15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਮਾਤਾ ਗੰਗਾ ਖ਼ਾਲਸਾ ਕਾਲਜ ਕੋਟਾਂ ਵਿਖੇ ਨਸ਼ਾ ਲਾਹਣਤ ਹੈ ’ਤੇ ਕਰਵਾਇਆ ਸੈਮੀਨਾਰ

ਬੀਜਾ, 14 ਨਵੰਬਰ (ਕਸ਼ਮੀਰਾ ਸਿੰਘ ਬਗਲੀ)-ਮਾਤਾ ਗੰਗਾ ਖਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਦੇ ਸਮਾਜ ਵਿਗਿਆਨ ਵਿਭਾਗ ਅਤੇ ਧਰਮ ਅਧਿਐਨ ਵਿਭਾਗ ਵਲੋਂ ਨਸ਼ਾ ਲਾਹਣਤ ਹੈ, ਵਿਸ਼ੇ ਤਹਿਤ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਆਰੰਭਤਾ ਮੂਲ ਮੰਤ੍ਰ ਦੇ ਪਾਠ ਨਾਲ ਕੀਤੀ ਗਈ।

ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਵਿਖੇ ਨਸ਼ਿਆਂ ਨੂੰ ਨੱਥ ਪਾਉਣ ਸੰਬੰਧੀ ਸੈਮੀਨਾਰ ਮੌਕੇ ਪ੍ਰਿੰ. ਡਾ.ਗਗਨਦੀਪ ਸਿੰਘ, ਉਘੇ ਕਥਾਵਾਚਕ ਗੁਰਪ੍ਰੀਤ ਸਿੰਘ ਰੁਪਾਲੋਂ, ਪ੍ਰਚਾਰਕ ਪਰਮਜੀਤ ਸਿੰਘ ਤੇ ਹੋਰ। ਤਸਵੀਰ ਕਸ਼ਮੀਰਾ ਸਿੰਘ ਬਗਲੀ 15-11-2026
ਬੀਜਾ, 14 ਨਵੰਬਰ (ਕਸ਼ਮੀਰਾ ਸਿੰਘ ਬਗਲੀ)-ਮਾਤਾ ਗੰਗਾ ਖਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਦੇ ਸਮਾਜ ਵਿਗਿਆਨ ਵਿਭਾਗ ਅਤੇ ਧਰਮ ਅਧਿਐਨ ਵਿਭਾਗ ਵਲੋਂ ਨਸ਼ਾ ਲਾਹਣਤ ਹੈ, ਵਿਸ਼ੇ ਤਹਿਤ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਆਰੰਭਤਾ ਮੂਲ ਮੰਤ੍ਰ ਦੇ ਪਾਠ ਨਾਲ ਕੀਤੀ ਗਈ। ਦੀਪ ਰੌਸ਼ਨ ਕਰਕੇ ਨਸ਼ੇ ਦੇ ਹਨੇਰੇ ਨੂੰ ਦੂਰ ਕਰਨ ਦਾ ਚਿੰਨ੍ਹਾਤਮਕ ਸੁਨੇਹਾ ਦਿੱਤਾ ਗਿਆ। ਕਾਲਜ ਦੀਆਂ ਵਿਦਿਆਰਥਣਾ ਨੇ ਨਸ਼ਿਆਂ ਦੇ ਵੱਧ ਰਹੇ ਪ੍ਰਕੋਪ ਉੱਪਰ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸੁਪਰਡੈਂਟ ਬਲਜਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਇਸ ਵਕਤ ਨਸ਼ਿਆਂ ਦੀ ਮਾਰ ਹੇਠ ਹੈ ਜਿਸ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਆਤਮ ਚਿੰਤਨ ਹੈ। ਅਸੀਂ ਸਾਰੇ ਇਕੱਠੇ ਹੋ ਤੁਰਾਂਗੇ ਤਾਂ ਇਸ ਮੁਸ਼ਕਿਲ ਦੇ ਉੱਪਰ ਫਤਿਹ ਪਾਈ ਜਾ ਸਕਦੀ ਹੈ। ਮੁੱਖ ਬੁਲਾਰੇ ਭਾਈ ਪਰਮਜੀਤ ਸਿੰਘ, ਪ੍ਰਚਾਰਕ, ਗੁਰਦੁਆਰਾ ਪਾਤਸ਼ਾਹੀ ਛੇਵੀਂ ਮੰਜੀ ਸਾਹਿਬ ਕੋਟਾਂ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਬਹੁਤ ਮਾਰੂ ਅਤੇ ਗੰਭੀਰ ਨਸ਼ੇ ਸਾਡੇ ਸਮਾਜ ਵਿੱਚ ਫੈਲੇ ਹੋਏ ਹਨ। ਥੋੜੇ ਸਮੇਂ ਦੇ ਸੁਖ ਵਾਸਤੇ ਨੌਜਵਾਨ ਇਸ ਦਾ ਸ਼ਿਕਾਰ ਹੁੰਦੇ ਹਨ ਅਤੇ ਫਿਰ ਸਾਰੀ ਉਮਰ ਇਸ ਪਿੱਛੇ ਆਪਣੀ ਜ਼ਿੰਦਗੀ ਗਵਾ ਦਿੰਦੇ ਹਨ। ਘਰ ਬਰਬਾਦ ਹੋ ਰਹੇ ਹਨ। ਸਾਡਾ ਸਮਾਜਿਕ ਢਾਂਚਾ ਵਿਗੜਦਾ ਜਾ ਰਿਹਾ ਹੈ। ਉਹਨਾਂ ਨੇ ਨਸ਼ੇ ਦੇ ਸਾਡੇ ਸਰੀਰ ਉੱਪਰ ਪੈ ਰਹੇ ਬੁਰੇ ਨਤੀਜਿਆਂ ਬਾਰੇ ਵੀ ਦੱਸਿਆ। ਮੁਖੀ, ਸਮਾਜ ਵਿਗਿਆਨ ਵਿਭਾਗ ਪ੍ਰੋਫੈਸਰ ਵਰਿੰਦਰਜੀਤ ਕੌਰ ਨੇ ਨਸ਼ਿਆਂ ਨੂੰ ਰੋਕਣ ਦੇ ਅਲੱਗ ਅਲੱਗ ਬੁਨਿਆਦੀ ਨੁਕਤੇ ਸਾਂਝੇ ਕੀਤੇ। ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਆਖਿਆ ਕਿ ਪੰਜਾਬ ਦਾ ਖਿੱਤਾ, ਉਹ ਖਿੱਤਾ ਹੈ ਜਿੱਥੇ ਵੇਦ, ਮਹਾਂਭਾਰਤ, ਗੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਉਚਾਰਨ ਕੀਤੇ ਗਏ। ਇਸ ਸਥਾਨ ਦੇ ਉੱਪਰ ਨਸ਼ਿਆਂ ਦਾ ਵਧ ਰਿਹਾ ਪ੍ਰਕੋਪ ਚਿੰਤਾ ਦਾ ਵਿਸ਼ਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ 10 ਸਾਲ ਬਾਅਦ, ਭਾਰਤ ਦੇ ਹੋਰ ਹਿੱਸਿਆਂ ਨਾਲੋਂ ਸਭ ਤੋਂ ਬਾਅਦ ਵਿੱਚ ਅੰਗਰੇਜ਼ੀ ਰਾਜ ਸਥਾਪਤ ਹੋਇਆ ਅਤੇ ਸਭ ਤੋਂ ਪਹਿਲਾਂ ਇਥੋਂ ਹੀ ਅੰਗਰੇਜ਼ੀ ਰਾਜ ਦੀ ਸਮਾਪਤੀ ਹੋਈ। ਇਸ ਧਰਤੀ ਦੇ ਜਰਖੇਜ਼ ਗੁਣਾਂ ਤੋਂ ਪ੍ਰੇਰਨਾ ਲੈ ਕੇ ਜੀਵਨ ਵਿੱਚ ਧਾਰਨ ਕਰਨ ਦੀ ਜ਼ਰੂਰਤ ਹੈ। ਡਾ. ਸਤਿੰਦਰ ਸਿੰਘ, ਧਾਰਮਿਕ ਲੈਕਚਰਾਰ ਨੇ ਆਖਿਆ ਕਿ ਪੰਜਾਬ ਗੁਰੂਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਗੁਰਬਾਣੀ ਪਾਸੋਂ ਸਾਨੂੰ ਨਸ਼ਾ ਨਾ ਕਰਨ ਦਾ ਉਪਦੇਸ਼ ਮਿਲਦਾ ਹੈ। ਸਾਡੀ ਰਹਿਤ ਮਰਯਾਦਾ ਵਿੱਚ ਚਾਰ ਬੱਜਰ ਕੁਰਹਿਤਾਂ ਵਿੱਚੋਂ ਇੱਕ ਕੁਰਹਿਤ ਨਸ਼ਾ ਕਰਨ ਨੂੰ ਮੰਨਿਆ ਗਿਆ ਹੈ। ਪੰਥਕ ਹੁਕਮ ਹੈ ਕਿ ਅਸੀਂ ਨੜੀਮਾਰ ਭਾਵ ਨਸ਼ਾ ਕਰਨ ਵਾਲੇ ਨਾਲ ਵੀ ਨਹੀਂ ਵਰਤਣਾ। ਸਾਨੂੰ ਆਪਣੇ ਇਤਿਹਾਸ ਤੋਂ ਪ੍ਰੇਰਨਾ ਲੈਣ ਦੀ ਜ਼ਰੂਰਤ ਹੈ। ਅਖੀਰ ਵਿੱਚ ਵਿਦਿਆਰਥੀਆਂ ਨੂੰ ਉਨਾਂ ਦੀ ਕਾਰਜਸ਼ੈਲੀ ਲਈ ਸਰਟੀਫਿਕੇਟ ਤਕਸੀਮ ਕੀਤੇ ਗਏ। ਮੁੱਖ ਬੁਲਾਰੇ ਨੂੰ ਬੂਟਾ ਭੇਟ ਕੀਤਾ ਗਿਆ। ਸਮਾਪਤੀ ਮੌਕੇ ਸਾਰੇ ਵਿਦਿਆਰਥੀਆਂ ਨੇ ਨਸ਼ਾ ਨਾ ਕਰਨ ਦਾ ਪ੍ਰਣ ਲਿਆ। ਇਸ ਮੌਕੇ ਗੁਰਦੁਆਰਾ ਪਾਤਸ਼ਾਹੀ ਛੇਵੀਂ, ਮੰਜੀ ਸਾਹਿਬ ਕੋਟਾਂ ਦੇ ਇੰਟਰਨੈਸ਼ਨਲ ਕਥਾਵਾਚਕ ਗਿਆਨੀ ਗੁਰਪ੍ਰੀਤ ਸਿੰਘ ਰੁਪਾਲੋਂ, ਪ੍ਰਚਾਰਕ ਪਰਮਜੀਤ ਸਿੰਘ ਸਮੇਤ ਕਾਲਜ ਦਾ ਸਟਾਫ ਅਤੇ ਵਿਦਿ ਆਰਥੀ ਹਾਜ਼ਰ ਸਨ। 14 ਖੰਨਾ01
ਪਿਛਲੀ ਖ਼ਬਰ ਪ੍ਰਭਾਤ ਫੇਰੀ ਦੇ ਦੂਜੇ ਦਿਨ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ ਬਾਬਾ ਜ਼ੋਰਾਵਰ ਸਕੂਲ ਕੋਟਾਂ ਵਿਖੇ ਦਿਲਚਸਪ ਗਤੀਵਿਧ... ਅਗਲੀ ਖ਼ਬਰ ਡਾ . ਰਣਜੀਤ ਨੇ ਏ . ਆਈ . ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ 70 ਸਾਲਾ ਬਜ਼ੁਰਗ ਵਿਅਕਤੀ ਦੇ ਸਫਲਤਾ ਪੂਰਵਕ ਬਦਲੇ ਗੋਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।