09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਗਰੀਨਵਿਊ ਸਕੂਲ ’ਚ ਤੀਆਂ ਦਾ ਤਿਉਹਾਰ ਮਨਾਇਆ ਖੰਨਾ ਇਲਾਕੇ ਦੇ ਇੰਸਪੈਕਟਰ ਚੰਡੀਗੜ੍ਹ ਵਿਚ ਹੋਈ ਰੈਲੀ ਵਿਚ ਹੋਏ ਸ਼ਾਮਿਲ ਸਰਕਾਰ ਸਾਨੂੰ ਸੰਘਰਸ਼ ਕਰਨ ਲਈ ਕਰ ਰਹੀ ਹੈ ਮਜ਼ਬੂਰ-ਖੇੜੀ, ਬਾਂਸਲ

ਖੰਨਾ. 8 ਅਗਸਤ (ਹਰਜਿੰਦਰ ਸਿੰਘ ਲਾਲ)-ਪੰਜਾਬ ਰਾਜ ਵਿਚਲੇ ਕੰਮ ਕਰ ਰਹੇ ਮਹਿਕਮਾ ਖ਼ੁਰਾਕ ਸਪਲਾਈ ਦੀ ਇੰਸਪੈਕਟਰ ਯੂਨੀਅਨ (ਆਈ.

ਮੰਗਾਂ ਸੰਬੰਧੀ ਖ਼ੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ। ਅਜੀਤ ਤਸਵੀਰ ਵਿਦਿਆਰਥੀਆਂ ਨੂੰ ਬੈਗ ਅਤੇ ਵਰਦੀਆਂ ਵੰਡਣ ਸਮੇਂ ਚੇਅਰਮੈਨ ਮੁੰਡੀਆਂ, ਧਰਮਜੀਤ ਸਿੰਘ ਢਿੱਲੋਂ ਤੇ ਹੋਰ। ਤਸਵੀਰ : ਸੰਦੀਪ ਸਿੰਘ ਕੁਹਾੜਾ 09-08-2026
ਖੰਨਾ. 8 ਅਗਸਤ (ਹਰਜਿੰਦਰ ਸਿੰਘ ਲਾਲ)-ਪੰਜਾਬ ਰਾਜ ਵਿਚਲੇ ਕੰਮ ਕਰ ਰਹੇ ਮਹਿਕਮਾ ਖ਼ੁਰਾਕ ਸਪਲਾਈ ਦੀ ਇੰਸਪੈਕਟਰ ਯੂਨੀਅਨ (ਆਈ. ਐੱਫ. ਸੀ. ਯੂ.) ਵਲੋਂ ਪੰਜਾਬ ਸਟੇਟ ਮਨਿਸਟਰੀਅਲ ਸਟਾਫ਼ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਦੇ ਸੱਦੇ ‘ਤੇ ਖੰਨਾ ਅਤੇ ਆਸਪਾਸ ਦੇ ਇਲਾਕਿਆਂ ਦੇ ਕਮਚਾਰੀਆਂ ਨੇ ਬਕਾਇਆ ਡੀ. ਏ. ਅਤੇ ਪੁਰਾਣੀ ਪੈਨਸ਼ਨ ਸਬੰਧੀ ਪੰਜਾਬ ਸਰਕਾਰ ਵਿਰੋਧੀ ਪੰਜਾਬ ਪੱਧਰੀ ਰੈਲੀ ਵਿਚ ਸ਼ਮੂਲੀਅਤ ਕੀਤੀ। ਪ੍ਰਧਾਨ ਹਰਜੀਤ ਸਿੰਘ ਖੇੜੀ ਨੇ ਦੱਸਿਆ ਕਿ ਇਸ ਰੈਲੀ ਵਿਚ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਮਹਿਕਮਾ ਖ਼ੁਰਾਕ ਸਪਲਾਈ ਦੇ ਫ਼ੀਲਡ ਸਟਾਫ਼ ਅਤੇ ਮਨਿਸਟਰੀਅਲ ਸਟਾਫ਼ ਵਲੋਂ ਸਾਥੀ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਪਹੁੰਚੇ ਸਨ। ਇਸ ਮੌਕੇ ‘ਤੇ ਨਿਰੀਖਕ ਯੂਨੀਅਨ ਵਲੋਂ ਪ੍ਰਧਾਨ ਹਰਜੀਤ ਸਿੰਘ ਖੇੜੀ, ਜਨਰਲ ਸਕੱਤਰ ਰਾਜੇਸ਼ ਬਾਂਸਲ ਅਤੇ ਸੀਨੀਅਰ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਦਾ ਬਣਦਾ ਡੀ. ਏ. ਦਾ ਹੱਕ ਮਾਰ ਕੇ ਉਨ੍ਹਾਂ ਨੂੰ ਸੰਘਰਸ਼ ਲਈ ਮਜਬੂਰ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਫ਼ੀਲਡ ਸਟਾਫ਼ ਤੇ ਨਾਜਾਇਜ਼ ਰਿਕਵਰੀਆਂ ਪਾ ਕੇ ਉਨ੍ਹਾਂ ਦੀਆਂ ਤਨਖ਼ਾਹਾਂ ਪਰ ਕੱਟ ਲਗਾ ਕੇ ਉਨ੍ਹਾਂ ਦਾ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਪ੍ਰਧਾਨ ਹਰਜੀਤ ਸਿੰਘ ਖੇੜੀ ਵਲੋਂ ਇਹ ਵੀ ਦੱਸਿਆ ਗਿਆ ਕਿ ਮਹਿਕਮੇ ਪਾਸ ਲਟਕ ਰਹੀਆਂ ਲੰਮੇ ਚਿਰ ਦੀਆਂ ਮੰਗਾਂ ਜਿਸ ਵਿਚ ਲੇਟ ਡਾਕੂਮੈਂਟ ਸਬੰਧੀ ਰਿਕਵਰੀ ਖ਼ਤਮ ਕਰਨ ਦੀ ਮੰਗ ਸ਼ਾਮਿਲ ਹੈ ਸਬੰਧੀ ਉਨ੍ਹਾਂ ਵਲੋਂ ਮਿਤੀ 10.08.2026 ਤੋਂ ਮਹਿਕਮੇ ਦਾ ਹਰ ਤਰਾਂ ਦਾ ਕੰਮ ਬੰਦ ਕਰ ਕੇ ਲਗਾਤਾਰ ਹੜਤਾਲ ਤੇ ਜਾਣ ਦਾ ਫ਼ੈਸਲਾ ਲਿਆ ਗਿਆ ਸੀ ਪ੍ਰੰਤੂ ਮਹਿਕਮੇ ਵਲੋਂ ਨਿਰੀਖਕਾਂ ਦੇ ਰੋਹ ਨੂੰ ਭਾਂਪਦਿਆਂ ਮਿਤੀ 18.08.2026 ਨੂੰ ਮਾਣਯੋਗ ਮੰਤਰੀ, ਖ਼ੁਰਾਕ ਸਪਲਾਈ ਪੰਜਾਬ ਨਾਲ ਮੀਟਿੰਗ ਦਾ ਸੱਦਾ ਭੇਜਿਆ ਗਿਆ ਹੈ। ਇਸ ਸੱਦੇ ਪਰ ਸਮੂਹ ਕੇਡਰ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਮਿਤੀ 10.08.26 ਤੋਂ ਸ਼ੁਰੂ ਕੀਤੇ ਜਾਣ ਵਾਲੇ ਸੰਘਰਸ਼ ਨੂੰ ਮਿਤੀ 18.08.26 ਦੀ ਮੀਟਿੰਗ ਦੇ ਫ਼ੈਸਲਿਆਂ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਯੂਨੀਅਨ ਦੇ ਸਰਪ੍ਰਸਤ ਮੇਜਰ ਸਿੰਘ ਵਲੋਂ ਦੱਸਿਆ ਗਿਆ ਕਿ ਸੰਘਰਸ਼ ਦੀ ਅਗਲੀ ਰੂਪ ਰੇਖਾ ਮੀਟਿੰਗ ਦੇ ਨਤੀਜਿਆਂ ਉਪਰੰਤ ਸਮੂਹ ਕੇਡਰ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਉਲੀਕੀ ਜਾਵੇਗੀ। ਇਸ ਮੌਕੇ ਤੇ ਯੂਨੀਅਨ ਦੇ ਵੱਖ ਵੱਖ ਅਹੁਦੇਦਾਰ ਰਾਜਵਿੰਦਰ ਸਿੰਘ ਸਿੱਧੂ, ਜਸਵੀਰ ਸਿੰਘ, ਰਾਜਬੀਰ ਸਿੰਘ ਸਿੱਧੂ, ਗਗਨ ਦੂਮੜਾ, ਪੁਨੀਤ ਥਿੰਦ, ਹਰਪ੍ਰੀਤ ਸਿੰਘ ਮੱਕੜ ਅਤੇ ਸੁਨੀਲ ਕੁਮਾਰ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਦੇ ਲੋਕ 2027 ਵਿਚ ਮੁੜ ਤੋਂ ਭਗਵੰਤ ਸਿੰਘ ਮਾਨ ਨੂੰ ਦੂਜੀ ਵਾਰ ਮੁੱਖ ਮੰਤਰੀ ਬਣਾਉਣ ਲਈ ਉਤਾਵਲੇ-ਕਾਲੀ, ਦੀਨੂੰ ਅਗਲੀ ਖ਼ਬਰ ਮਾਂ ਦਾ ਦੁੱਧ ਬੱਚੇ ਲਈ ਬਹੁਤ ਜ਼ਰੂਰੀ-ਡਾ. ਲਖਵਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।