ਟੈਗੋਰ ਗਲੋਬਲ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਸਮਰਾਲਾ, 19 ਅਕਤੂਬਰ (ਕੁਲਵਿੰਦਰ ਸਿੰਘ)-ਟੈਗੋਰ ਗਲੋਬਲ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਦੁਸਹਿਰੇ ਦਾ ਤਿਉਹਾਰ ਸਕੂਲ ਦੇ ਡਾਇਰੈਕਟਰ ਬਾਲ ਕ੍ਰਿਸ਼ਨ ਅਨੇਜਾ ਤੇ ਸਵਾਤੀ ਅਨੇਜਾ ਦੇ ਸੁਚੱਜੇ ਮਾਰਗ ਦਰਸ਼ਨ ਹੇਠ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ। ਇਸ ਮੌਕੇ ਵਿਦਿਆਰਥੀਆਂ ਨੇ ਭਗਵਾਨ ਸ੍ਰੀ ਰਾਮ, ਮਾਤਾ ਸੀਤਾ ਅਤੇ ਸ੍ਰੀ ਲਕਸ਼ਮਣ ਦੇ ਰੂਪ ਧਾਰਨ ਕਰ ਕੇ ਰਾਮਲੀਲ੍ਹਾ ਦਾ ਜੀਵੰਤ ਮੰਚਨ ਕੀਤਾ।
ਅਜੀਤ ਡੈਸਕ
20-10-2026