23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਡੀ. ਪੀ. ਐੱਸ. ਖੰਨਾ ਦੀ ਬ੍ਰਹਮਜੋਤ ਕੌਰ ਨੇ ਤੈਰਾਕੀ ਮੁਕਾਬਲੇ ਵਿਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ

ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ)-ਦਿੱਲੀ ਪਬਲਿਕ ਸਕੂਲ ਖੰਨਾ ਨੇ ਵਿਦਿਆਰਥਣ ਬ੍ਰਹਮਜੋਤ ਕੌਰ ਦੀ ਸ਼ਾਨਦਾਰ ਖੇਡ ਪ੍ਰਾਪਤੀ ਬਾਰੇ ਦੱਸਿਆ। ਬ੍ਰਹਮਜੋਤ ਕੌਰ ਨੇ ਰਾਜ-ਪੱਧਰੀ ਐਸ.

ਰਾਜ-ਪੱਧਰੀ ਐਸ. ਜੀ ਐਫ. ਆਈ. ਤੈਰਾਕੀ ਮੁਕਾਬਲੇ ਵਿਚ ਜਿੱਤੇ ਤਗਮੇ ਦਿਖਾਉਦੀ ਹੋਈ ਖਿਡਾਰਨ ਬ੍ਰਹਮਜੋਤ ਕੌਰ। 23-09-2026
ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ)-ਦਿੱਲੀ ਪਬਲਿਕ ਸਕੂਲ ਖੰਨਾ ਨੇ ਵਿਦਿਆਰਥਣ ਬ੍ਰਹਮਜੋਤ ਕੌਰ ਦੀ ਸ਼ਾਨਦਾਰ ਖੇਡ ਪ੍ਰਾਪਤੀ ਬਾਰੇ ਦੱਸਿਆ। ਬ੍ਰਹਮਜੋਤ ਕੌਰ ਨੇ ਰਾਜ-ਪੱਧਰੀ ਐਸ. ਜੀ ਐਫ. ਆਈ. ਤੈਰਾਕੀ ਮੁਕਾਬਲੇ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ ਹਨ ਅਤੇ ਰਾਸ਼ਟਰੀ ਪੱਧਰ ’ਤੇ ਨੁਮਾਇੰਦਗੀ ਕਰਨ ਲਈ ਉਸਦੀ ਚੋਣ ਵੀ ਹੋਈ ਹੈ। ਬ੍ਰਹਮਜੋਤ ਕੌਰ ਨੇ ਰਾਜ-ਪੱਧਰੀ ਐਸ. ਜੀ ਐਫ. ਆਈ. ਤੈਰਾਕੀ ਮੁਕਾਬਲੇ ਦੀ ਅੰਡਰ-19 ਲੜਕੀਆਂ ਦੀ ਸ਼੍ਰੇਣੀ ਵਿੱਚ 50 ਮੀਟਰ ਬਟਰਫਲਾਈ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਅਤੇ 100 ਮੀਟਰ ਬਟਰਫਲਾਈ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ। ਉਸਦਾ ਸ਼ਾਨਦਾਰ ਪ੍ਰਦਰਸ਼ਨ ਖੇਡਾਂ ਪ੍ਰਤੀ ਉਸਦੀ ਲਗਨ, ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਜਜ਼ਬੇ ਨੂੰ ਦਰਸਾਉਂਦਾ ਹੈ। ਸਕੂਲ ਦੇ ਪ੍ਰਿੰ. ਨੇ ਕਿਹਾ ਕਿ ਇਹ ਪ੍ਰਾਪਤੀ ਬ੍ਰਹਮਜੋਤ ਕੌਰ, ਉਸਦੇ ਮਾਪਿਆਂ ਅਤੇ ਪੂਰੇ ਡੀ. ਪੀ. ਐੱਸ. ਖੰਨਾ ਪਰਿਵਾਰ ਲਈ ਮਾਣ ਵਾਲਾ ਪਲ ਹੈ। ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਨੇ ਬ੍ਰਹਮਜੋਤ ਕੌਰ ਨੂੰ ਉਸਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ ਅਤੇ ਆਉਣ ਵਾਲੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਲਈ ਉਸਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਚਲਦੀ ਕਾਰ ’ਚ ਹੀ ਬੱਚੇ ਨੇ ਲਿਆ ਜਨਮ ਖੰਨਾ ਸਿਵਲ ਹਸਪਤਾਲ ਪਹੁੰਚਦਿਆਂ ਹੀ ਮਾਂ-ਬੱਚੇ ਨੂੰ ਮਿਲੀ ਤੁਰੰਤ ਸਿਹਤ ਸਹੂਲਤ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਮੇਲਾ ਛਪਾਰ ਕਾਨਫ਼ਰੰਸ ਸਾਰੇ ਰਿਕਾਰਡਤੋੜ ਦੇਵੇਗੀ-ਹਰਵੀਰ ਇਯਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।