ਪਾਰਲਰ ਗਈ ਲੜਕੀ ਘਰ ਨਹੀਂ ਪਰਤੀ
ਪਟਿਆਲਾ, 19 ਨਵੰਬਰ (ਮਨਦੀਪ ਸਿੰਘ ਖਰੌੜ)-ਇੱਥੋਂ ਦੀ ਰਹਿਣ ਵਾਲੀ ਇਕ ਲੜਕੀ ਕਿਸੇ ਦੇ ਵਿਆਹ ’ਚ ਪਾਰਲਰ ਦਾ ਕੰਮ ਕਰਨ ਗਈ ਸੀ ਪਰ ਹਾਲੇ ਤਕ ਘਰ ਨਹੀਂ ਪਰਤੀ। ਉਕਤ ਸ਼ਿਕਾਇਤ ਲੜਕੀ ਦੇ ਪਿਤਾ ਨੇ ਥਾਣਾ ਸਦਰ ’ਚ ਦਰਜ ਕਰਵਾਈ ਕਿ ਉਨ੍ਹਾਂ ਦੀ ਲੜਕੀ ਬਿਊਟੀ ਪਾਰਲਰ ਦਾ ਘਰਾਂ ’ਚ ਜਾ ਕੇ ਕੰਮ ਕਰਦੀ ਹੈ ਜਿਸ ਤਹਿਤ ਉਹ ਪਿੰਡ ਬਲਬੇੜ੍ਹਾ ’ਚ ਕਿਸੇ ਦੇ ਘਰ ਪਾਰਲਰ ਦਾ ਕੰਮ ਕਰਨ ਜਾਣਾ ਸੀ ਪਰੰਤੂ ਲੜਕੀ ਨੂੰ ਕੰਮ ’ਤੇ ਛੱਡ ਕੇ ਘਰ ਚਲਾ ਗਿਆ।
ਅਜੀਤ ਡੈਸਕ
20-11-2026