02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਅਜੀਤ, ਜਲੰਧਰ ਗੁਰੂ ਨਾਨਕ ਕਾਲਜ ਦੋਰਾਹਾ ਵਿਖੇ ਅੰਤਰ-ਸਕੂਲ ਮੁਕਾਬਲੇ ਕਰਵਾਏ

ਦੋਰਾਹਾ, 1 ਨਵੰਬਰ (ਪੱਤਰ ਪ੍ਰੇਰਕ)- ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਸਕੂਲੀ ਵਿਦਿਆਰਥੀਆਂ ਅੰਤਰ‑ਸਕੂਲ ਮੁਕਾਬਲੇ ਕਰਵਾਏ ਗਏ। ਕਾਲਜ ਪ੍ਰਿੰਸੀਪਲ ਡਾ.

ਸਨਿਚਰਵਾਰ, 1 ਅਗਸਤ, 2026 02-11-2026
ਦੋਰਾਹਾ, 1 ਨਵੰਬਰ (ਪੱਤਰ ਪ੍ਰੇਰਕ)- ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਸਕੂਲੀ ਵਿਦਿਆਰਥੀਆਂ ਅੰਤਰ‑ਸਕੂਲ ਮੁਕਾਬਲੇ ਕਰਵਾਏ ਗਏ। ਕਾਲਜ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਦੱਸਿਆ ਕਿ ਕਾਲਜ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਡਾ. ਪਵਿੱਤਰਪਾਲ ਸਿੰਘ ਪਾਂਗਲੀ ਨੇ ਮੁੱਖ ਮਹਿਮਾਨ ਵਜੋਂ ਤੇ ਐਗਜ਼ੀਕਿਊਟਿਵ ਮੈਂਬਰ ਰੁਪਿੰਦਰ ਕੌਰ ਬਰਾੜ, ਸ਼ਿਵ ਕੁਮਾਰ ਸੋਨੀ ਤੇ ਸੋਨੀ, ਨਵਨੀਤ ਸਿੰਘ ਮਾਂਗਟ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ। ਪ੍ਰਬੰਧਕੀ ਸਕੱਤਰ ਪ੍ਰੋ. ਜਗਰੂਪ ਸਿੰਘ ਤੇ ਪ੍ਰੋ. ਰਾਮਪਾਲ ਬੰਗਾ ਦੀ ਨਿਗਰਾਨੀ ਹੇਠ ਕਰਵਾਏ ਗਏ ਮੁਕਾਬਲੇ ਦਾ ਆਰੰਭ ਸ਼ਬਦ ਗਾਇਨ ਨਾਲ ਹੋਇਆ। ਮੁਕਾਬਲਿਆਂ ਵਿਚ 17 ਸਕੂਲਾਂ ਦੇ ਵਿਦਿਆਰਥੀਆਂ ਨੇ ਗਰੁੱਪ ਸ਼ਬਦ, ਗਰੁੱਪ ਡਾਂਸ, ਸੋਲੋ ਡਾਂਸ, ਗੀਤ, ਲੋਕਗੀਤ, ਵਾਰ, ਕਲੀ, ਕਵੀਸ਼ਰੀ, ਕੋਰੀਓਗ੍ਰਾਫ਼ੀ, ਰੰਗੋਲੀ, ਮਹਿੰਦੀ, ਦਸਤਾਰ ਸਜਾਉਣ ਮੁਕਾਬਲਾ, ਕਵਿਤਾ ਉਚਾਰਣ, ਭਾਸ਼ਣ ਮੁਕਾਬਲਾ, ਸੁੰਦਰ ਲਿਖਾਈ ਅਤੇ ਸਿਰਜਣਾਤਮਕ ਲੇਖਣ ਆਦਿ ਵਿਚੋਂ ਆਕਸਫੋਰਡ ਸੀ. ਸੈਕੰਡਰੀ ਸਕੂਲ, ਪਾਇਲ ਨੇ ਓਵਰ ਆਲ ਟਰਾਫ਼ੀ ਜਿੱਤੀ ਤੇ ਗੁਰੂ ਨਾਨਕ ਮਾਡਲ ਸੀ. ਸੈਕੰਡਰੀ ਸਕੂਲ ਦੋਰਾਹਾ ਨੇ ਰਨਰ ਅੱਪ ਟਰਾਫ਼ੀ ਹਾਸਿਲ ਕੀਤੀ। ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫ਼ਿਕੇਟ ਤਕਸੀਮ ਕੀਤੇ ਗਏ। ਮੰਚ ਸੰਚਾਲਨ ਦੀ ਭੂਮਿਕਾ ਡਾ. ਨਿਰਲੇਪ ਕੌਰ, ਡਾ. ਲਵਲੀਨ ਬੈਂਸ, ਡਾ. ਨਿਧੀ ਸਰੂਪ ਤੇ ਡਾ. ਗੁਰਪ੍ਰੀਤ ਸਿੰਘ ਨੇ ਅਦਾ ਕੀਤੀ। ਗਰੁੱਪ ਸ਼ਬਦ ਵਿਚ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੋਰਾਹਾ ਅਤੇ ਆਕਸਫੋਰਡ ਸੀ. ਸੈਕੰ. ਸਕੂਲ ਬਰਮਾਲੀਪੁਰ (ਪਾਇਲ), ਸਮੂਹ ਗਾਨ ਵਿਚ ਕਲਗ਼ੀਧਰ ਅਕੈਡਮੀ ਸੀ. ਸੈਕੰ. ਸਕੂਲ ਦੁੱਗਰੀ, ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਸੀ. ਸੈਕੰ. ਸਕੂਲ, ਕੋਟਾਂ (ਮੰਜੀ ਸਾਹਿਬ), ਕੋਰੀਓਗ੍ਰਾਫ਼ੀ ਵਿਚ ਆਕਸਫੋਰਡ ਸੀ. ਸੈਕੰ. ਸਕੂਲ ਬਰਮਾਲੀਪੁਰ (ਪਾਇਲ), ਸਰਸਵਤੀ ਸੀ. ਸੈਕੰ. ਸਕੂਲ, ਕਲੀ, ਵਾਰ ਅਤੇ ਕਵੀਸ਼ਰੀ ਵਿਚ ਕਲਗ਼ੀਧਰ ਅਕੈਡਮੀ ਸੀ. ਸੈਕੰ. ਸਕੂਲ ਦੁੱਗਰੀ, ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਸੀ. ਸੈਕੰ. ਸਕੂਲ, ਕੋਟਾਂ (ਮੰਜੀ ਸਾਹਿਬ), ਗੀਤ ਤੇ ਲੋਕਗੀਤ ਵਿਚ ਆਕਸਫੋਰਡ ਸੀ. ਸੈਕੰ. ਸਕੂਲ ਬਰਮਾਲੀਪੁਰ (ਪਾਇਲ), ਗੁਰੂ ਨਾਨਕ ਮਾਡਲ ਸੀ. ਸੈਕੰ. ਸਕੂਲ, ਦੋਰਾਹਾ, ਸਟਿੱਲ ਲਾਈਫ਼ ਅਤੇ ਕੋਲਾਜ ਮੇਕਿੰਗ ਵਿਚ ਆਕਸਫੋਰਡ ਸੀ. ਸੈਕੰ. ਸਕੂਲ ਬਰਮਾਲੀਪੁਰ (ਪਾਇਲ), ਪੋਸਟਰ ਮੇਕਿੰਗ ਤੇ ਰੰਗੋਲੀ ਵਿਚ ਟੈਗੋਰ ਇੰਟਰਨੈਸ਼ਨਲ ਸਕੂਲ ਸਾਹਨੇਵਾਲ, ਗੁਰੂ ਨਾਨਕ ਮਾਡਲ ਸੀ. ਸੈਕੰ. ਸਕੂਲ ਦੋਰਾਹਾ, ਮਹਿੰਦੀ ਮੁਕਾਬਲੇ ਵਿਚ ਟੈਗੋਰ ਇੰਟਰਨੈਸ਼ਨਲ ਸਕੂਲ ਸਾਹਨੇਵਾਲ, ਗਰੁੱਪ ਡਾਂਸ ਵਿਚ ਸਕੂਲ ਆਫ਼ ਐਮੀਨੈਂਸ ਸਾਹਨੇਵਾਲ, ਆਕਸਫੋਰਡ ਸੀ. ਸੈਕੰ. ਸਕੂਲ ਬਰਮਾਲੀਪੁਰ (ਪਾਇਲ), ਸੋਲੋ ਡਾਂਸ ਵਿਚ ਖ਼ਾਲਸਾ ਸੀ. ਸੈਕੰ. ਸਕੂਲ ਦੋਰਾਹਾ, ਆਕਸਫੋਰਡ ਸੀ. ਸੈਕੰ. ਸਕੂਲ ਬਰਮਾਲੀਪੁਰ (ਪਾਇਲ), ਕਹਾਣੀ ਲੇਖਣ ਅਤੇ ਅੰਗਰੇਜ਼ੀ ਸੁੰਦਰ ਲਿਖਾਈ ਵਿਚ ਸਕੂਲ ਆਫ਼ ਐਮੀਨੈਂਸ ਸਾਹਨੇਵਾਲ, ਪੰਜਾਬੀ ਅਤੇ ਹਿੰਦੀ ਸੁੰਦਰ ਲਿਖਾਈ ਮੁਕਾਬਲੇ ਵਿਚ ਸੀ. ਸੈਕੰ. ਸਕੂਲ ਉਮੈਦਪੁਰ, ਗੁਰੂ ਨਾਨਕ ਮਾਡਲ ਸੀ. ਸੈਕੰ. ਸਕੂਲ ਦੋਰਾਹਾ, ਭਾਸ਼ਣ ਮੁਕਾਬਲੇ ਵਿਚ ਸੰਤ ਕਿਰਪਾਲ ਸਿੰਘ ਸੇਵਾ ਪੰਥੀ ਸੀ. ਸੈਕੰ. ਸਕੂਲ ਨੀਲੋਂ, ਆਕਸਫੋਰਡ ਸੀ. ਸੈਕੰ. ਸਕੂਲ ਬਰਮਾਲੀਪੁਰ (ਪਾਇਲ), ਕਵਿਤਾ ਉਚਾਰਣ ਮੁਕਾਬਲੇ ਵਿਚ ਆਕਸਫੋਰਡ ਸੀ. ਸੈਕੰ. ਸਕੂਲ ਬਰਮਾਲੀਪੁਰ (ਪਾਇਲ), ਕਲਗ਼ੀਧਰ ਅਕੈਡਮੀ ਸੀ. ਸੈਕੰ. ਸਕੂਲ ਦੁੱਗਰੀ, ਦਸਤਾਰ ਸਜਾਉਣ ਮੁਕਾਬਲੇ ਵਿੱਚ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਸੀ. ਸੈਕੰ. ਸਕੂਲ, ਕੋਟਾਂ (ਮੰਜੀ ਸਾਹਿਬ), ਗੁਰੂ ਨਾਨਕ ਮਾਡਲ ਸੀ. ਸੈਕੰ. ਸਕੂਲ, ਦੋਰਾਹਾ ਨੇ ਪਹਿਲੇ ਦੂਜੇ ਇਨਾਮ ਪ੍ਰਾਪਤ ਕੀਤੇ।
ਪਿਛਲੀ ਖ਼ਬਰ ਲਲਹੇੜੀ ਸਕੂਲ ਵਿਖੇ ਵਿਦਿਆਰਥੀਆਂ ਨੂੰ ਪੋਕਸੋ ਐਕਟ-2012 ਬਾਰੇ ਕੀਤਾ ਜਾਗਰੂਕ ਅਗਲੀ ਖ਼ਬਰ ਦ੍ਰਿਸ਼ਟੀ ਡਾ. ਆਰ. ਸੀ. ਜੈਨ ਸਕੂਲ ਨਾਰੰਗਵਾਲ ਵਿਖੇ ਸਾਲਾਨਾ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।