19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਨਹੀਂ ਰਹੇ ਸਾਹਿਤਕਾਰ ਰਘਬੀਰ ਸਿੰਘ ਭਰਤ, ਅੰਤਿਮ ਸੰਸਕਾਰ ਮੌਕੇ ਪਹੁੰਚੀਆਂ ਵੱਖ-ਵੱਖ ਸ਼ਖ਼ਸੀਅਤਾਂ

ਮਾਛੀਵਾੜਾ ਸਾਹਿਬ, 18 ਅਕਤੂਬਰ (ਮਨੋਜ ਕੁਮਾਰ/ਰਾਜਦੀਪ ਸਿੰਘ ਅਲਬੇਲਾ)-ਸਾਹਿਤ ਜਗਤ ਦਾ ਚਮਕਦਾ ਸਿਤਾਰਾ ਤੇ ਲਗਭਗ 24 ਕਿਤਾਬਾਂ ਦੇ ਲੇਖਕ ਸੇਵਾ ਮੁਕਤ ਅਧਿਆਪਕ ਰਘਬੀਰ ਸਿੰਘ ਭਰਤ ਅਚਾਨਕ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਬੀਤੀ ਰਾਤ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜੀ ਤਾਂ ਇਲਾਜ ਲਈ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਕਾਫੀ ਕੋਸ਼ਿਸ਼ ਤੋਂ ਬਾਦ ਵੀ ਅਖੀਰ ਉਨ੍ਹਾਂ ਦੀ ਮੌਤ ਹੋ ਗਈ।

ਸਵ. ਰਘਬੀਰ ਸਿੰਘ ਭਰਤ ਦੀ ਫਾਇਲ ਫੋਟੋ। 19-10-2026
ਮਾਛੀਵਾੜਾ ਸਾਹਿਬ, 18 ਅਕਤੂਬਰ (ਮਨੋਜ ਕੁਮਾਰ/ਰਾਜਦੀਪ ਸਿੰਘ ਅਲਬੇਲਾ)-ਸਾਹਿਤ ਜਗਤ ਦਾ ਚਮਕਦਾ ਸਿਤਾਰਾ ਤੇ ਲਗਭਗ 24 ਕਿਤਾਬਾਂ ਦੇ ਲੇਖਕ ਸੇਵਾ ਮੁਕਤ ਅਧਿਆਪਕ ਰਘਬੀਰ ਸਿੰਘ ਭਰਤ ਅਚਾਨਕ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਬੀਤੀ ਰਾਤ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜੀ ਤਾਂ ਇਲਾਜ ਲਈ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਕਾਫੀ ਕੋਸ਼ਿਸ਼ ਤੋਂ ਬਾਦ ਵੀ ਅਖੀਰ ਉਨ੍ਹਾਂ ਦੀ ਮੌਤ ਹੋ ਗਈ। ਰਘਵੀਰ ਭਰਤ ਦੀ ਅਗਲੀ ਨਵੀਂ ਕਿਤਾਬ ਐਤਵਾਰ ਨੂੰ ਪੰਜਾਬੀ ਭਵਨ ਵਿਚ ਰਿਲੀਜ਼ ਹੋਣੀ ਸੀ ਤੇ ਇੱਕ ਖ਼ਾਸ ਪਹਿਲੂ ਇਹ ਕਿ ਆਪਣੀ 89 ਸਾਲਾ ਵਿਚ ਉਨ੍ਹਾਂ ਜ਼ਿੰਦਗੀ ਦਾ ਹਰ ਪਲ ਸਿਹਤ ਸੰਭਾਲ ’ਤੇ ਜ਼ੋਰ ਦਿੱਤਾ ਤੇ ਦੁਨੀਆਂ ਤੋਂ ਰੁਖ਼ਸਤ ਹੋਣ ਮੌਕੇ ਵੀ ਉਹ ਇੱਕ ਦਮ ਤੰਦਰੁਸਤ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਮਾਛੀਵਾੜਾ ਦੇ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ, ਜਿੱਥੇ ਪ੍ਰੋਫੈਸਰ ਹਮਦਰਦਵੀਰ ਯਾਦਗਾਰੀ ਕਮੇਟੀ ਤੇ ਲੇਖਕ ਮੰਚ ਸਮਰਾਲਾ ਵਲੋਂ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ, ਬਲਬੀਰ ਸਿੰਘ ਬੱਬੀ, ਕਰਮਜੀਤ ਸਿੰਘ ਨੇ ਦੁਸ਼ਾਲੇ ਪਾਏ ਤੇ ਉਨ੍ਹਾਂ ਦੇ ਅਤਿ ਨਜ਼ਦੀਕੀ ਸਾਥੀਆਂ ਵਿਚੋਂ ਉੱਘੀ ਸਾਹਿੱਤਿਕ ਸ਼ਖ਼ਸੀਅਤ ਮਾਸਟਰ ਤੇਲੂ ਰਾਮ ਕੁਹਾੜਾ ਨੇ ਵੀ ਦੁਸ਼ਾਲੇ ਪਾਏ। ਇਸ ਮੌਕੇ ਸਾਹਿਤ ਜਗਤ ਦੇ ਨਾਲ ਨਾਲ ਸਮਾਜਿਕ ਜਥੇਬੰਦੀਆਂ ਦੇ ਆਗੂ ਤੇ ਰਾਜਨੀਤਿਕ ਖੇਤਰ ਬਾਲ ਜੁੜੇ ਕਈ ਸਥਾਨਕ ਆਗੂ ਵੀ ਮੌਜੂਦ ਸਨ।
ਪਿਛਲੀ ਖ਼ਬਰ ਖੰਨਾ ਵਿਚ ਪਾਵਨ ਸ੍ਰੀ ਰਾਮਲੀਲ੍ਹਾ ਦੇ ਸੱਤਵੇਂ ਦਿਨ ਰਾਵਣ ਨੇ ਕੀਤਾ ਮਾਤਾ ਸੀਤਾ ਦਾ ਹਰਨ ਅਗਲੀ ਖ਼ਬਰ ਇੰਟਰਨੈਸ਼ਨਲ ਡੇਅਰੀ ਐਂਡ ਐਗਰੀ ਐਕਸਪੋ 2026 ਮੇਲੇ ਸੰਬੰਧੀ ਹੋਈ ਮੀਟਿੰਗ ਰਿਟਾਇਡ ਡਾ. ਪਰਮਿੰਦਰ ਸਿੰਘ ਦਾ ਕੀਤਾ ਵਿਸੇਸ਼ ਸਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।