07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਗੁਰੂ ਨਾਨਕ ਸਕੂਲ ਦੋਰਾਹਾ ਵਿਖੇ ਸਾਲਾਨਾ ਸਮਾਗਮ ਤੇ ਇਨਾਮ ਵੰਡ ਸਮਾਰੋਹ ਕਰਵਾਇਆ

ਦੋਰਾਹਾ, 6 ਨਵੰਬਰ (ਪੱਤਰ ਪ੍ਰੇਰਕ)- ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਲੋਂ ਸਭਿਆਚਾਰਕ ਪ੍ਰੋਗਰਾਮ ਤੇ ਇਨਾਮ ਵੰਡ ਸਮਾਰੋਹ ‘ਨਵਰੰਗ’ ਕਰਵਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ, ਗੀਤ-ਸੰਗੀਤ, ਵੈੱਲਕਮ ਡਾਂਸ, ਹਿੰਦੀ ਕੋਰਿਓਗ੍ਰਾਫੀ, ਪੰਜਾਬੀ ਤੇ ਅੰਗਰੇਜ਼ੀ ਡਰਾਮਾ, ਗਿੱਧਾ ਅਤੇ ਭੰਗੜਾ ਆਦਿ ਵੰਨਗੀਆਂ ਵਿਚ ਭਾਗ ਲਿਆ।

ਅਜੀਤ ਡੈਸਕ 07-11-2026
ਦੋਰਾਹਾ, 6 ਨਵੰਬਰ (ਪੱਤਰ ਪ੍ਰੇਰਕ)- ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਲੋਂ ਸਭਿਆਚਾਰਕ ਪ੍ਰੋਗਰਾਮ ਤੇ ਇਨਾਮ ਵੰਡ ਸਮਾਰੋਹ ‘ਨਵਰੰਗ’ ਕਰਵਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ, ਗੀਤ-ਸੰਗੀਤ, ਵੈੱਲਕਮ ਡਾਂਸ, ਹਿੰਦੀ ਕੋਰਿਓਗ੍ਰਾਫੀ, ਪੰਜਾਬੀ ਤੇ ਅੰਗਰੇਜ਼ੀ ਡਰਾਮਾ, ਗਿੱਧਾ ਅਤੇ ਭੰਗੜਾ ਆਦਿ ਵੰਨਗੀਆਂ ਵਿਚ ਭਾਗ ਲਿਆ। ਐੱਸ. ਪੀ. ਖੰਨਾ ਰਾਕੇਸ਼ ਯਾਦਵ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਡੀ. ਪੀ. ਠਾਕੁਰ ਦੁਆਰਾ ਸਕੂਲ ਦੀ ਸਾਲਾਨਾ ਰਿਪੋਰਟ ਵਿਚ ਵਿਦਿਆਰਥੀਆਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਉੱਤੇ ਚਾਨਣਾ ਪਾਇਆ ਗਿਆ। ਸਕੂਲ ਪ੍ਰਬੰਧਕ ਕਮੇਟੀ ਵਲੋਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ, 2026 ਵਿਚ ਤੇ ਵੱਖ-ਵੱਖ ਖੇਤਰਾਂ ਵਿਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਪਹਿਲੇ ਬੈਚ ਦੇ ਵਿਦਿਆਰਥੀ ਬਨਦੀਪ ਸਿੰਘ ਅਤੇ ਸੰਦੀਪ ਸਿੰਘ ਨੂੰ ਸਮਾਗਮ ਵਿਚ ਸ਼ਿਰਕਤ ਕਰਨ ਉੱਤੇ ਖ਼ਾਸ ਤੌਰ ’ਤੇ ਸਨਮਾਨਿਤ ਕੀਤਾ। ਅੰਤ ਵਿਚ ਗੁਰੂ ਨਾਨਕ ਪ੍ਰਬੰਧਕ ਬੋਰਡ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਸਕੂਲ ਡਾਇਰੈਕਟਰ ਰੁਪਿੰਦਰ ਕੌਰ ਬਰਾੜ ਨੇ ਸਲਾਨਾ ਸਮਾਗਮ ਦੇ ਸਫਲਤਾਪੂਰਵਕ ਸੰਪੰਨ ਹੋਣ ’ਤੇ ਸਭ ਨੂੰ ਵਧਾਈ ਦਿੱਤੀ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਡਾ. ਪਵਿੱਤਰਪਾਲ ਸਿੰਘ ਪਾਂਗਲੀ, ਇੰਦਰ ਸਿੰਘ, ਰਵਿੰਦਰ ਸਿੰਘ ਮਲਹਾਂਸ, ਨਵਨੀਤ ਸਿੰਘ ਮਾਂਗਟ ਤੋਂ ਇਲਾਵਾ ਕਾਲਜ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੀ ਮੀਟਿੰਗ ਹੋਈ ਪਾਰਟੀ ਨੇ ਲਗਾਏ ਐੱਸ. ਸੀ., ਬੀ. ਸੀ. ਵਿੰਗ ਦੇ ਨਵੇਂ ਸਰਕਲ ਪ੍ਰਧਾਨ ਅਗਲੀ ਖ਼ਬਰ ਗਾਰਡਨ ਵੈਲੀ ਸਕੂਲ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।