09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਅੱਡਾ ਦਾਖਾ ਮੰਡੀ ਮੁੱਲਾਂਪੁਰ ਗੁਰਮਤਿ ਭਵਨ ਵਿਖੇ ਤੀਜ ਮੌਕੇ ਰੌਣਕਾਂ

ਮੁੱਲਾਂਪੁਰ-ਦਾਖਾ, 8 ਅਗਸਤ (ਨਿਰਮਲ ਸਿੰਘ ਧਾਲੀਵਾਲ)-ਮਾਨਵਤਾ ਦੀ ਸੇਵਾ ਲਈ ਚਾਨਣ ਮੁਨਾਰਾ ਗੁਰੂ ਨਾਨਕ ਚੈਰੀਟੇਬਲ ਟਰੱਸਟ ਅਧੀਨ ਗੁਰਮਤਿ ਭਵਨ ਅੱਡਾ ਦਾਖਾ ਮੰਡੀ ਮੁੱਲਾਂਪੁਰ ਵਿਖੇ ਸਿਲਾਈ-ਕਢਾਈ ਅਤੇ ਕੰਪਿਊਟਰ ਸੈਂਟਰ ਦੀਆਂ ਵਿਦਿਆਰਥਣਾਂ ਵਲੋਂ ਰਲ਼ ਮਿਲ ਕੇ ‘ਧੀਆਂ ਦਾ ਤਿਉਹਾਰ’ ਤੀਜ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੈਡਮ ਕੰਵਲਜੀਤ ਕੌਰ ਧਾਲੀਵਾਲ, ਗੁਰਦੀਪ ਕੌਰ, ਪ੍ਰਿੰਸੀਪਲ ਰਾਜਵੰਤ ਕੌਰ, ਸਤਿੰਦਰ ਕੌਰ, ਡਾ.

ਅਜੀਤ ਡੈਸਕ 09-08-2026
ਮੁੱਲਾਂਪੁਰ-ਦਾਖਾ, 8 ਅਗਸਤ (ਨਿਰਮਲ ਸਿੰਘ ਧਾਲੀਵਾਲ)-ਮਾਨਵਤਾ ਦੀ ਸੇਵਾ ਲਈ ਚਾਨਣ ਮੁਨਾਰਾ ਗੁਰੂ ਨਾਨਕ ਚੈਰੀਟੇਬਲ ਟਰੱਸਟ ਅਧੀਨ ਗੁਰਮਤਿ ਭਵਨ ਅੱਡਾ ਦਾਖਾ ਮੰਡੀ ਮੁੱਲਾਂਪੁਰ ਵਿਖੇ ਸਿਲਾਈ-ਕਢਾਈ ਅਤੇ ਕੰਪਿਊਟਰ ਸੈਂਟਰ ਦੀਆਂ ਵਿਦਿਆਰਥਣਾਂ ਵਲੋਂ ਰਲ਼ ਮਿਲ ਕੇ ‘ਧੀਆਂ ਦਾ ਤਿਉਹਾਰ’ ਤੀਜ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੈਡਮ ਕੰਵਲਜੀਤ ਕੌਰ ਧਾਲੀਵਾਲ, ਗੁਰਦੀਪ ਕੌਰ, ਪ੍ਰਿੰਸੀਪਲ ਰਾਜਵੰਤ ਕੌਰ, ਸਤਿੰਦਰ ਕੌਰ, ਡਾ. ਰੂਹੀ ਦਿਓਲ, ਬਲਵੀਰ ਕੌਰ ਸੇਖੋਂ, ਤਰਨਜੀਤ ਕੌਰ, ਸੰਦੀਪ ਕੌਰ ਸੇਖੋਂ ਹੋਰਨਾਂ ਨੇ ਉਚੇਚਾ ਪਹੁੰਚ ਕੇ ਤੀਆਂ ਮਨਾ ਰਹੀਆਂ ਲੜਕੀਆਂ ਦਾ ਉਤਸ਼ਾਹ ਵਧਾਇਆ। ਗੁਰਮਤਿ ਭਵਨ ’ਚ ਤੀਆਂ ਦੇ ਪਿੜ ਅੰਦਰ ਕੁੜੀਆਂ ਨੇ ਪੰਜਾਬੀ ਵਿਰਸੇ ਦੀ ਜਿੰਦਜਾਨ ਤੀਆਂ ਮਨਾਉਣ ਮੌਕੇ ਬੋਲੀਆਂ ਪਾ ਨੱਚਣ ਦੇ ਨਾਲ ਗੀਤਾਂ ਦੀ ਛਹਿਬਰ ਲਗਾ ਦਿੱਤੀ। ਪੰਜਾਬੀ ਪਹਿਰਾਵੇ ਵਿਚ ਸਜ ਫਬ ਕੇ ਆਈਆ ਮੁਟਿਆਰਾਂ ਵਿਚ ਤੀਆਂ ਪ੍ਰਤੀ ਬੜਾ ਚਾਅ, ਜੋਸ਼ ਅਤੇ ਉਤਸ਼ਾਹ ਸੀ। ਗਿੱਧੇ ਦੇ ਪਿੜ ਅੰਦਰ ਕੁੜੀਆਂ ਨੂੰ ਉਤਸ਼ਾਹਿਤ ਕਰਦਿਆਂ ਗੁਰਦੀਪ ਕੌਰ ਨੇ ਕਿਹਾ ਕਿ ਸਾਨੂੰ ਅਜਿਹੇ ਵਿਰਾਸਤੀ ਤਿਉਹਾਰ ਆਪਸੀ ਪਿਆਰ ਅਤੇ ਰਲ਼-ਮਿਲ ਕੇ ਮਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਨੌਜਵਾਨ ਪੱਛਮੀ ਸੱਭਿਆਚਾਰ ਪਿਛੇ ਲੱਗ ਕੇ ਆਪਣੇ ਵਿਰਸੇ ਤੋਂ ਦੂਰ ਹੁੰਦੇ ਜਾ ਰਿਹਾ, ਸਾਡਾ ਪੰਜਾਬੀ ਵਿਰਸਾ ਬਹੁਤ ਅਮੀਰ ਹੈ।
ਪਿਛਲੀ ਖ਼ਬਰ ਕਿੰਡਰ ਗਾਰਟਨ ਸਕੂਲ ਦੀਆਂ ਵਿਦਿਆਰਥਣਾਂ ਨੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਬੜੂੰਦੀ ’ਚ ਤੀਆਂ ਦੇ ਤਿਉਹਾਰ ਸੰਬੰਧੀ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।