀ ਦੇਖਰੇਖ ਹੇਠ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੌਦ (ਗਰਲਜ਼) ਵਿਖੇ ਬਲਾਕ ਡੇਹਲੋਂ-2 ਅਧੀਨ ਆਉਂਦੇ ਸਕੂਲਾਂ ਦੇ ਬਲਾਕ ਪੱਧਰੀ ਤਿੰਨ ਥੀਮਾਂ ਤੇ ਆਧਾਰਿਤ 2 ਦਿਨਾਂ ਸਬਜੈਕਟ ਫੇਅਰ ਮੁਕਾਬਲੇ ਕਰਵਾਏ ਗਏ। ਲੈਕਚਰਾਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਬਲਾਕ ਦੇ 26 ਸਕੂਲਾਂ ਨੇ ਭਾਗ ਲਿਆ ।
ਕ
ਕੰਨਿਆ ਸਕੂਲ ਮਲੌਦ ਵਿਖੇ ਸਬਜੈਕਟ ਫੇਅਰ ਦੇ ਜੇਤੂਆਂ ਨੂੰ ਸਨਮਾਨਿਤ ਕਰਨ ਸਮੇਂ ਪ੍ਰਧਾਨ ਸੋਨੀਆ ਗੋਇਲ ਅਤੇ ਸਟਾਫ਼ ਮੈਂਬਰ।ਤਸਵੀਰ-ਦਿਲਬਾਗ ਸਿੰਘ ਚਾਪੜਾ
15-11-2026
ਮਲੌਦ, 14 ਨਵੰਬਰ (ਦਿਲਬਾਗ ਸਿੰਘ ਚਾਪੜਾ)- ਸਿੱਖਿਆ ਵਿਭਾਗ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਲੁਧਿਆਣਾ ਡਿੰਪਲ ਮਦਾਨ ਦੀਆਂ ਹਦਾਇਤਾਂ ਅਨੁਸਾਰ ਬਲਾਕ ਨੋਡਲ ਅਫ਼ਸਰ ਕਮਲਪ੍ਰੀਤ ਕੌਰ ਸੋਮਲ ਦੀ ਦੇਖਰੇਖ ਹੇਠ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੌਦ (ਗਰਲਜ਼) ਵਿਖੇ ਬਲਾਕ ਡੇਹਲੋਂ-2 ਅਧੀਨ ਆਉਂਦੇ ਸਕੂਲਾਂ ਦੇ ਬਲਾਕ ਪੱਧਰੀ ਤਿੰਨ ਥੀਮਾਂ ਤੇ ਆਧਾਰਿਤ 2 ਦਿਨਾਂ ਸਬਜੈਕਟ ਫੇਅਰ ਮੁਕਾਬਲੇ ਕਰਵਾਏ ਗਏ। ਲੈਕਚਰਾਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਬਲਾਕ ਦੇ 26 ਸਕੂਲਾਂ ਨੇ ਭਾਗ ਲਿਆ । ਇਹਨਾ ਮੁਕਾਬਲਿਆਂ ਵਿੱਚ ਕੰਨਿਆਂ ਸਕੂਲ ਮਲੌਦ ਦੀਆਂ ਵਿਦਿਆਰਥਣਾਂ ਨੇ ਛੇਵੀਂ ਤੋਂ ਅੱਠਵੀਂ ਦੇ ਗਰੁੱਪ ਆਰਟ ਇੰਟੀਗਰੇਟਡ ਲਰਨਿੰਗ ਥੀਮ ਵਿੱਚ ਬਲਾਕ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਨੌਵੀਂ ਤੋਂ ਬਾਰ੍ਹਵੀਂ ਦੇ ਗਰੁੱਪ ਵਿੱਚ ਥੀਮ ਰੀਅਲ ਲਾਈਫ ਐਪਲੀਕੇਸ਼ਨ ਵਿੱਚ ਕੰਨਿਆਂ ਸਕੂਲ ਨੇ ਪਹਿਲਾਂ ਸਥਾਨ ਹਾਸਲ ਕੀਤਾ। ਆਰਟ ਇੰਟੀਗਰੇਟਡ ਲਰਨਿੰਗ ਥੀਮ ਵਿੱਚ ਵੀ ਕੰਨਿਆਂ ਸਕੂਲ ਮਲੌਦ ਨੇ ਪਹਿਲਾਂ ਸਥਾਨ ਹਾਸਲ ਕੀਤਾ। ਥੀਮ ਇੰਡੀਅਨ ਈਥੋਸ ਵਿੱਚ ਕੰਨਿਆਂ ਸਕੂਲ ਨੇ ਤੀਸਰਾ ਸਥਾਨ ਹਾਸਲ ਕੀਤਾ। ਮੁੱਖ ਮਹਿਮਾਨ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸ੍ਰੀਮਤੀ ਸੋਨੀਆਂ ਗੋਇਲ ਨੇ ਪੁਜ਼ੀਸ਼ਨਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਟਰਾਫੀਆਂ ਦੇ ਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ। ਸਟੇਜ ਦੀ ਕਾਰਵਾਈ ਲੈਕਚਰਾਰ ਮੋਹਨ ਸਿੰਘ ਤੇ ਲੈਕਚਰਾਰ ਬਿਕਰਮਜੀਤ ਸਿੰਘ ਨੇ ਬਾਖੂਬੀ ਨਿਭਾਈ। ਸਕੂਲ ਇੰਚਾਰਜ ਦਵਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਇਸ ਹੂੰਝਾ ਫੇਰ ਜਿੱਤ ਤੇ ਸਮੂਹ ਸਟਾਫ ਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਹਲੋਂ ਦੇ ਲੈਕਚਰਾਰ ਤਰਸੇਮ ਲਾਲ, ਲੈਕਚਰਾਰ ਆਸ਼ਾ ਰਾਣੀ ਅਤੇ ਦੀਪਿਕਾ ਨੇ ਜੱਜਾਂ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਡੀ. ਡੀ. ਓ ਪਿ੍ਰੰਸੀਪਲ ਜਗਦੀਸ਼ ਸਿੰਘ, ਐਸ. ਐਮ. ਸੀ ਕਮੇਟੀ ਦੇ ਚੇਅਰਪਰਸਨ ਸਰੁੱਚੀ ਅਤੇ ਸਮੂਹ ਮੈਂਬਰ, ਬਲਾਕ ਦੇ ਸਾਰੇ ਸਕੂਲਾਂ ਦੇ ਅਧਿਆਪਕ, ਸਮੂਹ ਸਟਾਫ ਹਾਜ਼ਰ ਸਨ।