‘ ਆਪ’ ਬਲਾਕ ਪ੍ਰਧਾਨ ਤੇ ਵਾਰਡ ਇੰਚਾਰਜ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ
ਖੰਨਾ, 1 ਨਵੰਬਰ (ਹਰਜਿੰਦਰ ਸਿੰਘ ਲਾਲ)- ਵਾਰਡ ਨੰਬਰ 25 ਭੱਟੀਆਂ ਖੰਨਾ ਦੇ ਸਫ਼ਾਈ ਸਬੰਧੀ ਰੁਕੇ ਹੋਏ ਕੰਮਾਂ ਲਈ ਰਾਜਨ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਵਾਰਡ ਇੰਚਾਰਜ ਨੇ ਪਾਰਟੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਵਾਰਡ ਦੇ ਕੌਂਸਲਰ ਬੀਬੀ ਸੁਖਵਿੰਦਰ ਕੌਰ ਜਿੱਤਣ ਤੋਂ ਬਾਅਦ ਇੱਕ ਵੀ ਦਿਨ ਵਾਰਡ ਦੇ ਕੰਮਾਂ ਦਾ ਜਾਇਜ਼ਾ ਲੈਣ ਨਹੀਂ ਆਏ ਅਤੇ ਨਾ ਹੀ ਵਾਰਡ ਦੀ ਸਫ਼ਾਈ ਵੱਲ ਧਿਆਨ ਦੇ ਰਹੇ ਹਨ।
ਖੰਨਾ, 1 ਨਵੰਬਰ (ਹਰਜਿੰਦਰ ਸਿੰਘ ਲਾਲ)- ਵਾਰਡ ਨੰਬਰ 25 ਭੱਟੀਆਂ ਖੰਨਾ ਦੇ ਸਫ਼ਾਈ ਸਬੰਧੀ ਰੁਕੇ ਹੋਏ ਕੰਮਾਂ ਲਈ ਰਾਜਨ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਵਾਰਡ ਇੰਚਾਰਜ ਨੇ ਪਾਰਟੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਵਾਰਡ ਦੇ ਕੌਂਸਲਰ ਬੀਬੀ ਸੁਖਵਿੰਦਰ ਕੌਰ ਜਿੱਤਣ ਤੋਂ ਬਾਅਦ ਇੱਕ ਵੀ ਦਿਨ ਵਾਰਡ ਦੇ ਕੰਮਾਂ ਦਾ ਜਾਇਜ਼ਾ ਲੈਣ ਨਹੀਂ ਆਏ ਅਤੇ ਨਾ ਹੀ ਵਾਰਡ ਦੀ ਸਫ਼ਾਈ ਵੱਲ ਧਿਆਨ ਦੇ ਰਹੇ ਹਨ। ਲੋਕ ਹੁਣ ਸਫ਼ਾਈ ਠੀਕ ਢੰਗ ਨਾਲ ਨਾ ਹੋਣ ਕਾਰਨ ਪਰੇਸ਼ਾਨ ਹਨ। ਮੰਗ ਕੀਤੀ ਗਈ ਕਿ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਪਹਿਲਾਂ ਵਾਰਡ ਨੂੰ ਸਾਫ਼ ਸੁਥਰਾ ਅਤੇ ਵਧੀਆ ਬਣਾਇਆ ਜਾਵੇ। ਵਾਰਡ ਦੇ ਇੰਚਾਰਜ ਰਾਜਨ ਵਲੋਂ ਪਾਰਟੀ ਵਰਕਰਾਂ ਨਾਲ ਰਲ ਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਠਕ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਾਰਡ ਦੇ ਰੁਕੇ ਕੰਮ ਕਰਵਾਏ ਜਾਣਗੇ। ਇਸ ਮੌਕੇ ਮੇਹਰ ਸਿੰਘ ਬਲਾਕ ਪ੍ਰਧਾਨ ਐਨ.ਐਨ.ਐੱਮ., ਸੁਖਦੇਵ ਸਿੰਘ ਰਾਣਾ, ਬਲਦੇਵ ਸਿੰਘ ਬਾਜਵਾ ਸਤਨਾਮ ਸਿੰਘ, ਬੁੱਧ ਰਾਮ ਸਾਬਕਾ ਪੰਚ, ਪਰਮਜੀਤ ਸਿੰਘ, ਜਗਦੀਸ਼ ਸਿੰਘ, ਕਮਲਜੀਤ ਸਿੰਘ ਕੰਬੀ, ਬਿਕਰਮ ਸਿੰਘ ਆਦਿ ਹਾਜ਼ਰ ਸਨ। 01 ਖੰਨਾ03