27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਕੈਨੇਡਾ ਸਰਕਾਰ ਵਲੋਂ ਅੰਗਦ ਸਿੰਘ ਘੁੰਗਰਾਣਾ ਯੂ.ਏ.ਈ. ਦੇ ਰਾਜਦੂਤ ਨਿਯੁਕਤ

ਅਹਿਮਦਗੜ੍ਹ, 26 ਸਤੰਬਰ (ਰਵਿੰਦਰ ਪੁਰੀ)-ਲਾਗਲੇ ਪਿੰਡ ਘੁੰਗਰਾਣਾ ਦੇ ਜਮਪਲ ਢਿੱਲੋਂ ਪਰਿਵਾਰ ਨਾਲ ਸਬੰਧ ਰੱਖਦੇ ਅੰਗਦ ਸਿੰਘ ਢਿੱਲੋਂ ਨੇ ਇੱਕ ਬਾਰ ਫੇਰ ਪਿੰਡ ਦਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਜਿਨ੍ਹਾਂ ਨੂੰ ਬੀਤੇ ਕੱਲ ਕੈਨੇਡਾ ਦੀ ਸਰਕਾਰ ਵੱਲੋਂ ਸੰਯੁਕਤ ਅਰਬ ਅਮੀਰਾਤ ਵਿੱਚ ਆਪਣਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ।

ਅਜੀਤ ਡੈਸਕ 27-09-2026
ਅਹਿਮਦਗੜ੍ਹ, 26 ਸਤੰਬਰ (ਰਵਿੰਦਰ ਪੁਰੀ)-ਲਾਗਲੇ ਪਿੰਡ ਘੁੰਗਰਾਣਾ ਦੇ ਜਮਪਲ ਢਿੱਲੋਂ ਪਰਿਵਾਰ ਨਾਲ ਸਬੰਧ ਰੱਖਦੇ ਅੰਗਦ ਸਿੰਘ ਢਿੱਲੋਂ ਨੇ ਇੱਕ ਬਾਰ ਫੇਰ ਪਿੰਡ ਦਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਜਿਨ੍ਹਾਂ ਨੂੰ ਬੀਤੇ ਕੱਲ ਕੈਨੇਡਾ ਦੀ ਸਰਕਾਰ ਵੱਲੋਂ ਸੰਯੁਕਤ ਅਰਬ ਅਮੀਰਾਤ ਵਿੱਚ ਆਪਣਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ। ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਅਨੰਦ ਵੱਲੋਂ ਕੀਤੇ ਗਏ ਇਸ ਐਲਾਨ ਨਾਲ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਅੰਗਦ ਸਿੰਘ ਢਿੱਲੋਂ ਦੇ ਪੜਦਾਦਾ ਸਰਦਾਰ ਗੁਰਨਾਮ ਸਿੰਘ ਘੁੰਗਰਾਣਾ 1937 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ ਅਤੇ ਦਾਦਾ ਸਰਦਾਰ ਜਗਜੀਤ ਸਿੰਘ ਘੁੰਗਰਾਣਾ ਅਕਾਲੀ ਸਰਕਾਰ ਵੇਲੇ 1997 ਤੋਂ 2002 ਤੱਕ ਪੰਜਾਬ ਐਗਰੋ ਇੰਡਸਟਰੀ ਦੇ ਚੇਅਰਮੈਨ ਸਨ। ਪੰਜਾਬ ਦੇ ਜਨਮੇ ਅੰਗਦ ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਦਫਤਰ ਵਿਚ ਬਤੌਰ ਡਾਇਰੈਕਟਰ ਆਫ਼ ਅਪਰੇਸ਼ਨਜ਼ ਐਂਡ ਸਟੇਕਹੋਲਡਰ, ਅਤੇ ਕੈਨੇਡਾ ਵੱਲੋਂ ਜੀ 7, ਜੀ 20, ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿੱਚ ਵੀ ਕੰਮ ਕੀਤਾ ਹੈ। ਉਨਾਂ ਨੇ ਆਪਣੀ ਉਚੇਰੀ ਸਿੱਖਿਆ ਕੈਨੇਡਾ ਤੋਂ ਪ੍ਰਾਪਤ ਕੀਤੀ। ਅੰਗਦ ਸਿੰਘ ਦੇ ਪਿਤਾ ਸਰਦਾਰ ਨੈਣ ਇੰਦਰ ਸਿੰਘ ਢਿੱਲੋਂ ਨੇ ਫੋਨ ਤੇ ਜਾਣਕਾਰੀ ਸਾਂਝੀ ਕਰਦੇ ਹੋਏ ਖੁਸ਼ੀ ਜਾਹਰ ਕੀਤੀ ਕਿ ਅੰਗਦ ਸਿੰਘ ਨੇ ਪਰਵਾਰ ਦੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਨਾ ਸਿਰਫ਼ ਪਿੰਡਾਂ ਘੁੰਗਰਾਣਾ ਦੀ ਬਲਕਿ ਸਾਰੇ ਇਲਾਕੇ ਦਾ ਮਾਣ ਵਧਾਇਆ ਹੈ।
ਪਿਛਲੀ ਖ਼ਬਰ ਮਾਈਂਡ ਮੇਕਰ ਰਾਹੀਂ ਜਰਮਨੀ ਦਾ ਸਟੂਡੈਂਟ ਵੀਜ਼ਾ ਕੀਤਾ ਹਾਸਿਲ ਅਗਲੀ ਖ਼ਬਰ ਇਤਹਾਸਕ ਪਿੰਡ ਘੁਡਾਣੀ ਕਲਾਂ ਵਿਖੇ ਹਲਕਾ ਵਿਧਾਇਕ ਗਿਆਸਪੁਰਾ ਵੱਲੋਂ ਵਿਕਾਸ ਕਾਰਜਾਂ ਦਾ ਉਦਘਾਟਨ ਹਲਕਾ ਪਾਇਲ ਦੇ ਸਰਵਪੱਖੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।