27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਟੈਕਨੀਕਲ ਸਰਵਿਸਜ਼ ਰਜਿ. ਯੂਨੀਅਨ ਸਬ ਡਵੀਜ਼ਨ ਚਾਵਾ ਦੀ ਨਵੀਂ ਕਮੇਟੀ ਦੀ ਚੋਣ

ਖੰਨਾ, 26 ਸਤੰਬਰ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਡਵੀਜ਼ਨ ਖੰਨਾ ਦੇ ਸਕੱਤਰ ਕੁਲਵਿੰਦਰ ਸਿੰਘ ਤੇ ਮੀਤ ਪ੍ਰਧਾਨ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਸੂਬਾ ਵਰਕਿੰਗ ਕਮੇਟੀ ਦੇ ਕੀਤੇ ਚੋਣ ਨੋਟੀਫਿਕੇਸ਼ਨ ਸਰਕਲ ਕਮੇਟੀ ਅਤੇ ਡਵੀਜ਼ਨ ਕਮੇਟੀ ਖੰਨਾ ਵੱਲੋਂ ਕੀਤੇ ਚੋਣ ਨੋਟੀਫਕੇਸ਼ਨ ਅਨੁਸਾਰ ਅੱਜ ਸਬ ਡਵੀਜ਼ਨ ਚਾਵਾ ਦਾ ਡੈਲੀਗੇਟ ਇਜਲਾਸ ਕੀਤਾ ਗਿਆ। ਜਿਸ ਵਿੱਚ ਸਬ ਡਵੀਜ਼ਨ ਮੈਂਬਰਾਂ ਤੇ ਡਵੀਜ਼ਨ ਕਮੇਟੀ ਆਗੂਆਂ ਤੋਂ ਇਲਾਵਾ ਸਰਕਲ ਪ੍ਰਧਾਨ ਅਤੇ ਸੂਬਾ ਕਮੇਟੀ ਦੇ ਜਰਨਲ ਸੱਕਤਰ ਜਸਵਿੰਦਰ ਸਿੰਘ ਵਲੋਂ ਓੁੋਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ ਗਈ।

ਅਜੀਤ ਡੈਸਕ 27-09-2026
ਖੰਨਾ, 26 ਸਤੰਬਰ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਡਵੀਜ਼ਨ ਖੰਨਾ ਦੇ ਸਕੱਤਰ ਕੁਲਵਿੰਦਰ ਸਿੰਘ ਤੇ ਮੀਤ ਪ੍ਰਧਾਨ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਸੂਬਾ ਵਰਕਿੰਗ ਕਮੇਟੀ ਦੇ ਕੀਤੇ ਚੋਣ ਨੋਟੀਫਿਕੇਸ਼ਨ ਸਰਕਲ ਕਮੇਟੀ ਅਤੇ ਡਵੀਜ਼ਨ ਕਮੇਟੀ ਖੰਨਾ ਵੱਲੋਂ ਕੀਤੇ ਚੋਣ ਨੋਟੀਫਕੇਸ਼ਨ ਅਨੁਸਾਰ ਅੱਜ ਸਬ ਡਵੀਜ਼ਨ ਚਾਵਾ ਦਾ ਡੈਲੀਗੇਟ ਇਜਲਾਸ ਕੀਤਾ ਗਿਆ। ਜਿਸ ਵਿੱਚ ਸਬ ਡਵੀਜ਼ਨ ਮੈਂਬਰਾਂ ਤੇ ਡਵੀਜ਼ਨ ਕਮੇਟੀ ਆਗੂਆਂ ਤੋਂ ਇਲਾਵਾ ਸਰਕਲ ਪ੍ਰਧਾਨ ਅਤੇ ਸੂਬਾ ਕਮੇਟੀ ਦੇ ਜਰਨਲ ਸੱਕਤਰ ਜਸਵਿੰਦਰ ਸਿੰਘ ਵਲੋਂ ਓੁੋਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ ਗਈ। ਸਬ ਡਵੀਜ਼ਨ ਸਕੱਤਰ ਵਲੋਂ ਜਥੇਬੰਦੀ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਗਈ। ਸਬ ਡਵੀਜ਼ਨ ਕੈਸ਼ੀਅਰ ਵੱਲੋਂ ਵਿੱਤ ਰਿਪੋਰਟ ਪੇਸ਼ ਕੀਤੀ ਗਈ। ਹਾਜ਼ਰ ਮੈਂਬਰਾਂ ਨੇ ਦੋਵੇਂ ਰਿਪੋਰਟਾਂ ਤੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਦੋਵੇਂ ਰਿਪੋਰਟਾਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਸਬ ਡਵੀਜ਼ਨ ਪ੍ਰਧਾਨ ਸਾਥੀ ਕ੍ਰਿਸ਼ਨ ਕੁਮਾਰ ਵਲੋਂ ਪਹਿਲੀ ਕਮੇਟੀ ਨੂੰ ਭੰਗ ਕਰਕੇ ਅਗਲੀ ਕਾਰਵਾਈ ਚੋਣ ਨਿਗਰਾਨ ਕਮੇਟੀ ਕੋਲ ਸੰਭਾਲੀ ਗਈ। ਚੋਣ ਨਿਗਰਾਨ ਕਮੇਟੀ ਆਗੂਆਂ ਕੁਲਵਿੰਦਰ ਸਿੰਘ, ਗੁਰਪਿੰਦਰ ਸਿੰਘ ਨੇ ਅਗਲੀ ਕਾਰਵਾਈ ਨੂੰ ਜਮਹੂਰੀ ਕਾਰਜਵਿਧੀ ਨਾਲ ਚਲਾਉਂਦੇ ਹੋਇਆ ਆਗੂਆਂ ਨੇ ਇਜਲਾਸ ਵਿੱਚ ਸ਼ਾਮਲ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਜਲੀ ਖੇਤਰ ਵਿੱਚ ਨਿੱਜੀਕਰਨ ਦੀਆਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਬਿਜਲੀ ਖੇਤਰ ਦਾ ਅਦਾਰਾ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਤੇਜੀ ਨਾਲ ਕਦਮ ਲੈਏ ਜਾ ਰਹੇ ਹਨ। ਇਹਨਾਂ ਹਮਲਿਆਂ ਦੇ ਖ਼ਿਲਾਫ਼ ਭਿੜਨ ਲਈ ਯੋਗ ਅਗਵਾਈ ਕਰਨ ਲਈ ਨਵੀਂ ਲੀਡਰਸ਼ਿਪ ਦੀ ਚੋਣ ਕਰਨੀ ਹੈ। ਸਬ ਡਵੀਜ਼ਨ ਚਾਵਾ ਮੈਂਬਰਾਂ ਨੂੰ ਸੂਬਾ ਕਮੇਟੀ ਤੇ ਸਰਕਲ ਕਮੇਟੀ ਵੱਲੋਂ ਪਾਸ ਕੀਤੀ ਮੈਂਬਰਸ਼ਿਪ ਦੀ ਜਾਣਕਾਰੀ ਦਿੱਤੀ ਗਈ। ਸਬ ਡਵੀਜ਼ਨ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਇਨਕਲਾਬੀ ਜਮਹੂਰੀ ਫਰੰਟ ਵੱਲੋਂ ਪੰਜ ਮੈਂਬਰੀ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ। ਜਿਸ ਵਿੱਚ ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ ਚਾਵਾ ਦੀ ਸਬ ਡਵੀਜ਼ਨ ਕਮੇਟੀ ਵਿੱਚ ਪ੍ਰਧਾਨ ਰਣਧੀਰ ਸਿੰਘ ਸਹਾਇਕ ਲਾਈਨਮੈਨ, ਮੀਤ ਪ੍ਰਧਾਨ ਦੀਸ਼ੂਪਾਲ ਸਕੱਤਰ ਕ੍ਰਿਸ਼ਨ ਕੁਮਾਰ ਲਾਈਨਮੈਨ ਸਹਾਇਕ ਸਕੱਤਰ ਅਮਨ ਕੁਮਾਰ ਸਹਾਇਕ ਲਾਈਨ ਮੈਨ, ਕੈਸ਼ੀਅਰ ਸੋਨੁੂੰ ਰਾਮ ਸਹਾਇਕ ਲਾਈਨ ਮੈਨ ਦੀ ਨਵੀਂ ਚੋਣ ਕੀਤੀ ਗਈ। ਚੋਣ ਨਿਗਰਾਨ ਕਮੇਟੀ ਆਗੂਆਂ ਵੱਲੋਂ ਪੇਸ਼ ਕੀਤੇ ਇਨਕਲਾਬੀ ਜਮਹੂਰੀ ਫਰੰਟ ਦੇ ਪੈਨਲ ਨੂੰ ਮਾਨਤਾ ਦਿੰਦੇ ਹੋਏ ਦੱਸਿਆ ਕਿ ਹੋਰ ਕੋਈ ਪੈਨਲ ਜਾ ਕਿਸੇ ਅਹੁਦੇ ਤੇ ਚੋਣ ਲੜਨ ਲਈ ਨਾਮ ਨਹੀ ਪੇਸ਼ ਹੋਇਆ। ਇਸ ਲਈ ਚੋਣ ਨਿਗਰਾਨ ਕਮੇਟੀ ਖੰਨਾ ਵੱਲੋ ਓੁੋਪਰੋਕਤ ਨਵੀਂ ਚੁਣੀ ਕਮੇਟੀ ਨੂੰ ਸਰਬਸੰਮਤੀ ਨਾਲ ਚੁਣੀ ਕਮੇਟੀ ਦੀ ਮਾਨਤਾ ਦਿੰਦੇ ਹੋਏ ਸਮੁੱਚੀ ਚੁਣੀ ਕਮੇਟੀ ਨੂੰ ਮੁਬਾਰਕਾ ਦਿੰਦੇ ਹੋਏ ਜਥੇਬੰਦੀ ਦਾ ਕਾਰਵਾਈ ਅਤੇ ਕੇੈਸ ਰਜਿਸਟਰ ਨਵੀਂ ਚੁਣੀ ਕਮੇਟੀ ਨੂੰ ਸੰਭਾਲਿਆ ਗਿਆ। ਜਰਨਲ ਸੱਕਤਰ ਜਸਵਿੰਦਰ ਸਿੰਘ ਅਤੇ ਭਰਾਤਰੀ ਸਹਿਯੋਗ ਲੈ ਕੇ ਪਹੁੰਚੇ ਜਗਦੇਵ ਸਿੰਘ ਸਾਬਕਾ ਸਰਕਲ ਸੱਕਤਰ ਟੀ. ਐਸ. ਯੂ. ਖੰਨਾ ਵੱਲੋਂ ਵੀ ਨਵੀਂ ਚੁਣੀ ਕਮੇਟੀ ਨੂੰ ਸੰਗਰਾਮੀ ਮੁਬਾਰਕ ਪੇਸ਼ ਕਰਦੇ ਹੋਏ ਜੱਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਪੂਰਾ ਤਾਣ ਲਗਾਉਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਟਿੱਪਣੀ ਕਾਰਨ ਜੇਲ੍ਹ ਭੇਜੇ ਅਕਾਲੀ ਬਲਵਿੰਦਰ ਸ਼ਰਮਾ ਦੀ ਜ਼ਮਾਨਤ ਤੋਂ ਬਾਅਦ ਮਾਮਲਾ ਰਾਜਨੀਤਕ ਤੌਰ ’ਤੇ ਗਰਮਾਇਆ ਅਗਲੀ ਖ਼ਬਰ ਟੀ. ਐੱਸ. ਯੂ. ਸ਼ਹਿਰੀ ਸਮਰਾਲਾ ਦੀ ਚੋਣ ’ਚ ਸੁਰਜੀਤ ਕੁਮਾਰ ਚੁਣੇ ਗਏ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।