ਸੋਮਲ ਖੇੜੀ ਵਿਖੇ ਦਸਵਾਂ ਵਿਸ਼ਾਲ ਭਗਵਤੀ ਜਾਗਰਣ 26 ਨੂੰ
ਮਲੌਦ, 22 ਸਤੰਬਰ (ਦਿਲਬਾਗ ਸਿੰਘ ਚਾਪੜਾ)-ਜੈ ਮਾਂ ਨੈਣਾ ਦੇਵੀ ਜਾਗਰਣ ਕਮੇਟੀ ਸੋਮਲ ਖੇੜੀ ਵੱਲੋਂ ਸੱਤਵਾਂ ਮਾਂ ਭਗਵਤੀ ਵਿਸ਼ਾਲ ਜਾਗਰਣ ਸ਼ਰਧਾਪੂਰਵਕ ਸਰਕਾਰੀ ਪ੍ਰਾਇਮਰੀ ਸਕੂਲ ਸੋਮਲ ਖੇੜੀ ਵਿਖੇ ਮਿਤੀ 26 ਸਤੰਬਰ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ, ਖਜਾਨਚੀ ਸੁਰਿੰਦਰ ਸਿੰਘ ਸੋਨੀ, ਮੁੱਖ ਪ੍ਰਬੰਧਕ ਜਗਦੇਵ ਕੁਮਾਰ ਜੱਗਾ ਆਦਿ ਨੇ ਦੱਸਿਆ ਕਿ ਜੋਤੀ ਪ੍ਰਚੰਡ ਦੀ ਰਸਮ ਉਪਰੰਤ ਰਾਤ 8 ਵਜੇ ਤੋਂ ਜਾਗਰਣ ਆਰੰਭ ਹੋਵੇਗਾ, ਜਿਸ ਵਿੱਚ ਪ੍ਰਸਿੱਧ ਭਜਨ ਗਾਇਕ ਵਿਸ਼ਵਜੀਤ ਐਂਡ ਪਾਰਟੀ ਸੰਗਰੂਰ ਵਾਲੇ, ਧੀਮਾਨ ਸਿਸਟਰ ਅਤੇ ਗਾਇਕ ਯੁਵਰਾਜ ਵੱਲੋਂ ਸੁੰਦਰ ਭੇਟਾ ਰਾਹੀ ਮਾਤਾ ਦਾ ਗੁਣਗਾਣ ਕੀਤਾ ਜਾਵੇਗਾ।
ਅਜੀਤ ਡੈਸਕ
23-09-2026