07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਐੱਸ. ਟੀ. ਕੋਟੈਕਸ ਵਲੋਂ ਸੀ. ਐੱਚ. ਸੀ. ਮਾਛੀਵਾੜਾ ਲਈ 50 ਕੰਬਲ ਭੇਟ

ਮਾਛੀਵਾੜਾ ਸਾਹਿਬ, 6 ਨਵੰਬਰ (ਰਾਜਦੀਪ ਸਿੰਘ ਅਲਬੇਲਾ, ਮਨੋਜ ਕੁਮਾਰ)- ਕੁਹਾੜਾ ਰੋਡ ’ਤੇ ਸਥਿਤ ਪ੍ਰਸਿੱਧ ਉਦਯੋਗਿਕ ਇਕਾਈ ਐੱਸ. ਟੀ.

ਅਜੀਤ ਡੈਸਕ 07-11-2026
ਮਾਛੀਵਾੜਾ ਸਾਹਿਬ, 6 ਨਵੰਬਰ (ਰਾਜਦੀਪ ਸਿੰਘ ਅਲਬੇਲਾ, ਮਨੋਜ ਕੁਮਾਰ)- ਕੁਹਾੜਾ ਰੋਡ ’ਤੇ ਸਥਿਤ ਪ੍ਰਸਿੱਧ ਉਦਯੋਗਿਕ ਇਕਾਈ ਐੱਸ. ਟੀ. ਕੋਟੈਕਸ ਵਲੋਂ ਸੀ. ਐੱਚ. ਸੀ. ਮਾਛੀਵਾੜਾ ਸਾਹਿਬ ਨੂੰ ਮਰੀਜ਼ਾਂ ਲਈ 50 ਕੰਬਲ ਭੇਟ ਕੀਤੇ ਗਏ। ਇਸ ਮੌਕੇ ਐੱਸ. ਟੀ. ਕੋਟੈਕਸ ਦੇ ਐਗਜ਼ੀਕਿਊਟਿਵ ਡਾਇਰੈਕਟਰ ਦਲੀਪ ਬਾਹਰਾ ਪੁੱਜੇ ਜਿਨ੍ਹਾਂ ਐੱਸ . ਐੱਮ. ਓ. ਨੂੰ ਇਹ ਕੰਬਲ ਦਿੱਤੇ। ਉਨ੍ਹਾਂ ਕਿਹਾ ਕਿ ਸਾਡੇ ਧਿਆਨ ਵਿਚ ਆਇਆ ਕਿ ਸਰਕਾਰੀ ਹਸਪਤਾਲ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਲਈ ਕੰਬਲਾਂ ਦੀ ਘਾਟ ਹੈ ਜਿਸ ਲਈ ਇਹ ਉਪਰਾਲਾ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਕੰਬਲ ਹਸਪਤਾਲ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਲਈ ਵਰਤੇ ਜਾਣਗੇ ਅਤੇ ਨਾਲ ਹੀ ਹਸਪਤਾਲ ਵਲੋਂ ਐੱਸ. ਟੀ. ਕੋਟੈਕਸ ਦੇ ਐਗਜ਼ੀਕਿਊਟਿਵ ਡਾਇਰੈਕਟਰ ਦਲੀਪ ਬਾਹਰਾ ਤੇ ਡਾ. ਬਲਬੀਰ ਸਿੰਘ ਮੈਡੀਕਲ ਅਫ਼ਸਰ ਇੰਚਾਰਜ ਐੱਸ. ਟੀ. ਕੋਟੈਕਸ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸ਼ਿਵਮ ਦੱਤ, ਡਾ. ਦਵਿੰਦਰ ਕੁਮਾਰ, ਡਾ. ਨਵਰੀਤ ਸੋਹੀ, ਪਰਦੀਪ ਸਿੰਘ, ਗੁਰਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਇਲੈਕਟ੍ਰੀਸ਼ਨ ਦੀ ਦੁਕਾਨ ’ਤੇ ਚੋਰਾਂ ਨੇ ਬੋਲਿਆ ਧਾਵਾ, ਲੱਖਾਂ ਰੁਪਏ ਦਾ ਸਮਾਨ ਚੋਰੀ ਦੁਕਾਨ ਦੇ ਸ਼ਟਰ ਨੂੰ ਕਟਰ ਨਾਲ ਵੱਢ ਕ... ਅਗਲੀ ਖ਼ਬਰ ਵਾਰਡ ’ਚ ਖਾਲੀ ਪਏ ਪਲਾਟਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਜਾਣ- ਅਮਨ ਕਟਾਰੀਆ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।