ਬਿਜਲੀ ਦੀ ਮਾੜੀ ਸਪਲਾਈ ਸੰਬੰਧੀ ਘੁਡਾਣੀ ਕਲਾਂ ਦੇ ਕਿਸਾਨਾਂ ਦਾ ਵਫਦ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਮਿਲਿਆ
ਰਾੜਾ ਸਾਹਿਬ, 5 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)–ਟਿਊਬਵੈੱਲਾਂ ’ਤੇ ਬਿਜਲੀ ਦੀ ਮਾੜੀ ਸਪਲਾਈ ਅਤੇ ਲੱਗ ਰਹੇ ਵੱਡੇ ਵੱਡੇ ਕੱਟਾਂ ਤੋਂ ਪ੍ਰੇਸ਼ਾਨ ਅੱਜ ਬਿਲਾਸਪੁਰ ਗਰਿੱਡ ਤੇ ਪਿੰਡ ਘੁਡਾਣੀ ਕਲਾਂ ਦੇ ਕਿਸਾਨਾਂ ਵਫਦ ਵਲੋਂ ਮਿਲ ਕੇ ਚਰਨਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਮੇਂ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨਾਲ ਫੋਨ ’ਤੇ ਗੱਲ ਕੀਤੀ ਅਧਿਕਾਰੀਆਂ ਗੱਲ ਕਰਦਿਆਂ ਕਿਹਾ ਕਿ ਮੰਗ ਪੱਤਰ ਨੂੰ ਅੱਗੇ ਭੇਜ ਦਿੱਤਾ ਜਾਵੇਗਾ ਅਤੇ ਅਸੀਂ ਵੀ ਸਾਡੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪੂਰੀ ਸਪਲਾਈ ਨਾ ਮਿਲਣ ਤੇ ਲੱਗ ਰਹੇ ਵੱਡੇ ਵੱਡੇ ਕੱਟਾਂ ਨੂੰ ਖ਼ਤਮ ਕਰਨ ਲਈ ਗੱਲ ਕਰ ਰਹੇ ਹਾਂ।
ਅਜੀਤ ਡੈਸਕ
06-09-2026