07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਆਪ ਦੇ ਦੋ ਪ੍ਰਧਾਨਾਂ ਦੇ ਪਿੰਡਾਂ ਨੂੰ ਜੋੜਨ ਵਾਲੀ ਸੜਕ ਦੀ ਹਾਲਤ ਨਾਜ਼ੁਕ

ਅਜੀਤ ਡੈਸਕ 02-07-2026
ਮਲੌਦ, 1 ਜੁਲਾਈ (ਦਿਲਬਾਗ ਸਿੰਘ ਚਾਪੜਾ)-ਸਰਕਲ ਮਲੌਦ ਦੇ ਦੋ ਪਿੰਡਾਂ ਕੂਹਲੀ ਕਲਾਂ ਅਤੇ ਕੂਹਲੀ ਖ਼ੁਰਦ ਨੂੰ ਜੋੜਨ ਵਾਲੀ ਸੜਕ ਦੀ ਹਾਲਤ ਬਦ ਤੋਂ ਵੀ ਬਦਤਰ ਹੋ ਰਹੀ ਹੈ। ਕੂਹਲੀ ਕਲਾਂ ਦੇ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਬੱਚੇ ਵੱਡੀ ਗਿਣਤੀ ਵਿਚ ਸਰਕਾਰੀ ਸਕੂਲ ਕੂਹਲੀ ਖ਼ੁਰਦ ਵਿਚ ਰੋਜ਼ਾਨਾ ਪੜ੍ਹਨ ਆਉਂਦੇ ਹਨ ਅਤੇ ਅਨੇਕਾਂ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਇਸੇ ਸੜਕ ‘ਤੇ ਲੰਘਦੀਆਂ ਹਨ। ਸਿਹੌੜਾ ਤੋਂ ਵਾਇਆ ਰਾੜਾ ਸਾਹਿਬ ਜਾਣ ਵਾਲੇ ਰਾਹਗੀਰ ਵੀ ਆਪਣੇ ਸਾਧਨਾਂ ਰਾਹੀਂ ਇਸੇ ਸੜਕ ‘ਤੇ ਜਾਂਦੇ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਦੋਨਾਂ ਪਿੰਡਾਂ ਦੇ ਆਮ ਆਦਮੀ ਪਾਰਟੀ ਨਾਲ ਸਬੰਧਿਤ ਦੋ ਪ੍ਰਧਾਨ ਹਨ, ਜਿਨ੍ਹਾਂ ਵਿਚੋਂ ਇਕ ਤਾਂ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ ਹਨ, ਜਿਨ੍ਹਾਂ ਦੀ ਪਾਰਟੀ ਸੁਪਰੀਮੋ ਅਤੇ ਵੱਡੇ ਆਗੂਆਂ ਨਾਲ ਸਿੱਧੀ ਗੱਲ ਹੈ। ਦੂਜੇ ਟਰੱਕ ਯੂਨੀਅਨ ਮਲੌਦ ਦੇ ਪ੍ਰਧਾਨ ਅਮਰਦੀਪ ਕੂਹਲੀ ਹਨ, ਜਿਨ੍ਹਾਂ ਦੀ ਹਲਕਾ ਵਿਧਾਇਕ ਨਾਲ ਪੂਰੀ ਨੇੜਤਾ ਕਹੀ ਜਾਂਦੀ ਹੈ। ਪਰ ਇਸ ਸੜਕ ਦੀ ਨਾਜ਼ੁਕ ਹਾਲਤ ਵਾਲੀ ਉਨ੍ਹਾਂ ਕਦੇ ਕੋਈ ਪੋਸਟ ਸ਼ੇਅਰ ਨਹੀਂ ਕੀਤੀ। ਉਹ ਟਰੱਕ ਯੂਨੀਅਨ ਦੇ ਪ੍ਰਧਾਨ ਤਾਂ ਹਨ, ਪਰ ਉਨ੍ਹਾਂ ਕੋਲ ਕੋਈ ਟਰੱਕ ਨਹੀ ਹੀਂ, ਜਿਸ ਕਾਰਨ ਉਨ੍ਹਾਂ ਨੂੰ ਟੁੱਟੀ ਸੜਕ ਬਾਰੇ ਪਤਾ ਨਹੀਂ ਲੱਗਿਆ ਜਾਂ ਫਿਰ ਦੋਨਾਂ ਪ੍ਰਧਾਨਾਂ ਦੀ ਆਪਸੀ ਸਹਿਮਤੀ ਨਹੀਂ ਜਿਸ ਕਾਰਨ ਇਹ ਸੜਕ ਬਣ ਨਹੀਂ ਰਹੀ। ਜਦੋਂ ਕਿ ਹਲਕਾ ਵਿਧਾਇਕ ਸਾਹਿਬ ਦੇ ਤਾਂ ਹਰ ਸੜਕ ‘ਤੇ ਨੀਂਹ ਪੱਥਰ ਰੱਖੇ ਵੇਖੇ ਜਾ ਸਕਦੇ ਹਨ। ਹਾਲਾਂਕਿ ਪਹਿਲਾਂ ਜਗੇੜਾ ਤੋਂ ਜੋ ਰਾੜਾ ਸਾਹਿਬ ਤੱਕ ਇਨ੍ਹਾਂ ਦੇ ਟਾਈਮ ਵਿਚ ਹੀ ਬਣੀ ਸੜਕ ਦੀ ਹਾਲਤ ਵੀ ਬਹੁਤ ਖ਼ਰਾਬ ਹੋ ਗਈ ਹੈ। ਭਾਵੇਂ ਪਾਇਲ ਤੋਂ ਮਲੌਦ ਵਾਲੀ ਨਵੀਂ ਬਣੀ ਸੜਕ ‘ਤੇ ਤਾਂ ਹਲਕਾ ਵਿਧਾਇਕ ਦੀ ਮਿਹਰਬਾਨੀ ਸਦਕਾ ਦੁਬਾਰਾ ਪੈਚ ਵਰਕ ਹੋ ਗਿਆ ਪਰ ਇਹ ਦੋ ਪ੍ਰਧਾਨਾਂ ਦੇ ਪਿੰਡਾਂ ਨੂੰ ਜੋੜਨ ਵਾਲੀ ਸੜਕ ਕਦੋਂ ਬਣੇਗੀ, ਇਸ ਸਬੰਧੀ ਲੋਕ ਚਿੰਤਤ ਹਨ।
ਪਿਛਲੀ ਖ਼ਬਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਨਿਭਾਇਆ ਰੋਲ ਬਹੁਤ ਸ਼ਲਾਘਾਯੋਗ, ਆਪ ਦੇ ਵਿਧਾਇਕਾਂ... ਅਗਲੀ ਖ਼ਬਰ ਮੁੱਖ ਮੰਤਰੀ ‘ਮਾਵਾਂ-ਧੀਆਂ’ ਸਤਿਕਾਰ ਯੋਜਨਾ ਸੰਬੰਧੀ ਪਿੰਡ ਸੇਖਾ ’ਚ ਸਮਾਗਮ-ਵਿਧਾਇਕ ਗਿਆਸਪੁਰਾ ਨੇ ਕੀਤੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।