21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਭਰਵੀ ਮੀਟਿੰਗ

ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਹੁਣ ਸੁਖਬੀਰ ਸਿੰਘ ਵਾਲਾ ਅਕਾਲੀ ਦਲ ਬਾਦਲ ਹੈ ਕਿਉਂਕਿ ਅਕਾਲੀ ਦਲ ਇੱਕ ਧਾਰਮਿਕ ਸਿਆਸੀ ਜਥੇਬੰਦੀ ਸੀ, ਜਿਸ ਨੇ ਪੂਰੇ ਸੰਸਾਰ ਦੇ ਵਿਚ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸੀ। ਪਰ ਇਨ੍ਹਾਂ ਦੇ ਆਗੂਆਂ ਨੇ ਐਸੇ ਕੰਮ ਕੀਤੇ ਉਸ ਨੂੰ ਦੇਖ ਕੇ ਲੋਕ ਅਕਾਲੀ ਦਲ ( ਬ) ਤੋਂ ਮੁੱਖ ਮੋੜ ਚੁੱਕੇ ਹਨ।

ਅਜੀਤ ਡੈਸਕ 21-09-2026
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਹੁਣ ਸੁਖਬੀਰ ਸਿੰਘ ਵਾਲਾ ਅਕਾਲੀ ਦਲ ਬਾਦਲ ਹੈ ਕਿਉਂਕਿ ਅਕਾਲੀ ਦਲ ਇੱਕ ਧਾਰਮਿਕ ਸਿਆਸੀ ਜਥੇਬੰਦੀ ਸੀ, ਜਿਸ ਨੇ ਪੂਰੇ ਸੰਸਾਰ ਦੇ ਵਿਚ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸੀ। ਪਰ ਇਨ੍ਹਾਂ ਦੇ ਆਗੂਆਂ ਨੇ ਐਸੇ ਕੰਮ ਕੀਤੇ ਉਸ ਨੂੰ ਦੇਖ ਕੇ ਲੋਕ ਅਕਾਲੀ ਦਲ ( ਬ) ਤੋਂ ਮੁੱਖ ਮੋੜ ਚੁੱਕੇ ਹਨ। ਤਖਤ ਸ਼੍ਰੀ ਕੇਸਗੜ ਵਿਖੇ ਵਪਰੀ ਤਾਜ਼ੀ ਘਟਨਾ ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਉੱਪਰ ਬੇਸਹਾਰਾ ਔਰਤ ਦੇ ਮਾਮਲੇ ’ਚ ਐਫ. ਆਈ. ਆਰ ਦਰਜ ਹੋ ਚੁੱਕੀ ਹੈ। ਜਿਸ ਘਟਨਾਕ੍ਰਮ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਪਾਇਲ ਤੋਂ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਪਿੰਡ ਬੇਰ ਵਿਖੇ ਇੱਕ ਭਰਵੀਂ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਪੰਜਾਬ ਦੀ ਮਿੱਟੀ ਵਿਚ ਜੰਮੇ ਜਾਏ ਅੰਮ੍ਰਿਤਪਾਲ ਸਿੰਘ ਨੂੰ ਸੂਬੇ ਦੀ ਵਾਂਗਡੋਰ ਸੌਂਪਣੀ ਹੈ ਜਾਂ ਦਿੱਲੀ ਦਾ ਹੁਕਮ ਮੰਨਣ ਵਾਲੇ ਕਾਂਗਰਸੀਆਂ ਅਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਰਾਜ ਗੱਦੀ ਉੱਪਰ ਬਿਠਾਉਣਾ ਹੈ। ਇਸ ਸਮੇਂ ਵੱਖ-ਵੱਖ ਪਾਰਟੀਆਂ ਤੋਂ ਅਨੇਕਾਂ ਵਿਅਕਤੀਆਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ ਹੋਏ, ਜਿੰਨ੍ਹਾ ਵਿਚ ਹਨੀ ਗਿੱਲ, ਰਣਜੀਤ ਸਿੰਘ ਬੇਰਕਲਾਂ, ਜੋਗਾ ਸਿੰਘ ਬੇਰਕਲਾਂ, ਅਮਨਦੀਪ ਸਿੰਘ ਬੇਰਕਲਾਂ, ਬੂਟਾ ਸਿੰਘ, ਬਚਿੱਤਰ ਸਿੰਘ, ਡਾ: ਰਣਜੀਤ ਸਿੰਘ, ਗੁਰਮੇਹਰ ਸਿੰਘ, ਵਰਿੰਦਰਜੀਤ ਸਿੰਘ, ਹਰਵਿੰਦਰ ਸਿੰਘ, ਗੁਰਜੰਟ ਸਿੰਘ, ਅੰਮ੍ਰਿਤ ਸਿੰਘ, ਹਰਪ੍ਰੀਤ ਸਿੰਘ, ਪ੍ਰਦੀਪ ਸਿੰਘ, ਨਾਜਰ ਸਿੰਘ, ਹਰਪ੍ਰੀਤ ਸਿੰਘ ਆਦਿ ਦੇ ਨਾਂਅ ਹਨ। ਇਸ ਮੌਕੇ ਬਲਾਕ ਪ੍ਰਧਾਨ ਪਰਗਟ ਸਿੰਘ ਰੱਬੋਂ, ਲੱਖੀ ਰੱਬੋਂ, ਜੋਗਾ ਸਿੰਘ ਪਾਇਲ, ਹਰਬੰਤ ਸਿੰਘ ਗਿੱਲ, ਕੈਪਟਨ ਗੁਰਦੀਪ ਸਿੰਘ ਲਸਾੜਾ, ਬੁੱਧ ਸਿੰਘ ਮਦਨੀਪੁਰ, ਬਲਵਿੰਦਰ ਸਿੰਘ ਬਿੱਲੂ ਚੋਮੋਂ, ਅਮਨਦੀਪ ਸਿੰਘ ਰਾਮਗੜ ਸਰਦਾਰਾਂ, ਪ੍ਰੀਤ ਸਿੰਘ ਘਲੋਟੀ, ਮੀਤ ਸਿੰਘ ਕਿਸ਼ਨਪੁਰ ਤੇ ਸੁਰਜੀਤ ਸਿੰਘ ਕਰਤਾਰਪੁਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਪੰਜਾਬ ’ਚ ਸਰਕਾਰ ਬਣਾਏਗੀ ਅਤੇ ਅਗਲੇ ਦੋ ਸਾਲਾਂ ’ਚ ਪੰਜਾਬ ਵਿਚੋਂ ਨਸ਼ੇ ਨੂੰ ਜੜ੍ਹੋਂ ਖ਼ਤਮ ਕਰੇਗੀ- ਸਤੀਸ਼ ਪੂਨੀਆ ਅਗਲੀ ਖ਼ਬਰ ਕਾਂਗਰਸੀ ਆਗੂ ਗਰੀਬ ਸਿੰਘ ਨੂੰ ਸਦਮਾ , ਪਤਨੀ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।