19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਰਾਮਪੁਰ ਸਹਿਕਾਰੀ ਸਭਾ ਪਿੰਡ ਵਾਸੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ-ਪ੍ਰਧਾਨ ਗੁਨੀ

ਦੋਰਾਹਾ, 18 ਅਕਤੂਬਰ (ਮਨਜੀਤ ਸਿੰਘ ਗਿੱਲ)-ਜਿਲਾ ਲੁਧਿਆਣੇ ਦੀਆਂ ਸਹਿਕਾਰੀ ਸਭਾਵਾਂ ਵਿੱਚ ਮੋਰਲੀ ਕਤਾਰ ਵਿੱਚ ਗਿਣੀ ਜਾਣ ਵਾਲੀ ਰਾਮਪੁਰ ਕੋਆਪਰੇਟਿਵ ਸੁਸਾਇਟੀ ਨੇ ਪਿੰਡ ਵਾਸੀਆਂ ਦੀ ਸਹੂਲਤ ਲਈ ਆਟਾ ਚੱਕੀ ਦੀ ਸ਼ੁਰੂਆਤ ਕੀਤੀ ਹੈ। ਇਸ ਆਟਾ ਚੱਕੀ ਦੀ ਸ਼ੁਰੂਆਤ ਕਰਨ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਤਜੇਸਵਰ ਸਿੰਘ ਡਿਪਟੀ ਰਜਿਸਟਰਾਂਰ ਲੁਧਿਆਣਾ ਨੇ ਆਖਿਆ ਕਿ ਸਹਿਕਾਰਤਾ ਵਿਭਾਗ ਵੱਲੋਂ ਕਿਸਾਨਾਂ ਦੇ ਨਾਲ ਨਾਲ ਆਮ ਲੋਕਾਂ ਲਈ ਵੀ ਲਾਭਕਾਰੀ ਯੋਜਨਾਵਾਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ ਤਾਂ ਕਿ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ।

ਪਿੰਡ ਰਾਮਪੁਰ ਵਿਖੇ ਕੋਆਪਰੇਟਿਵ ਸੁਸਾਇਟੀ ਵਲੋਂ ਲਗਾਈ ਆਟਾ ਚੱਕੀ ਦਾ ਰਸਮੀ ਉਦਘਾਟਨ ਕਰਦੇ ਹੋਏ ਡਿਪਟੀ ਰਜਿਸਟਰ ਤੇ ਹੋਰ। ਤਸਵੀਰ ਗਿੱਲ 19-10-2026
ਦੋਰਾਹਾ, 18 ਅਕਤੂਬਰ (ਮਨਜੀਤ ਸਿੰਘ ਗਿੱਲ)-ਜਿਲਾ ਲੁਧਿਆਣੇ ਦੀਆਂ ਸਹਿਕਾਰੀ ਸਭਾਵਾਂ ਵਿੱਚ ਮੋਰਲੀ ਕਤਾਰ ਵਿੱਚ ਗਿਣੀ ਜਾਣ ਵਾਲੀ ਰਾਮਪੁਰ ਕੋਆਪਰੇਟਿਵ ਸੁਸਾਇਟੀ ਨੇ ਪਿੰਡ ਵਾਸੀਆਂ ਦੀ ਸਹੂਲਤ ਲਈ ਆਟਾ ਚੱਕੀ ਦੀ ਸ਼ੁਰੂਆਤ ਕੀਤੀ ਹੈ। ਇਸ ਆਟਾ ਚੱਕੀ ਦੀ ਸ਼ੁਰੂਆਤ ਕਰਨ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਤਜੇਸਵਰ ਸਿੰਘ ਡਿਪਟੀ ਰਜਿਸਟਰਾਂਰ ਲੁਧਿਆਣਾ ਨੇ ਆਖਿਆ ਕਿ ਸਹਿਕਾਰਤਾ ਵਿਭਾਗ ਵੱਲੋਂ ਕਿਸਾਨਾਂ ਦੇ ਨਾਲ ਨਾਲ ਆਮ ਲੋਕਾਂ ਲਈ ਵੀ ਲਾਭਕਾਰੀ ਯੋਜਨਾਵਾਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ ਤਾਂ ਕਿ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ। ਇਸ ਸਮੇਂ ਸਹਿਕਾਰੀ ਸਭਾ ਰਾਮਪੁਰ ਦੇ ਪ੍ਰਧਾਨ ਰਜਿੰਦਰ ਸਿੰਘ ਗੁਨੀ ਨੇ ਆਖਿਆ ਕਿ ਸਭਾ ਵੱਲੋਂ ਪਹਿਲਾਂ ਕਿਸਾਨਾਂ ਲਈ ਖੇਤੀਬਾੜੀ ਦੇ ਸੰਦ ਬਹੁਤ ਹੀ ਸਸਤੀਆਂ ਦਰਾਂ ਤੇ ਸੇਵਾਵਾਂ ਲਈ ਦਿੱਤੇ ਜਾਂਦੇ ਹਨ। ਸਭਾ ਦਾ ਆਪਣਾ ਮੈਰਿਜ ਪੈਲਸ ਵੀ ਹੈ ਅਤੇ ਲੋਕਾਂ ਦੀ ਸਹੂਲਤ ਵਿੱਚ ਵਾਧਾ ਕਰਦੇ ਆਂ ਹੁਣ ਆਟਾ ਚੱਕੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਮੇਂ ਹਰਪ੍ਰੀਤ ਕੌਰ ਸਹਾਇਕ ਰਜਿਸਟਰਾਰ ਪਾਇਲ, ਜਸਵੰਤ ਸਿੰਘ ਇੰਸਪੈਕਟਰ, ਇੰਦਰਜੀਤ ਸਿੰਘ ਆਡਿਟ ਇੰਸਪੈਕਟਰ, ਰਾਜਿੰਦਰ ਸਿੰਘ ਪ੍ਰਧਾਨ ਸਭਾ ਤੇ ਸਮੂਹ ਕਮੇਟੀ ਮੈਂਬਰ, ਮਨਦੀਪ ਸਿੰਘ ਸੈਕਟਰੀ ਤੇ ਸਮੂਹ ਸਟਾਫ, ਸੁਖਮਿੰਦਰ ਸਿੰਘ ਜ ਟਾਣਾ, ਅਮਨਦੀਪ ਦਹੇੜੂ, ਰਘਵੀਰ ਸਿੰਘ ਬੀਜਾਂ, ਦਲਜੀਤ ਸਿੰਘ ਘੁਡਾਣੀ, ਕੁਲਵੀਰ ਸਿੰਘ ਸਹਾਰਨ ਮਾਜਰਾ, ਕਰਮਜੀਤ ਸਿੰਘ ਜਗੇੜਾ, ਲੱਖਾਂ ਸਿੰਘ ਘਲੋਟੀ, ਕਮੇਟੀ ਮੈਂਬਰ, ਸਭਾ ਦਾ ਸਟਾਫ ਅਤੇ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਅੰਦਰ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣੇਗੀ-ਸ਼ਰਨਜੀਤ ਸਿੰਘ ਢਿੱਲੋਂ - ਅੰਮ੍ਰਿਤਪਾਲ ਸਿੰਘ ਸੰਧੂ ਨੂੰ... ਅਗਲੀ ਖ਼ਬਰ ਵਿਧਾਇਕ ਗਿਆਸਪੁਰਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਵਰਤੀ ਸ਼ਬਦਾਵਲੀ ਨਿੰਦਣਯੋਗ-ਲਖਵੀਰ ਸਿੰਘ ਲੱਖਾ ਕਿਹਾ, ਧਾਰਮਿਕ ਮਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।