19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਐਕਟਿਵਾ ਨੂੰ ਮਾਰੀ ਟੱਕਰ, ਜ਼ਖ਼ਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ

ਕੁਹਾੜਾ, 18 ਅਕਤੂਬਰ ( ਸੰਦੀਪ ਸਿੰਘ ਕੁਹਾੜਾ)-ਲੁਧਿਆਣਾ ਚੰਡੀਗੜ੍ਹ ਮਾਰਗ ਸਥਿਤ ਪਿੰਡ ਭੈਰੋਮੁੰਨਾ ਕੱਟ ਨੇੜੇ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਵਲੋਂ ਐਕਟਿਵਾ ਨੂੰ ਟੱਕਰ ਮਾਰਨ ਕਾਰਨ ਜ਼ਖ਼ਮੀ ਹੋਏ ਵਿਅਕਤੀ ਤੇਜਪਾਲ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਕੂੰਮ ਕਲਾਂ ਦੀ ਪੁਲਿਸ ਨੇ ਅਨੂਪ ਪੁੱਤਰ ਰਾਮ ਸਨਜੀਵਨ ਵਾਸੀ ਖ਼ਾਲਸਾ ਕਾਲੋਨੀ ਕੁਹਾੜਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਹਾਦਸੇ ਦਾ ਸ਼ਿਕਾਰ ਹੋਏ ਤੇਜਪਾਲ ਸਿੰਘ ਦੀ ਤਸਵੀਰ। 19-10-2026
ਕੁਹਾੜਾ, 18 ਅਕਤੂਬਰ ( ਸੰਦੀਪ ਸਿੰਘ ਕੁਹਾੜਾ)-ਲੁਧਿਆਣਾ ਚੰਡੀਗੜ੍ਹ ਮਾਰਗ ਸਥਿਤ ਪਿੰਡ ਭੈਰੋਮੁੰਨਾ ਕੱਟ ਨੇੜੇ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਵਲੋਂ ਐਕਟਿਵਾ ਨੂੰ ਟੱਕਰ ਮਾਰਨ ਕਾਰਨ ਜ਼ਖ਼ਮੀ ਹੋਏ ਵਿਅਕਤੀ ਤੇਜਪਾਲ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਕੂੰਮ ਕਲਾਂ ਦੀ ਪੁਲਿਸ ਨੇ ਅਨੂਪ ਪੁੱਤਰ ਰਾਮ ਸਨਜੀਵਨ ਵਾਸੀ ਖ਼ਾਲਸਾ ਕਾਲੋਨੀ ਕੁਹਾੜਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਹੌਲਦਾਰ ਹਰਸਿਮਰਨਜੀਤ ਸਿੰਘ ਅਨੁਸਾਰ ਸ਼ਿਕਾਇਤਕਰਤਾ ਪਰਮਿੰਦਰ ਕੌਰ ਪਤਨੀ ਤੇਜਪਾਲ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 15 ਅਕਤੂਬਰ ਨੂੰ ਉਹ ਆਪਣੇ ਪਰਿਵਾਰ ਸਮੇਤ ਕਟਾਣਾ ਸਾਹਿਬ ਜਾ ਰਹੀ ਸੀ। ਉਸ ਦਾ ਪਤੀ ਤੇਜਪਾਲ ਸਿੰਘ (5 2) ਆਪਣੀ ਐਕਟਿਵਾ ’ਤੇ ਉਨ੍ਹਾਂ ਤੋਂ ਅੱਗੇ ਜਾ ਰਿਹਾ ਸੀ, ਜਦਕਿ ਉਹ ਖ਼ੁਦ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਮੋਟਰਸਾਈਕਲ ’ਤੇ ਸਵਾਰ ਸੀ। ਜਦੋਂ ਉਹ ਪਿੰਡ ਭੈਰੋਮੁੰਨਾ ਕੱਟ ਨੇੜੇ ਚੰਡੀਗੜ੍ਹ ਰੋਡ ’ਤੇ ਪਹੁੰਚੇ ਤਾਂ ਉਕਤ ਵਿਅਕਤੀ ਨੇ ਆਪਣਾ ਮੋਟਰਸਾਈਕਲ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾਉਂਦਿਆਂ ਤੇਜਪਾਲ ਸਿੰਘ ਦੀ ਐਕਟਿਵਾ ਵਿਚ ਟੱਕਰ ਮਾਰ ਦਿੱਤੀ ਅਤੇ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸੇ ਵਿਚ ਤੇਜਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਫੋਰਟਿਸ ਹਸਪਤਾਲ, ਲੁਧਿਆਣਾ ਵਿਖੇ ਦਾਖ਼ਲ ਕਰਵਾਇਆ ਗਿਆ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਵਲੋਂ ਪਰਮਿੰਦਰ ਕੌਰ ਦੇ ਬਿਆਨਾਂ ਦੇ ਅਧਾਰ ’ਤੇ ਅਨੂਪ ਵਾਸੀ ਕੁਹਾੜਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਚਵਿੰਡਾ ਦੇਵੀ ਵਿਖੇ ਮਾਤਾ ਜੀ ਦਾ ਦੋ ਰੋਜ਼ਾ ਇਤਿਹਾਸਕ ਮੇਲਾ ਅੱਜ ਤੋਂ ਅਗਲੀ ਖ਼ਬਰ ਖੰਨਾ ਵਿਚ ਪਾਵਨ ਸ੍ਰੀ ਰਾਮਲੀਲ੍ਹਾ ਦੇ ਸੱਤਵੇਂ ਦਿਨ ਰਾਵਣ ਨੇ ਕੀਤਾ ਮਾਤਾ ਸੀਤਾ ਦਾ ਹਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।