ਯੁਵਕ ਮੇਲੇ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ-ਪ੍ਰਿੰਸੀਪਲ ਰਜਿੰਦਰ ਕੌਰ
ਮਾਛੀਵਾੜਾ ਸਾਹਿਬ, 20 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਝਾੜ ਸਾਹਿਬ ਵਿਖੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਕਰਵਾਏ ਜਾ ਰਹੇ ਯੂਥ ਐਂਡ ਹੈਰੀਟੇਜ ਫੈਸਟੀਵਲ ਜ਼ੋਨ- 1 ਚੰਡੀਗੜ੍ਹ ਦੀਆਂ ਤਿਆਰੀਆਂ ਜ਼ੋਰਾਂ ’ਤੇ ਜਾਰੀ ਹਨ। ਪ੍ਰਿੰਸੀਪਲ ਡਾ.
ਮਾਛੀਵਾੜਾ ਸਾਹਿਬ, 20 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਝਾੜ ਸਾਹਿਬ ਵਿਖੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਕਰਵਾਏ ਜਾ ਰਹੇ ਯੂਥ ਐਂਡ ਹੈਰੀਟੇਜ ਫੈਸਟੀਵਲ ਜ਼ੋਨ- 1 ਚੰਡੀਗੜ੍ਹ ਦੀਆਂ ਤਿਆਰੀਆਂ ਜ਼ੋਰਾਂ ’ਤੇ ਜਾਰੀ ਹਨ। ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੇ ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਵਿਖੇ 23 ਤੋਂ 26 ਅਕਤੂਬਰ 2026 ਤੱਕ ਹੋਣ ਜਾ ਰਹੇ ਇਸ ਯੂਥ ਫੈਸਟੀਵਲ ਵਿਚ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਭਾਗ ਲੈਣਗੀਆਂ। ਯੂਥ ਫੈਸਟੀਵਲ ਦੇ ਪਹਿਲੇ ਦਿਨ ਗਿੱਧਾ, ਭੰਗੜਾ, ਮੁਹਾਵਰੇਦਾਰ ਵਾਰਤਾਲਾਪ, ਭੰਡ, ਆਨ ਦਾ ਸਪੋਟ ਪੇਂਟਿੰਗ, ਫੋਟੋਗ੍ਰਾਫੀ, ਕੋਲਾਜ ਮੇਕਿੰਗ, ਪੋਸਟਰ ਮੇਕਿੰਗ, ਇੰਸਟਾਲੇਸ਼ਨ, ਕਲੇਅ ਮੋਡਲਿੰਗ, ਹੈਰੀਟੇਜ਼ ਕੁਇਜ਼, ਕਾਰਟੂਨਿੰਗ, ਸਟਿੱਲ ਲਾਈਫ ਡਰਾਇੰਗ, ਰੰਗੋਲੀ ਦੇ ਮੁਕਾਬਲੇ ਹੋਣਗੇ, ਦੂਜੇ ਦਿਨ ਸ਼ਬਦ/ਭਜਨ, ਕਲਾਸੀਕਲ ਮਿਊਜਿਕ ਵੋਕਲ, ਕਵਿਤਾ ਉਚਾਰਨ, ਗੀਤ/ਗਜਲ, ਵਨ ਐਕਟ ਪਲੇਅ, ਹਿਸਟਰੋਨਿਕਸ, ਸੁੰਦਰ ਲਿਖਾਈ, ਡਿਬੇਟ, ਭਾਸ਼ਣ, ਕਵਿਤਾ ਲਿਖਣ ਅਤੇ ਲੇਖ ਲਿਖਣ ਦੇ ਮੁਕਾਬਲੇ ਹੋਣਗੇ, ਤੀਜੇ ਦਿਨ ਫੋਕ ਆਰਕੈਸਟਰਾ, ਇੰਡੀਅਨ ਆਰਕੈਸਟਰਾ, ਪਰਕਸ਼ਨ, ਨਾਨ-ਪਰਕਸ਼ਨ, ਫੋਕ ਇਸਟਰੂਮੈਂਟ, ਕਢਾਈ (ਫੁਲਕਾਰੀ, ਬਾਗ਼), ਦਸੂਤੀ/ਕਰਾਸ ਸਟਿੱਚ, ਪੱਖੀ ਬਣਾਉਣਾ, ਮਾਈਮ, ਸਕਿੱਟ, ਮਿਮਿਕਰੀ, ਬੁਣਤੀ, ਅਤੇ ਮਹਿੰਦੀ ਡਿਜਾਈਨਿੰਗ ਦੇ ਮੁਕਾਬਲੇ ਅਤੇ ਚੌਥੇ ਦਿਨ ਕਲਾਸੀਕਲ ਡਾਂਸ, ਗਰੁੱਪ ਡਾਂਸ, ਲੇਡੀਜ਼ ਟਰਡੀਸ਼ਨਲ ਗੀਤ, ਕਲੀ, ਗੁੱਡੀਆਂ ਪਟੋਲੇ, ਪਰਾਂਦਾ, ਨਾਲਾ ਬਣਾਉਣਾ, ਟੋਕਰੀ-ਛਿੱਕੂ ਬਣਾਉਣਾ, ਜਰਨਲ ਕੁਇਜ਼, ਲੋਕ ਨਾਚ, ਕਵੀਸ਼ਰੀ, ਵਾਰ, ਖਿੱਦੋ, ਈਨੂੰ, ਪੀੜ੍ਹੀ, ਮਿੱਟੀ ਦੇ ਖਿਡੋਣੇ ਬਣਾਉਣਾ ਅਤੇ ਰੱਸਾ ਵੱਟਣਾ ਦੇ ਮੁਕਾਬਲੇ ਹੋਣਗੇ। ਯੂਥ ਵੈਲਫੇਅਰ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਇਸ ਵਾਰ ਯੁਵਕ ਮੇਲੇ ਦਾ ਥੀਮ ‘ਮੁਕਾਬਲੇ ਤੋਂ ਪਰ੍ਹੇ: ਰਚਨਾਤਮਕ ਅਤੇ ਆਪਸੀ ਮਿਲਵਰਤਣ ਦਾ ਜਸ਼ਨ’ ਰੱਖਿਆ ਗਿਆ।