07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਮੁੱਖ ਮੰਤਰੀ ‘ਮਾਵਾਂ-ਧੀਆਂ’ ਸਤਿਕਾਰ ਯੋਜਨਾ ਸੰਬੰਧੀ ਪਿੰਡ ਸੇਖਾ ’ਚ ਸਮਾਗਮ-ਵਿਧਾਇਕ ਗਿਆਸਪੁਰਾ ਨੇ ਕੀਤੀ ਸ਼ਮੂਲੀਅਤ

ਅਜੀਤ ਡੈਸਕ 02-07-2026
ਮਲੌਦ, 1 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਮੁੱਖ ਮੰਤਰੀ ਮਾਵਾਂ- ਧੀਆਂ ਸਤਿਕਾਰ ਯੋਜਨਾ ਤਹਿਤ ਪਿੰਡ ਸੇਖਾ ਵਿਖੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਮੁੱਖ ਮੰਤਰੀ ਦੇ ਲਾਈਵ ਪ੍ਰੋਗਰਾਮ ਨੂੰ ਐਲ. ਈ. ਡੀ ਸਕਰੀਨ ਰਾਹੀਂ ਇਕੱਤਰਤਾ ਨੂੰ ਵਿਖਾਇਆ ਗਿਆ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ 1000 ਤੇ 1500 ਰੁਪਏ ਦੇ ਹਿਸਾਬ ਨਾਲ ਤਿੰਨ ਮਹੀਨਿਆਂ ਦੀ ਰਾਸੀ ਅੱਜ 1 ਜੁਲਾਈ ਤੋਂ ਖਾਤਿਆਂ ਵਿਚ ਆਵੇਗੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਰਾਹੀਂ ਬਾਕੀ ਰਹਿੰਦੀਆਂ ਬੀਬੀਆਂ ਆਪਣੇ ਫਾਰਮ ਭਰਕੇ ਰਜਿਸਟਰੇਸ਼ਨ ਜ਼ਰੂਰ ਕਰਵਾਉਣ, ਜਿੰਨ੍ਹਾ ਨੂੰ ਬਣਦੀ ਰਾਸੀ ਸਭ ਦੇ ਬਰਾਬਰ ਮਿਲੇਗੀ। ਇਸ ਮੌਕੇ ਸੋਨੀਆ ਗੋਇਲ ਪ੍ਰਧਾਨ ਨਗਰ ਪੰਚਾਇਤ ਮਲੌਦ, ਕਰਨ ਸਿਹੌੜਾ ਚੇਅਰਮੈਨ ਮਾਰਕੀਟ ਕਮੇਟੀ ਮਲੌਦ, ਪ੍ਰਗਟ ਸਿੰਘ ਸਿਆੜ, ਪੰਮਾ ਸੇਖਾ ਕੋਆਰਡੀਨੇਟਰ ਬੀ. ਸੀ ਵਿੰਗ ਹਲਕਾ ਪਾਇਲ, ਨਵਦੀਪ ਸਿੰਘ ਬੱਬੂ ਸਰਪੰਚ ਰਾਮਗੜ੍ਹ ਸਰਦਾਰਾਂ, ਸਰਪੰਚ ਪਲਵਿੰਦਰ ਸਿੰਘ ਸੇਖਾ, ਸਰਪੰਚ ਗੁਰਬਿੰਦਰ ਸਿੰਘ ਬੇਰ ਕਲਾਂ, ਪ੍ਰਿੰਸੀਪਲ ਸੁਖਦੇਵ ਸਿੰਘ ਜੋਗੀਮਾਜਰਾ, ਸੰਦੀਪ ਸਿੰਘ ਸਰਪੰਚ ਟਿੰਬਰਵਾਲ, ਨਾਜਰ ਸਿੰਘ ਨੰਬਰਦਾਰ ਸੋਹੀਆਂ, ਕੁਲਵੰਤ ਸਿੰਘ ਕੰਤੀ ਸੋਹੀਆਂ, ਗੁਰਜੀਤ ਸਿੰਘ ਸਰਪੰਚ ਰੌਸੀਆਣਾ, ਹਰਜਿੰਦਰ ਸਿੰਘ ਸਰਪੰਚ ਗੋਸਲਾਂ, ਸਤਵਿੰਦਰ ਕੌਰ ਪੰਚ ਸੇਖਾ, ਸੰਦੀਪ ਕੌਰ ਇੰਚਾਰਜ, ਨਿਰਮਲ ਸਿੰਘ ਪੰਚ ਬੁਰਕੜਾ, ਹਰਪ੍ਰੀਤ ਸਿੰਘ ਸੇਖਾ, ਜਰਨੈਲ ਸਿੰਘ ਹੌਲਦਾਰ ਸੋਹੀਆਂ, ਤਾਰਾ ਸਿੰਘ ਸਹਾਰਨ ਮਾਜਰਾ, ਹਰਦੀਪ ਸਿੰਘ ਜੋਗੀ ਮਾਜਰਾ, ਪ੍ਰੋ: ਸਤਨਾਮ ਸਿੰਘ, ਜਗਜੀਤ ਸਿੰਘ ਪੰਚ, ਅਵਤਾਰ ਸਿੰਘ ਘੁਡਾਣੀ ਚੇਅਰਮੈਨ ਟਰੇਡ ਵਿੰਗ, ਜੱਸਾ ਸੇਖਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਆਪ ਦੇ ਦੋ ਪ੍ਰਧਾਨਾਂ ਦੇ ਪਿੰਡਾਂ ਨੂੰ ਜੋੜਨ ਵਾਲੀ ਸੜਕ ਦੀ ਹਾਲਤ ਨਾਜ਼ੁਕ ਅਗਲੀ ਖ਼ਬਰ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਬਿਨਾਂ ਪੜ੍ਹੇ ਹੀ ਬੇਅਦਬੀ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ-ਆਰ. ਐਸ. ਪੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।